ਸੰਗਰੂਰ- ਇਜ਼ਰਾਇਲ ਵਲੋਂ ਫ਼ਲਸਤੀਨ ਉਪਰ ਵਿੱਢੇ ਗੈਰ ਮਨੁੱਖੀ ਅਤੇ ਨਸਲਘਾਤੀ ਹਮਲੇ ਦੇ ਖਿਲਾਫ ਫਾਸੀ ਹਮਲਿਆਂ ਵਿਰੋਧੀ ਫਰੰਟ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿਚ ਐਮ ਸੀ ਪੀ ਆਈ ਯੂ , ਆਰ ਐਮ ਪੀ ਆਈ, ਸੀ ਪੀ ਆਈ, ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ, ਪੰਜਾਬ ਜਮਹੂਰੀ ਮੋਰਚਾ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਆਗੂਆਂ ਅਤੇ ਕਾਰਕੁਨਾਂ ਨੇ ਹਿੱਸਾ ਲਿਆ।
ਕਿਰਨਜੀਤ ਸੇਖੋਂ, ਸੁਖਦੇਵ ਸ਼ਰਮਾ, ਸਵਰਨਜੀਤ ਸਿੰਘ,ਊਧਮ ਸਿੰਘ ਸੰਤੋਖਪੁਰਾ, ਮੁਕੇਸ਼ ਮਲੌਦ ਅਤੇ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਸਥਾਨਕ ਤੇਜ਼ਾ ਸਿੰਘ ਸੁਤੰਤਰ ਭਵਨ ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਜ਼ਰਾਈਲ ਵਲੋਂ ਹਮਾਸ ਉਪਰ ਹਮਲੇ ਦੇ ਪਰਦੇ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਗਾਜ਼ਾ ਪੱਟੀ ਵਿਚ ਖਾਣ ਪੀਣ ਵਾਲੇ ਸਮਾਨ ਦੀ ਨਾਕਾਬੰਦੀ ਕਰਕੇ ਅਤੇ ਰਿਹਾਇਸ਼ੀ ਇਲਾਕਿਆਂ, ਸਕੂਲਾਂ, ਯੂਨੀਵਰਸਿਟੀਆਂ, ਹਸਪਤਾਲਾਂ, ਐਂਬੂਲੈਂਸਾਂ, ਰਾਹਤ ਸ਼ਿਵਿਰਾਂ ਉਪਰ ਹਵਾਈ ਅਤੇ ਜ਼ਮੀਨੀ ਹਮਲੇ ਕਰਕੇ ਹੁਣ ਤੱਕ 20000ਤੋਂ ਜ਼ਿਆਦਾ ਲੋਕਾਂ ,ਜਿਨ੍ਹਾਂ ਵਿੱਚੋਂ 6000 ਬੱਚਿਆਂ, ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਬਾਕੀ ਲੋਕਾਂ ਨੂੰ ਭੁੱਖੇ ਪਿਆਸੇ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੰਸਾਰ ਪੱਧਰ ਉੱਤੇ ਵੱਡੀ ਗਿਣਤੀ ਦੇਸ਼ਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਅਮਰੀਕੀ ਅਤੇ ਯੂਰਪੀ ਦੇਸ਼ਾਂ ਵਲੋਂ ਇਜ਼ਰਾਈਲ ਦੀ ਮੱਦਦ ਕੀਤੀ ਜਾ ਰਹੀ ਹੈ। ਭਾਰਤੀ ਹਾਕਮਾਂ ਵਲੋਂ ਵੀ ਇਸ ਨਸਲਕੁਸ਼ੀ ਦਾ ਵਿਰੋਧ ਨਾ ਕਰ ਕੇ ਇਸ ਦੀ ਪਿੱਠ ਪੂਰੀ ਜਾ ਰਹੀ ਹੈ। ਰੈਲੀ ਨੂੰ ਫਰੰਟ ਦੇ ਆਗੂਆਂ ਊਧਮ ਸਿੰਘ ਸੰਤੋਖਪੁਰਾ, ਸਵਰਨਜੀਤ ਸਿੰਘ, ਨਿਰਮਲ ਸਿੰਘ ਬੱਟਰੀਆਨਾ, ਮੁਕੇਸ਼ ਮਲੌਦ, ਕਿਰਨਜੀਤ ਸੇਖੋਂ ਅਤੇ ਇਨਕਲਾਬੀ ਜਮਹੂਰੀ ਮੋਰਚੇ ਵਲੋਂ ਬਲਜੀਤ ਸਿੰਘ ਨਮੋਲ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਸੁਖਦੇਵ ਸ਼ਰਮਾ ਵਲੋਂ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਦਰਸ਼ਨ ਵਿੱਚ ਸੀਤਾਰਾਮ ਸ਼ਰਮਾ, ਮੰਗਤ ਰਾਮ ਲੌਂਗੋਵਾਲ, ਭੁਪਿੰਦਰ ਸਿੰਘ ਲੌਂਗੋਵਾਲ, ਹਰਜੀਤ ਸਿੰਘ ਬਾਲੀਆਂ, ਮਾਸਟਰ ਸਰਬਜੀਤ ਸਿੰਘ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।
ਸਵਰਨਜੀਤ ਸਿੰਘ
ਫੋਨ 9417666166
ਮਾਸਟਰ ਪਰਮਵੇਦ
9417122349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly