ਵੱਖ ਵੱਖ ਬੁਲਾਰਿਆਂ ਵਲੋਂ ਇੰਜੀ. ਦਰਸ਼ਨ ਲਾਲ ਦੁਆਰਾ ਪੂਰੀ ਰੇਲਵੇ ਸੇਵਾ ਦੌਰਾਨ ਕਾਰਖਾਨੇ ਦੇ ਉਤਥਾਨ ਲਈ ਤੇ ਕਰਮਚਾਰੀਆਂ ਦੇ ਕਲਿਆਣ ਲਈ ਕੀਤੇ ਮਹੱਤਵਪੂਰਨ ਕਾਰਜਾਂ ਦੀ ਸ਼ਲਾਘਾ

ਅਧਿਵੇਸ਼ਨ ਵਿੱਚ ਸ਼ਾਮ ਦੇ ਸਮੇਂ ਤਕਨੀਕੀ ਸੈਮੀਨਾਰ ਵਿੱਚ ਸ਼੍ਰੀ ਐਸ.ਐੱਸ.ਮਿਸ਼ਰਾ ਜਨਰਲ ਮੈਨੇਜਰ ਮੁੱਖ ਮਹਿਮਾਨ , ਸ਼੍ਰੀ ਰਵਿਨ ਸ਼ੁਕਲਾ ਪੀ.ਸੀ.ਐਮ.ਈ, ਸ਼੍ਰੀ ਸੰਜ਼ੀਵ ਮਿਸ਼ਰਾ ਪੀ.ਸੀ.ਐਮ.ਐਮ, ਸ਼੍ਰੀ ਭੂਪੇਸ਼ਵਰ ਅਤਰੀ ਪੀ.ਸੀ.ਪੋ.ਓ, ਸ਼੍ਰੀ ਰਿਸ਼ੀ ਲਾਲ ਸੀ.ਐਮ.ਈ, ਸ਼੍ਰੀ ਸੁਮਿਤ ਕੁਮਾਰ ਸੈਕਟਰੀ ਜਨਰਲ ਮੈਨੇਜਰ ਅਧਿਕਾਰੀ, ਸੁਪਰਵਾਇਜ਼ਰਜ਼/ਇੰਜੀਨੀਅਰ, ਕਰਮਚਾਰੀਆਂ ਦੇ ਇਲਾਵਾ ਆਈ.ਆਰ.ਟੀ.ਐਸ.ਏ, ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ,ਐੱਸ.ਸੀ.ਐਸ.ਟੀ ਐਸੋਸੀਏਸ਼ਨ,ਓਬੀਸੀ ਐਸੋਸੀਏਸ਼ਨ ਅਤੇ ਯੂਰੀਆ ਦੇ ਅਹੁਦੇਦਾਰਾਂ ਬਹੁਤ ਸਾਦੇ ਢੰਗ ਨਾਲ ਇਸ ਵਿੱਚ ਸ਼ਾਮਲ ਹੁੰਦੇ ਹੋਏ ਆਪਣੀ ਹਾਜ਼ਰੀ ਭਰੀ।
ਸ਼੍ਰੀ ਸਰਵਜੀਤ ਸਿੰਘ ਜਨਰਲ ਸਕੱਤਰ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਨੇ ਆਪਣੇ ਬਹੁਤ ਹੀ ਭਾਵਪੂਰਕ ਸੰਬੋਧਨ ਵਿੱਚ ਆਈ.ਆਰ.ਟੀ.ਐਸ.ਏ ਦੇ 59ਵੇਂ ਵਾਰਸ਼ਿਕ ਅਧਿਵੇਸ਼ਨ ਦੇ ਸਫਲ ਆਯੋਜਨ ਅਤੇ ਰੇਡੀਕਾ ਵਿੱਚ ਦੋਹਾਂ ਸੰਗਠਨਾਂ ਦੇ ਦਰਮਿਆਨ ਚੱਲ ਰਹੇ ਨੱਕੀ ਤਾਲਮੇਲ/ਗਠਜੋੜ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਇੰਜੀ. ਦਰਸ਼ਨ ਲਾਲ ਦੇ ਦੁਆਰਾ ਪੂਰੀ ਰੇਲਵੇ ਸੇਵਾ ਦੌਰਾਨ ਕਾਰਖਾਨੇ ਦੇ ਉਤਥਾਨ ਲਈ ਅਤੇ ਆਈ.ਆਰ.ਟੀ.ਐਸ.ਏ ਦੇ ਜੋਨਲ ਪ੍ਰਧਾਨ ਅਤੇ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਦੇ ਹੈਸਿਅਤ ਵਿੱਚ ਕਰਮਚਾਰੀਆਂ ਦੇ ਕਲਿਆਣ ਲਈ ਕੀਤੇ ਮਹੱਤਵਪੂਰਨ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਵਿਦਾਇਗੀ ਨੂੰ ਇਤਿਹਾਸਕ ਅਤੇ ਯਾਦਗਾਰ ਬਿਆਨ ਕੀਤਾ |

ਜੋਨਲ ਸਕੱਤਰ ਇੰਜੀ. ਜਗਤਾਰ ਸਿੰਘ ਨੇ ਵੀ ਪ੍ਰਧਾਨ ਦਰਸ਼ਨ ਲਾਲ ਦੁਆਰਾ ਰੇਡੀਕਾ ਵਿੱਚ ਸਾਰੇ ਸੁਪਰਵਾਇਜ਼ਰਜ਼/ਇੰਜੀਨੀਅਰ, ਕਰਮਚਾਰੀਆਂ ਅਤੇ ਹੋਰ ਕਰਮਚਾਰੀ ਸੰਗਠਨਾਂ ਨੂੰ ਦਿੱਤੇ ਸਹਿਯੋਗ ਅਤੇ ਉਨ੍ਹਾਂ ਦੁਆਰਾ ਕਰਮਚਾਰੀਆਂ ਦੇ ਕਲਿਆਣ ਲਈ ਲੜੇ ਗਏ ਅਨੇਕਾਂ ਸੰਘਰਸ਼ਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ | ਤਕਨੀਕੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਸ਼੍ਰੀ ਐਸ.ਐੱਸ.ਮਿਸ਼ਰਾ ਜਨਰਲ ਮੈਨੇਜਰ, ਨੇ ਭਾਰਤੀ ਰੇਲਵੇ ਦੀ ਪ੍ਰਗਤੀ ਅਤੇ ਉਤਥਾਨ ਵਿੱਚ ਸੁਪਰਵਾਇਜ਼ਰਜ਼ ਦੇ ਯੋਗਦਾਨ ਦੀ ਭਰਪੂਰ ਸਰਾਹਨਾ ਕਰਦਿਆਂ ਇੰਜੀ. ਦਰਸ਼ਨ ਲਾਲ ਅਤੇ ਹੋਰ ਕਰਮਚਾਰੀਆਂ ਦੀ ਵਿਦਾਇਗੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਰੇਡਿਕਾ ਵਿੱਚ ਕੋਚ ਨਿਰਮਾਣ ਵਿੱਚ ਨਵੇਂ ਕੀਰਤੀਮਾਨ ਲਈ ਉਨ੍ਹਾਂ ਨੇ ਸਮੂਹ ਕਰਮਚਾਰੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ | ਇੰਜੀ. ਦਰਸ਼ਨ ਲਾਲ ਨੇ ਵਾਰਸ਼ਿਕ ਅਧਿਵੇਸ਼ਨ ਦੇ ਸਫਲ ਆਯੋਜਨ ਲਈ ਅਤੇ ਉਨ੍ਹਾਂ ਨਾਲ ਇੰਜੀ. ਰਾਜੇਸ਼ ਜਟਾਣਾ, ਇੰਜੀ. ਸੂਰਜ ਸਿੰਘ ਅਤੇ ਇੰਜੀ. ਇੰਦਰਜੀਤ ਸਿੰਘ ਦੇ ਵਿਦਾਇਗੀ ਸਮਾਰੋਹ ਵਿੱਚ ਸਾਰੇ ਦੁਆਰਾ ਦਿੱਤੇ ਯੋਗਦਾਨ ਲਈ ਧੰਨਵਾਦ ਕੀਤਾ | 59ਵੇਂ ਵਾਰਸ਼ਿਕ ਅਧਿਵੇਸ਼ਨ ਅਤੇ ਵਿਦਾਈ ਸਮਾਰੋਹ ‘ਤੇ ਇੰਜੀ. ਜੀ.ਪੀ.ਸਿੰਘ ਨੇ ਸਟੇਜ ਸੰਚਾਲਨ ਬਖੂਬੀ ਨਿਭਾਇਆ | ਆਈ.ਆਰ.ਟੀ.ਐਸ.ਏ ਦੇ 59ਵੇਂ ਵਾਰਸ਼ਿਕ ਅਧਿਵੇਸ਼ਨ ਅਤੇ ਵਿਦਾਇਗੀ ਸਮਾਰੋਹ ਦੇ ਸਫਲ ਆਯੋਜਨ ਲਈ ਸ਼੍ਰੀ ਅਮਰੀਕ ਸਿੰਘ, ਪਰਮਜੀਤ ਸਿੰਘ ਖਾਲਸਾ, ਮੰਜੀਤ ਬਾਜਵਾ, ਜੀਤ ਸਿੰਘ, ਆਰ.ਸੀ.ਮੀਨਾ, ਕ੍ਰਿਸ਼ਨ ਲਾਲ ਜੱਸਲ, ਇੰਜੀ. ਬਲਦੇਵ ਰਾਜ, ਬਾਬੂ ਸਿੰਘ, ਪਵਨ ਕੁਮਾਰ, ਗੁਰਵਿੰਦਰ ਸਿੰਘ, ਕੁਲਦੀਪ ਚੰਦ, ਦੇਸ ਰਾਜ, ਸੰਜੀਵ ਭਾਰਤੀ, ਅਸ਼ੋਕ ਕੁਮਾਰ, ਰਾਮ ਪ੍ਰਕਾਸ਼, ਜਸਵਿੰਦਰ ਸਿੰਘ, ਕਿਸੋਰ ਚੌਧਰੀ, ਪ੍ਰਸ਼ਾਂਤ ਕੁਮਾਰ, ਹਰਦੀਪ ਸਿੰਘ, ਸੁਰਜੀਤ ਸਿੰਘ, ਹਰਮਿੰਦਰ ਸਿੰਘ, ਅਮ੍ਰਿਤ ਲਾਲ ਚੌਧਰੀ, ਮਯੰਕ ਭਟਨਾਗਰ, ਗੁਰਜੀਤ ਸਿੰਘ, ਪੂਰਨ ਚੰਦ, ਮਹਿੰਦਰ ਬਿਸ਼ਨੋਈ, ਹਰਿੰਦਰ ਸਿੰਘ, ਸੋਹਨ ਲਾਲ, ਜ਼ਾਮ ਲਾਲ, ਅਰਵਿੰਦ ਤ੍ਰਿਪਾਠੀ, ਅਮਿਤ ਰਾਠੀ, ਇਕਬਾਲਜੀਤ ਸਿੰਘ, ਐਨ.ਐੱਨ.ਐੱਸ. ਸੋਢੀ, ਤਰਲੋਚਨ ਸਿੰਘ, ਜੀ.ਪੀ.ਐੱਸ ਚੌਹਾਨ, ਜਗਮੋਹਨ ਸਿੰਘ, ਦਰਸ਼ਨ ਸਿੰਘ, ਅਨੂਪ ਸਿੰਘ, ਐੱਸ.ਕੇ.ਭੱਟੀਆ, ਸੁਖਵੰਤ ਸਿੰਘ, ਸ਼ਰਣਜੀਤ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ ਕੁਮਾਰ, ਸੰਜੀਵ ਵਰਮਾ, ਕਰਿਸ਼ਨਾ, ਰਣਜੀਤ ਸਿੰਘ, ਨਰਿੰਦਰ ਸਿੰਘ, ਪ੍ਰਦੀਪ ਕੁਮਾਰ, ਪੰਕਜ ਕੁਮਾਰ, ਰਾਜਿੰਦਰ ਸਿੰਘ, ਚਮਕੌਰ ਸਿੰਘ, ਵਿਕਾਸ ਕੁਮਾਰ, ਗੁਰਅਮਰਿਤਪਾਲ ਸਿੰਘ, ਅਮਰੀਕ ਸਿੰਘ, ਸੋਬਰਣ ਸਿੰਘ, ਅਤਾਉਸ, ਪੁਨੀਤ ਕੁਮਾਰ, ਨਿਰਵੈਰ ਸਿੰਘ, ਮਧੂਸੂਦਨ, ਅਜੈਪਾਲ ਸਿੰਘ, ਕੁਲਦੀਪਕ, ਪ੍ਰੇਮ ਕੁਮਾਰ, ਐਮ.ਐੱਸ.ਖਾਨ, ਕੇਵਲ ਸਿੰਘ, ਰਾਜ ਕੁਮਾਰ, ਧਰਮ ਨਾਥ ਪ੍ਰਸਾਦ, ਜੇ.ਕੇ.ਸੇਠੀ,ਸੋਰਵ ਮਿਸ਼ਰਾ , ਜਸਵਿੰਦਰ ਸਿੰਘ, ਨਿਸ਼ਾਨ ਸਿੰਘ, ਇੰਦਰਜੀਤ ਸਿੰਘ,ਕੇ ਸੀ ਮੀਨਾ, ਨਿਤਿਨ ਤਿਰਲੋਕੀ,ਆਰ ਕੇ ਸੂਦ ਸ਼ਾਮਿਲ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly