ਵਿਅੰਗਮਈ

ਜੋਰਾ ਸਿੰਘ ਬਨੂੰੜ

(ਸਮਾਜ ਵੀਕਲੀ)

ਮੇਰੀ ਇਹ ਪੋਸਟ ਖ਼ਾਸ ਕਰਕੇ ਗਿਆਨ ਨੂੰ ਗੁਰੂ ਮੰਨਣ ਵਾਲਿਆਂ ਲਈ ਹੈ !

ਅੱਜ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਾਂ ਕਿ ਸਾਡਾ ਸਮੁੱਚਤਾ ‘ਚ ਫੈਲਿਆ ਹੋਇਆ ਗਿਆਨ ਹੀ ਗੁਰੂ ਹੈ , ਪਰ… ਕੀ ਅਸੀਂ ਇਸ ਨਵੀਂ ਸੋਚ ਨੂੰ ਅਗਾਂਹ ਲੈਕੇ ਜਾ ਰਹੇ ਹਾਂ ? ਆਓ ਦੇਖੀਏ ਤਾਂ…………

ਅੱਜ ਪੁਜਾਰੀਆਂ ਤੋਂ ਬਹੁਤਿਆਂ ਦਾ ਖਹਿੜਾ ਛੁੱਟ ਗਿਆ , ਬਹੁਤ ਵਧੀਆ ਹੋਇਐ”, ਪਰ ਕੀ ਇਸ ਤੋਂ ਇਲਾਵਾ ਸਾਡੀ ਹੋਰ ਸਮੱਸਿਆਵਾਂ ਨਹੀਂ ਨੇ ?

ਕੀ ਸਾਨੂੰ ਸਾਡੀ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਹੈ ?

ਕੀ ਸਾਨੂੰ ਸਿਹਤ ਸਹੂਲਤਾਂ ਸਹੀ ਮਿਲ ਰਹੀਆਂ ਨੇ ?

ਕੀ ਅਸੀਂ ਗਿਆਨ ਨੂੰ ਗੁਰੂ ਮੰਨਣ ਵਾਲੇ… ਦੇਸ਼ ਦੀ ਅਰਥਵਿਵਸਥਾ (Economy) ਬਾਰੇ ਜਾਣਕਾਰੀ ਰੱਖਦੇ ਹਾਂ ?

ਕੀ ਅਸੀਂ ਗਿਆਨ ਨੂੰ ਗੁਰੂ ਮੰਨਣ ਵਾਲੇ… ਦੇਸ਼ ਨੂੰ corruption ਮੁਕਤ ਕਰਾਉਣ ਦੀ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਰੱਖਦੇ ਹਾਂ ?

RTI (Right to information 2005) ,
RTE (Right to Education 2009) ,
Cyber Crime Cell ਬਾਰੇ ਜਾਣਕਾਰੀ ਰੱਖਦੇ ਹਾਂ ?

ਪਿੰਡ ਵਿੱਚ ਸਰਪੰਚ , ਪੰਚ ,,,,, ਸ਼ਹਿਰਾਂ ‘ਚ EO, MC ,,, ਹਲਕਿਆਂ ਦੇ MLA , SDM , SDO ਦੇ ਕੀ ਕੀ ਕੰਮ ਨੇ ?

ਅਸੀਂ ਇਨ੍ਹਾਂ ਤੋਂ ਕਿੱਥੇ , ਕਿਉਂ ਤੇ ਕਿਵੇਂ ਮਦਦ ਲੈ ਸਕਦੇ ਹਾਂ ਕੀ ਸਾਨੂੰ ਇਨ੍ਹਾਂ ਬਾਰੇ ਜਾਣਕਾਰੀ ਹੈ ?

ਕੋਈ ਵੀ ਵੋਟ ਮੰਗਣ ਆਇਆ ਵਾਅਦਿਆਂ ਤੇ ਖਰਾ ਨਹੀਂ ਉਤਰਦਾ ਤਾਂ ਉਸਤੇ ਕਿਵੇਂ ਕਾਰਵਾਈ ਕੀਤੀ ਜਾ ਸਕਦੀ ਹੈ ਕੀ ਸਾਨੂੰ ਹੈ ਕੋਈ ਜਾਣਕਾਰੀ ?

ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਦਿਨ ਪਰ ਦਿਨ ਖਸਤਾ ਹੁੰਦੀ ਜਾ ਰਹੀ ਹੈ ,,,, ਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਹਨੇਰੀ ਵਾਂਗ ਆਪਣਾ ਰੁਖ ਦਿਖਾਉਂਦੇ ਜਾ ਰਹੇ ਨੇ ਇਸ ਢਾਂਚੇ ਨੂੰ ਕਿਵੇਂ ਨਜਿੱਠਣਾ…. ਕੀ ਸਾਨੂੰ ਇਸ ਬਾਬਤ ਕੋਈ ਜਾਣਕਾਰੀ ਹੈ ?
ਵਗੈਰਾ ਵਗੈਰਾ ਹੋਰ ਵੀ ਬਹੁਤ ਮੁੱਦੇ ਨੇ ਅਜਿਹੇ ਜਿਨ੍ਹਾਂ ਬਾਰੇ ਕਈਆਂ ਜਾਣਕਾਰੀ ਨਹੀਂ ਹੋਣੀ !

ਖ਼ੈਰ”, ਗਿਆਨ ਲੈਕੇ ਅਸੀਂ ਕਰਨੀ ਸੀ ਨਵੇਂ ਸਮਾਜ ਦੀ ਸਿਰਜਣਾ ਪਰ ਅਜੇ ਵੀ ਕੁਝ ਖ਼ਾਸ ਨਜ਼ਰ ਨਹੀਂ ਆ ਰਿਹਾ !

ਜੋਰਾ ਸਿੰਘ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਲਾਂ ਹੇਠਲੇ ਵਸਦੇ ਲੋਕ
Next articleਬੱਸ ਐਵੇਂ ਹੀ……