(ਸਮਾਜ ਵੀਕਲੀ)
ਉਹ ਕਿੰਨੀ ਸੋਹਣੀ ਥਾਂ ਸੀ
ਜਿੱਥੇ ਪੈਂਦੀ ਤੇਰੀ ਛਾਂ ਸੀ
ਤੇਰੀ ਹਰ ਹਾਮੀ ਚ ਨਾ ਸੀ
ਤੇ ਇਸ਼ਕ ਮੇਰਾ ਗੁਨਾਹ ਸੀ
ਕੁਝ ਉਮੀਦਾਂ ਦੇ ਉਹ ਭੁਲੇਖੇ ਸੀ
ਉਹ ਨਾ ਭੁੱਲਣ ਵਾਲੇ ਚੇਤੇ ਸੀ
ਜਿੱਥੇ ਹੰਝੂ ਦਾ ਵਹਿਣ ਜਰੂਰੀ ਸੀ
ਤੇਰੇ ਪੈਰਾਂ ਨਾਲ ਬੰਨ੍ਹੀ ਮਜਬੂਰੀ ਸੀ
ਜਿੱਥੇ ਸੁੱਖਪਾਲ ਖੁਦ ਨੂੰ ਕੋਸਦਾ ਸੀ
ਤੈਨੂੰ ਭੁੱਲਣ ਤੋਂ ਪਹਿਲਾਂ ਸੋਚਦਾ ਸੀ
ਸੁੱਖਪਾਲ ਨੀਲੋਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly