ਇਸ਼ਕ ਦੀ ਅਲਖ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਕਿੱਥੇ ਕਿੱਥੇ ਜਾ ਆਓਨਾ ਏ
ਸਾਰੇ ਰਾਹ ਤੂੰ ਗਾਹ ਆਓਨਾ ਏ

ਮੰਦਿਰ ਵੀ ਤੇ ਮਸਜਿਦ ਵਿੱਚ ਵੀ
ਸਭ ਨੂੰ ਅਰਜ਼ੀ ਪਾ ਆਉਨਾ ਏ

ਤੇਰੀ ਨੇ ਜੋ ਹਾਮੀ ਭਰਦੇ
ਸਭ ਨੂੰ ਥੁਪੀ ਲਾ ਆਓਨਾ ਏ

ਕਾਫ਼ਿਰ ਹੈ ਤੂੰ ਸਭ ਕਹਿੰਦੇ ਨੇ
ਪਰ ਅੱਲਾਹ ਦੇ ਰਾਹ ਪਾਓਨਾ ਏ

ਦਿਲ ਦੀਆਂ ਰਮਜ਼ਾਂ ਕੀ ਤੂੰ ਜਾਣੇ
ਤੂੰ ਤਾਂ ਸਿੱਧੇ ਰਾਹ ਆਉਨਾ ਏ

ਸਿੱਧੇ ਬੋਲ ਤੇ ਗਹਿਰੀਆਂ ਗੱਲਾਂ
ਸਭ ਨੂੰ ਰਾਹੇ ਪਾ ਆਉਨਾ ਏ

ਵੰਗਾਂ ਦਾ ਵਣਜ਼ਾਰਾ ਬਣ ਕੇ
ਇਸ਼ਕ ਦੀ ਅਲਖ ਜਗ੍ਹਾ ਆਓਨਾ ਏ

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਬਲਦਾ ਰੁੱਖ