ਬੇਰੂਤ— ਹਿਜ਼ਬੁੱਲਾ ਮੁਖੀ ਸੱਯਦ ਹਸਨ ਨਸਰੁੱਲਾ ਦੀ ਮੌਤ ਤੋਂ ਬਾਅਦ ਵੀ ਲੇਬਨਾਨ ‘ਤੇ ਇਜ਼ਰਾਈਲ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਵੀ ਇਜ਼ਰਾਈਲ ਨੇ ਲੇਬਨਾਨ ਵਿੱਚ ਵੱਡੇ ਹਵਾਈ ਹਮਲੇ ਕੀਤੇ। ਇਸ ਵਿੱਚ 105 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮੰਤਰਾਲੇ ਮੁਤਾਬਕ ਹਵਾਈ ਹਮਲਿਆਂ ‘ਚ 359 ਲੋਕ ਜ਼ਖਮੀ ਹੋਏ ਹਨ। ਸਭ ਤੋਂ ਵੱਧ ਮੌਤਾਂ, 48, ਆਈਨ ਅਲ-ਦੇਲਬ ਅਤੇ ਟਾਇਰ ਖੇਤਰਾਂ ਵਿੱਚ ਹੋਈਆਂ।
ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਕਾਨਾ ਹਸਪਤਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਬੇਕਾ ਘਾਟੀ ‘ਚ ਬਾਲਬੇਕ-ਹਰਮੇਲ ‘ਚ ਇਜ਼ਰਾਇਲੀ ਹਮਲੇ ‘ਚ 33 ਲੋਕ ਮਾਰੇ ਗਏ ਅਤੇ 97 ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਨੇ ਪਹਿਲੀ ਵਾਰ ਲੇਬਨਾਨ ਦੇ ਕੋਲਾ ਇਲਾਕੇ ਵਿੱਚ ਭਾਰੀ ਬੰਬਾਰੀ ਕੀਤੀ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਦੇ ਲੜਾਕੂ ਜਹਾਜ਼ ਲਗਾਤਾਰ ਦੇਸ਼ ਭਰ ‘ਚ ਹਵਾਈ ਹਮਲੇ ਕਰ ਰਹੇ ਹਨ, ਬੈਰੂਤ ਦੇ ਕੋਲਾ ਜ਼ਿਲੇ ‘ਚ ਕੀਤੇ ਗਏ ਹਵਾਈ ਹਮਲੇ ‘ਚ ਫਲਸਤੀਨ ਲਿਬਰੇਸ਼ਨ ਫਰੰਟ ਦੇ ਤਿੰਨ ਨੇਤਾ ਵੀ ਮਾਰੇ ਗਏ ਹਨ। ਇਸ ਤੋਂ ਇਲਾਵਾ ਇਜ਼ਰਾਇਲੀ ਫੌਜ ਨੇ ਬੇਕਾ ਘਾਟੀ ‘ਚ ਹਿਜ਼ਬੁੱਲਾ ਦੇ ਦਰਜਨਾਂ ਟਿਕਾਣਿਆਂ ‘ਤੇ ਹਮਲੇ ਕੀਤੇ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਹਿਜ਼ਬੁੱਲਾ ਦੇ ਹਥਿਆਰਾਂ ਦੇ ਡਿਪੂਆਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗੀ। ਲੇਬਨਾਨੀ ਸਰਕਾਰ ਮੁਤਾਬਕ ਇਜ਼ਰਾਇਲੀ ਹਵਾਈ ਹਮਲਿਆਂ ‘ਚ ਹੁਣ ਤੱਕ 1,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਨੇ ਇੱਕ ਹਫ਼ਤੇ ਦੇ ਅੰਦਰ ਹਿਜ਼ਬੁੱਲਾ ਦੇ ਸੱਤਵੇਂ ਕਮਾਂਡਰ ਨੂੰ ਮਾਰ ਦਿੱਤਾ ਹੈ। ਇਸ ਕਮਾਂਡਰ ਦਾ ਨਾਂ ਨਬੀਲ ਕੌਕ ਸੀ। ਨਬੀਲ ਹਿਜ਼ਬੁੱਲਾ ਦੀ ਕੇਂਦਰੀ ਕੌਂਸਲ ਦਾ ਉਪ ਮੁਖੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly