ਹੁਣ ਸਾਡੀ ਵਾਰੀ ਐ ?

budh singh neelu

(ਸਮਾਜ ਵੀਕਲੀ)-ਜਿਹਨਾਂ ਸਮਿਆਂ ਵਿੱਚ ਹੁਣ ਅਸੀਂ ਜ਼ਿੰਦਗੀ ਜਿਉਣ ਦਾ ਭਰਮ ਪਾਲੀ ਬੈਠੇ ਹਾਂ, ਅਸਲ ਵਿੱਚ ਇਹ ਜ਼ਿੰਦਗੀ ਨਹੀਂ, ਸੱਚੀਮੁੱਚੀ ਦਾ ਭਰਮ ਹੈ। ਅਸੀਂ ਮਰ ਗਈ ਚੇਤਨਾ ਦੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਹਾਂ। ਇਹ ਲਾਸ਼ਾਂ ਹੁਣ ਵਸਤੂਆਂ ਬਣ ਗਈਆਂ ਹਨ। ਵਸਤੂਆਂ ਵਿਚ ਜਾਨ ਨਹੀਂ ਹੁੰਦੀ। ਉਹ ਤਾਂ ਇਸ਼ਾਰੇ ਉਤੇ ਕੰਮ ਕਰਦੀਆਂ ਹਨ। ਉਨ੍ਹਾਂ ਵਿੱਚ ਚੇਤਨਾ ਨਹੀਂ ਹੁੰਦੀ। ਇਹਨਾਂ ਸਮਿਆਂ ਵਿੱਚ ਅਸੀਂ ਵੀ ਵਸਤੂਆਂ ਬਣ ਗਏ ਹਾਂ। ਅਸੀਂ ਵਸਤੂਆਂ ਤੋਂ ਵੋਟਰ ਤੇ ਵੋਟਰ ਤੋਂ ਮਹਿਜ਼ ਪਰਚੀ ਬਣ ਗਏ ਹਾਂ। ਉਤਪਾਦਨ ਕਰਦੇ ਹਾਂ, ਭੁੱਖੇ ਮਰਦੇ ਹਾਂ।
ਇਸੇ ਕਰਕੇ ਇਹ ਕਵਿਤਾ ਚੇਤੇ ਆ ਰਹੀ ਹੈ-
##

ਪਹਿਲਾਂ ਉਹ ਯਹੂਦੀਆਂ ਲਈ ਆਏ
ਤੇ ਮੈਂ ਕੁੱਝ ਨਾ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸੀ
ਫਿਰ ਉਹ ਕਮਿਊਨਿਸਟਾਂ ਦਾ ਖੂਨ ਪੀਣ ਆਏ
ਮੈਂ ਚੁੱਪ ਰਿਹਾ
ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ
ਫਿਰ ਉਹ ਪਰੋਟੈਸਟਾ ਨੂੰ ਮਾਰਨ ਆਏ
ਇਸ ਵਾਰ ਵੀ ਮੈਂ ਨਾ ਬੋਲਿਆ ਇੱਕ ਵੀ ਸ਼ਬਦ
ਕਿਉਕਿ ਮੈਂ ਪਰੋਟੈਸਠ ਨਹੀਂ ਸੀ
ਅੰਤ ਵਿੱਚ ਆਏ ਉਹ ਮੇਰੇ ਲਈ
ਤੇ ਹੋਰ ਕੋਈ ਨਹੀਂ ਸੀ
ਜੋ ਮੇਰੇ ਲਈ ਬੋਲਦਾ
##

ਇਹ ਕਵਿਤਾ ਅੱਜ ਸਾਡੇ ਸਮਿਆਂ ਦੀ ਬਾਤ ਪਾਉਂਦੀ ਹੈ। ਭਾਵੇਂ ਸਮਾਂ ਤਕਨਾਲੋਜੀ ਦਾ ਆ ਗਿਆ ਹੈ ਪਰ ਅਸੀਂ ਸਾਡੀ ਸੋਚ ਤੇ ਸਮਝ ਰੂੜੀਵਾਦੀ ਹੀ ਹੈ। ਅਸੀਂ ਹੁਣ ਆਪਣੇ ਤੇ ਨਹੀਂ ਸਗੋਂ ਉਨਾਂ ਤੇ ਭਰੋਸਾ ਕਰਦੇ ਹਾਂ ਜਿਹੜੇ ਸਾਡੀ ਸੋਚ ਨੂੰ ਪੁਰਾਤਨ ਸਮਿਆਂ ਦੀ ਬਣਾਉਂਣ ਲੱਗੇ ਹਨ ਤੇ ਅਸੀਂ ਗਾਂਧੀ ਦੇ ਤਿੱਨ ਬਾਂਦਰ ਬਣ ਕੇ ਰਹਿ ਗਏ ਹਾਂ।
ਸਾਡੇ ਕੋਲੋਂ ਕਿਰਤ ਵੀ ਖੋਈ ਜਾ ਰਹੀ ਤੇ ਕਿਰਤ ਨੂੰ ਲੁੱਟ ਕੇ ਧਨਾਡ ਵਿਦੇਸ਼ਾਂ ਵੱਲ ਲਈ ਜਾ ਰਹੇ ਹਨ।
ਅਸੀਂ ਸੁਪਨਿਆਂ ਦੇ ਮਹਿਲ ਉਸਾਰ ਰਹੇ ਹਾਂ। ਤਾਬੂਤਾਂ ਵਿਚ ਘਰ ਪਰਤਦੇ ਹਾਂ ਜਾਂ ਲਵਾਰਿਸ ਲਾਸਾਂ ਬਣ ਕੇ ਸਿਵਿਆਂ ਵਿੱਚ ਸੜਦੇ ਹਾਂ। ਦੰਗਿਆਂ ਵਿਚ ਮਰਦੇ ਹਾਂ ਜਾਂ ਮਾਰੇ ਜਾ ਰਹੇ ਹਾਂ। ਸਾਡੇ ਹੱਥ ਵੱਢੇ ਜਾ ਰਹੇ ਨੇ ਅਸੀਂ ਬੁੱਤਾਂ ਦੇ ਡੇਗਣ ਦੇ ਹੀ ਕੀਰਨੇ ਪਾਈ ਜਾ ਰਹੇ ਹਾਂ ਪਰ ਅਸੀਂ ਭੁੱਲ ਗਏ ਹਾਂ ਕਿ ਸਾਡੀ ਵੀ ਵਾਰੀ ਆਉਣ ਵਾਲੀ ਹੈ। ਅਸੀਂ ਤਾਂ ਮੀਟਿੰਗਾਂ, ਧਰਨੇ ਤੇ ਰੈਲੀਆਂ ਕਰਨ ਵਾਲੇ ਬੁੱਤ ਹੀ ਤਾਂ ਹਾਂ। ਕੀ ਖੱਟਿਆ ਸਵਾ ਸਾਲ ਦਿੱਲੀ ਸਰਹੱਦਾਂ ਉਤੇ ਬਹਿ ਕੇ ਤੇ 750 ਕਿਸਾਨ ਮਜ਼ਦੂਰ ਸ਼ਹੀਦ ਕਰਵਾ ਕੇ ?

ਅਸੀਂ ਹੁਣ ਅਜਿਹੇ ਸਮਿਆਂ ਵਿੱਚ ਪੁਜ ਗਏ ਹਾਂ ਜਿੱਥੇ ਅਸੀਂ ਨਾ ਬੋਲ ਸਕਦੇ ਹਾਂ, ਨਾ ਦੇਖ ਸਕਦੇ ਹਾਂ, ਸਿਰਫ ਸੁਣ ਸਕਦੇ ਹਾਂ। ਸਾਡੇ ਮੂੰਹਾਂ ਨੂੰ ਛਿੱਕਲੀਆਂ ਬੰਨ੍ਹ ਦਿੱਤੀਆਂ ਗਈਆਂ ਹਨ, ਅਸੀਂ ਜੁਗਾਲੀ ਕਰਨ ਜੋਗੋ ਰਹਿ ਗਏ ਹਾਂ। ਅਸੀਂ ਜੁਗਾਲੀ ਕਰ ਰਹੇ ਹਾਂ ਤੇ ਆਸਥਾ ਦਾ ਕੀਰਤਨ ਸੁਨਣ ਜੋਗੋ ਰਹਿ ਗਏ ਹਾਂ । ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਜਿਹਨਾਂ ਦੇ ਅੰਦਰ ਮਨੁੱਖ ਜਿਉਂਦਾ ਉਸ ਨੂੰ ਮਾਰ ਰਹੇ ਹਨ । ਬਾਕੀ ਮਰਨ ਦੀ ਉਡੀਕ ਚ ਘਰਾਂ ਵਿੱਚ ਬੈਠੇ ਹਨ। ਉਪਰੋਕਤ ਕਵਿਤਾ ਫਿਰ ਦੁਰਹਾਈ ਜਾ ਰਹੀ ਹੈ।
ਪਰ ਹਾਲਾਤ ਦਿਨੋ ਦਿਨ ਖਰਾਬ ਹੋ ਰਹੇ ਹਨ. ਸਾਡੇ ਹਥੇਲੀ ਉਤੇ ਅਗ ਰਖੀ ਜਾ ਰਹੀ ਹੈ ਸਾਨੂੰ ਫਿਰ ਭਰਾ ਮਾਰੂ ਲੜ੍ਹਾਈ ਵਲ ਤੋਰਿਆ ਜਾ ਰਿਹਾ ਹੈ. ਧਰਮ ਦਾ ਪਾਠ ਪੜਾਇਆ ਜਾ ਰਿਹਾ ਹੈ.
ਕਦੇ ਸਾਡੇ ਖੇਤਾ ਵਿੱਚ ਖਾਣ ਲਈ ਫਸਲ ਬੀਜੀ ਤੇ ਅਸੀਂ ਅਨਦਾਤੇ ਬਣੇ. ਹਕ ਭਾਲੇ ਤਾਂ ਹਥਿਆਰਾਂ ਦੀ ਫਸਲ ਬੀਜ ਦਿਤੀ .ਅਸੀਂ ਆਪਣੇ ਆਪ ਦੇ ਕਾਤਲ ਬਣਗੇ. ਫਿਰ ਨਸ਼ੇ ਦਾ ਬੀਜ ਬੀਜਿਆ ਤੇ ਚਿਟਾ ਘਰ ਘਰ ਉਗ ਪਿਆ. ਅਸੀਂ ਨਾ ਸਮਝ ਸਕੇ. ਸਿਵਿਆ ਤੇ ਡੇਰਿਆ ਦੇ ਵਿੱਚ ਰੌਣਕ ਮੇਲੇ ਵਧੇ. ਅਸੀਂ ਚੁਪ ਰਹੇ.
ਸਾਡੀ ਕਿਰਤ ਖੋ ਕੇ ਸਾਨੂੰ ਭਿਖਾਰੀ ਬਣਾ ਕੇ ਆਟੇ ਦਾਲ ਲਈ ਲਾਇਨਾਂ ਵਿੱਚ ਲਗਾਇਆ ਗਿਆ । ਪੰਜਾਬ ਦੀ ਸਵਾ ਤਿੰਨ ਕਰੋੜ ਅਬਾਦੀ ਹੈ ਤਿੰਨ ਕਰੋੜ ਨੀਲੇ ਕਾਰਡ ਹਨ । ਸਾਰਾ ਹੀ ਪੰਜਾਬ ਆਟਾ ਦਾਲ ਲੈ ਰਿਹਾ ਹੈ ।
ਕਵਿਤਾ / ਕੇਹੀ ਹੋਣੀ ਹੈ ਕਿ

ਕਿਰਤੀ ਤੋ ਭਿਖਾਰੀ
ਭਿਖਾਰੀ ਤੋ ਵੋਟਰ
ਵੋਟਰ ਤੋ ਨਸ਼ੇੜੀ
ਨਸ਼ੇੜੀ . ਬੇਰੁਜ਼ਗਾਰ .ਬਣੇ.

ਹੁਣ ਸਾਨੂੰ ਬਦੇਸ਼ੀ ਬਣਾ ਦਿਤਾ ਹੈ.
ਮਰਨ ਜਾ ਭੱਜਣ ਲਈ ਕਰ ਦਿਤਾ ਮਜਬੂਰ .

ਜ਼ਮੀਨ ਤੇ ਜਮੀਰ ਵੇਚਣ ਲਾ ਦਿਤਾ.
ਹੁਣ ਦੋਵੇ ਵਿਕ ਰਹੀਆਂ ਹਨ.

ਖੇਤਾਂ ਵਿੱਚ ਹੁਣ ਖੁਦਕੁਸ਼ੀਆ ਦੀ ਫਸਲ ਉਗਦੀ ਹੈ.

ਜਿਸਦੇ ਨਾਲ ਘਰ ਧੁਖਦੇ ਹਨ. ਸੁਲਗਦੇ ਹਨ.

ਸਾਨੂੰ ਯੋਧਿਆਂ ਤੋਂ ਭਗੌੜੇ ਬਣਾ ਦਿਤਾ.
ਹੁਣ ਸਾਡੀ ਲੋੜ ਨਹੀਂ .

ਪਰ ਜਿਹਨਾਂ ਕੋਲ ਜ਼ਮੀਨ ਨਹੀਂ
ਜਮੀਰ ਬਚੀ ਹੈ ਉਹ ਵੋਟਾਂ ਬਣ ਕੇ
ਕੁਟ ਖਾਣ ਤੇ ਮਰਨ ਲਈ ਰਹਿ ਗਏ
. ਜਿਹਨਾਂ ਕੋਲ ਭਜ ਜਾਣ ਲਈ
ਕੁਝ ਨੀ ਉਹ ਹੁਣ ਕੀ ਕਰਨਗੇ.
ਮਿਤਰੋ ! ਮਰਨਾ ਸਭ ਨੇ ਹੈ.
ਪਰ ਕੁੱਤੇ ਦੀ ਮੌਤ ਮਰਨ ਨਾਲੋਂ
ਯੋਧਿਆਂ ਤੇ ਮੌਤ ਮਰੋ.
ਆਪਣਾ ਵਿਰਸਾ ਤੇ ਵਿਰਾਸਤ ਹੀ
ਯੋਧਿਆਂ ਦਾ ਹੈ.
ਹੁਣ ਘਰਾਂ ਵਿੱਚ ਵੋਟਾਂ ਬਣ ਕੇ ਰਹੋ.
ਯੋਧੇ ਬਣੋ !
ਹੁਣ ਇਕ ਇਕ ਮਰ ਰਿਹਾ ਹੈ.

ਆਪਣੇ ਆਪ ਦੀ ਪਛਾਣ ਕਰੋ.
ਨਹੀਂ
ਅਜ ਨਹੀਂ ਤੇ ਕਲ ਸਾਡੀ ਵਾਰੀ ਹੈ.
ਹੁਣ ਲੜ੍ਹਾਈ ਹਥਿਆਰਾਂ ਦੀ ਨਹੀਂ
ਵਿਚਾਰਾ ਦੀ ਹੈ.

ਤੁਸੀਂ ਟੈਕਸ ਦੇਦੇ ਹੋ. ਹਰ ਚੀਜ਼ ਤੇ
ਪੁਛੋ ਹਾਕਮਾਂ ਨੂੰ ਉਹ ਕਿਥੇ ਜਾਂਦੇ ?
ਤੁਸੀਂ ਭਿਖਾਰੀ ਨੀ ਦਾਤੇ ਹੋ.
ਭਿਖਾਰੀ ਤਾਂ ਉਹ ਹਨ ਜੋ ਆਖਦੇ ਹਨ ਕਿ
ਖਜ਼ਾਨਾ ਖਾਲੀ ਹੈ.
ਕੌਣ ਹੈ ਖਜ਼ਾਨੇ ਦਾ ਮਾਲਕ ਤੇ
ਕੌਣ ਹੈ ਲੁਟੇਰਾ ?
ਪਹਿਚਾਣ ਕਰੋ.

ਸਿਆਸਤਦਾਨ ਹਨ ਲੁਟੇਰੇ
ਅਫਸਰਸ਼ਾਹੀ ਭਾਈਵਾਲ ਹਨ.

ਜਦੋਂ ਤਕ
ਪੁਜਾਰੀ, ਵਪਾਰੀ .ਅਧਿਕਾਰੀ
ਤੇ ਸਿਆਸਤਦਾਨ ਦੀ ਯਾਰੀ ਹੈ.
ਤਾਂ ਤੁਸੀਂ ਭਿਖਾਰੀ ਹੀ ਰਹੋਗੇ.
ਸਮਝਦੇ ਹੋ ਇਹ ਸਚੁ ਤਾਂ
ਜਰੂਰ ਕਰੋ ਮਨ ਦਾ ਪਾਠ .
ਬਾਕੀ ਤੁਹਾਡੀ ਮਰਜ਼ੀ ਹੈ.
ਪਰ ਹੁਣ ਵਾਰੀ ਸਾਡੀ ਨਹੀਂ ਤੇ ਤੁਹਾਡੀ ਹੈ.
ਸਿਮਰਨ ਕਰੋ.
ਬਹੁਤ ਸਹਿ ਲਿਆ.

ਬੁੱਧ ਬੋਲ.
ਅਗਲਾ ਵਰਕਾ ਫੋਲ
ਪੋਲ ਖੋਲ
ਵਜਾ ਢੋਲ
ਮਾਜਦੇ ਡੋਲ
……….

ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਹਿਲਾ ਦਿਵਸ
Next articleਪੰਜਾਬ ’ਚ ਆਇਆ ਇਨਕਲਾਬ ਸਾਰੇ ਦੇਸ਼ ’ਚ ਪੁੱਜੇਗਾ: ਕੇਜਰੀਵਾਲ