ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਫਾਊਂਡਰ ਇਕਬਾਲ ਸਿੰਘ ਭੱਟੀ ,

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਕਲੱਬ ਦੇ ਚੇਅਰਮੈਨ ਜਸਵੰਤ ਸਿੰਘ ਭਦਾਸ, ਹਰਿੰਦਰਪਾਲ ਸਿੰਘ ਸੇਠੀ , ਸੰਦੀਪ ਵਡਾਲਾ , ਸੰਨੀ ਘੋਤੜਾ , ਕਬੱਡੀ ਖਿਡਾਰੀ ਦਲਜੀਤ ਸਿੰਘ, ਕੋਚ ਮਨਜੀਤ ਸਿੰਘ ਮਾਨ , ਟੀਮ ਪ੍ਰਬੰਧਕ ਨਿੱਕਾ ਗੁਰਦਾਸਪੁਰ , ਅਜੀਤ ਲੰਬੜ , ਵੀਰ ਗੁਰਿੰਦਰ ਸਿੰਘ ਗਿੰਦਾ, ਰਮਨ ਬੱਗਾ, ਮਿੰਟੂ ਬੋਦੀ , ਟਿੰਕਾ , ਹਨੀ , ਇੰਦੀ , ਗੋਪੀ , ਹਰਜੀਤ ਸਿੰਘ ਮੁੰਡੀਮੋੜ , ਕੇਵਲ ਸਿੰਘ ਜੱਬੋ , ਮੋਹਿੰਦਰ ਸਿੰਘ ਬਰਿਆਰ , ਕੁਲਵੰਤ ਸਿੰਘ ਹਰਿਆਣਾ, ਮੋਹਿੰਦਰ ਸਿੰਘ ਡਰਾਸੀ, ਕਮਲ ਵਿਲ਼ਪਿੰਤ ਅਤੇ ਕੁਲਦੀਪ ਸਿੰਘ ਖਾਲਸਾ ਆਦਿ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਵਾਸਤੇ ਯੂਰਪ ਭਰ ਦੇ ਕਲੱਬ ਹਮੇਸ਼ਾਂ ਹੀ ਉਪਰਾਲਾ ਕਰਦੇ ਰਹਿੰਦੇ ਹਨ ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ ।

ਸੋ ਹਰੇਕ ਸੀਜਨ ਦੀ ਤਰ੍ਹਾਂ ਇਸ ਸਾਲ ਵੀ ਫਰਾਂਸ ‘ਚ ਪੱਚੀ ਮਾਰਚ ਦਿਨ ਸ਼ਨਿੱਚਰਵਾਰ ਨੂੰ ਦੁਪਹਿਰੋ ਬਾਅਦ ਸਾਢੇ ਬਾਰਾਂ ਵਜੇ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਯੂਨਾਈਟਡ ਫੈਡਰੇਸ਼ਨ ਔਫ਼ ਯੂਰਪ ਨਾਲ ਸਬੰਧਿਤ ਸਾਰੇ ਹੀ ਕਲੱਬ ਉਚੇਚੇ ਤੌਰ ਤੇ ਸਾਡੇ ਵੱਲੋਂ ਭੇਜੇ ਗਏ ਸੱਦਾ ਪੱਤਰ ਤੇ ਪਹੁੰਚ ਰਹੇ ਹਨ । ਇਸ ਤੋਂ ਬਿਨਾ ਵੀ ਜਿਹੜੇ ਕਲੱਬ ਯੂਨਾਈਟਡ ਫੈਡਰੇਸ਼ਨ ਔਫ ਯੂਰਪ ਦੇ ਅਸੂਲਾਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਦੇ ਪ੍ਰਬੰਧਕਾਂ ਦੀ ਉਸਾਰੂ ਸੋਚ ਨਾਲ ਸਾਝ ਰੱਖਦੇ ਹਨ ਉਹ ਵੀ ਭਾਗ ਲੈ ਸਕਦੇ ਹਨ , ਮੀਟਿੰਗ ਵਿੱਚ ਪਹੁੰਚਣ ਤੇ ਹਰੇਕ ਦਾ ਸਤਿਕਾਰ ਕੀਤਾ ਜਾਵੇਗਾ। ਬਾਹਰੋਂ ਅਤੇ ਲੋਕਲ ਕਲੱਬਾ ਦੇ ਪ੍ਰਬੰਧਕਾਂ ਦੀ ਪੂਰੀ ਪੂਰੀ ਆਓ ਭਗਤ ਕੀਤੀ ਜਾਵੇਗੀ । ਅਸੀਂ ਉਮੀਦ ਕਰਦੇ ਹਾ ਕਿ ਯੂਰਪ ਦੇ ਸਾਰੇ ਹੀ ਹਮਖਿਆਲੀ ਕਲੱਬ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਸਾਡੇ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਪਹੁੰਚ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਦੇ ਕੇ ਧੰਨਵਾਦੀ ਬਣਾਉ ਜੀ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ ਡੀ ਕਾਲਜ ਫਾਰ ਵੂਮੈਨ ‘ਚ ਆਫਤ ਪ੍ਰਬੰਧਨ ਸੰਬੰਧੀ ਸੈਮੀਨਾਰ
Next articleरेल कोच फैक्ट्री ने जीता ऑल इंडिया रेलवे गोल्फ चैंपियनशिप में ब्रॉन्ज मैंडल