ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਇਪਟਾ ਕਪੂਰਥਲਾ ਵਲੋਂ ਲੋਕ ਕਲਾ ਮੰਚ ਦੇ ਸਹਿਯੋਗ ਨਾਲ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਦੀ 82ਵੀਂ ਵਰ੍ਹੇਗੰਢ ਰੂਪੋਵਾਲੀ ਰੰਗਮੰਚ ਭਵਨ, ਨਾਨਕਸਰ ਨਗਰ, ਆਰ.ਸੀ.ਐਫ. ਕਪੂਰਥਲਾ ਵਿਖੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਜੋਂ ਸਤਨਾਮ ਮੂਧਲ ਸੰਪਾਦਕ ਰੰਗਕਰਮੀ ਮੈਗਜ਼ੀਨ, ਫਿਲਮ ਅਦਾਕਾਰਾ ਮੈਡਮ ਇੰਦਰਜੀਤ ਲੋਟੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਇੰਦਰਜੀਤ ਰੂਪੋਵਾਲੀ ਨੈਸ਼ਨਲ ਸਹਾਇਕ ਸਕੱਤਰ ਅਤੇ ਜਰਨਲ ਸਕੱਤਰ ਇਪਟਾ ਪੰਜਾਬ ਵਲੋਂ ਨਿਭਾਈ ਗਈ ਅਤੇ ਇਪਟਾ ਦੇ ਇਤਹਾਸ ਬਾਰੇ ਅਤੇ ਪੂਰੇ ਹਿੰਦੁਸਤਾਨ ਵਿੱਚ ਚੱਲ ਰਹੀਆਂ ਲੋਕ ਪੱਖੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਬੁਲਾਰਿਆਂ ਨੇ ਭਾਰਤ-ਪਾਕ ਦਰਮਿਆਨ ਬਣੇ ਤਨਾਅਪੂਰਣ ਹਾਲਾਤਾਂ ਨੂੰ ਦੇਖਦੇ ਹੋਏ ‘ਜੰਗ ਨਹੀਂ ਅਮਨ’ ਦੀ ਗੱਲ ਕਰਦਿਆਂ ਸ਼ਾਂਤੀ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਰਣਜੀਤ ਸਪਨਾ ਰੰਗਕਰਮੀ ਤੇ ਲੋਕ ਗਾਇਕ ਨੂੰ ਰੇਲ ਕੋਚ ਫੈਕਟਰੀ ਕਪੂਰਥਲਾਂ ਤੋਂ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ। ਇਪਟਾ ਜਲੰਧਰ ਵਲੋਂ ਸ੍ਰੀ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ ਹੇਠ ਨਾਟਕ ‘ਜੰਜ਼ੀਰੇਂ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਜੋ ਪ੍ਰੋਗਰਾਮ ਦਾ ਸਿੱਖਰ ਹੋ ਨਿੱਬੜੀ। ਜਿਸਦੇ ਲੇਖਕ ਅਤੇ ਨਿਰਦੇਸ਼ਕ ਨੀਰਜ਼ ਕੌਸ਼ਿਕ ਸਨ। ਮੁੱਖ ਕਿਰਦਾਰ ਐਸ.ਪੀ. ਸਿੰਘ, ਭਰਤ ਵਿਰਦੀ, ਸਾਹਿਲ ਵਲੋਂ ਨਿਭਾਏ ਗਏ। । ਇਸ ਤੋਂ ਇਲਾਵਾ ਲੋਕ ਸੰਗੀਤ ਅਤੇ ਕੋਰੀਓਗਰਾਫੀਜ ਬੇਬੀ ਅਨਹਦ ਪਰੀਤ ਵਲੋਂ ਖੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਟੇਜ ਦੀ ਭੂਮਿਕਾ ਦੀਪਕ ਨਾਹਰ ਨੇ ਬਾਖੂਬੀ ਨਿਭਾਈ। ਸਮਾਗਮ ਦਾ ਪ੍ਰਬੰਧ ਸਰਬਜੀਤ ਰੂਪੋਵਾਲੀ, ਸ਼ਰਨਜੀਤ ਸੋਹਲ,ਮੁਕੰਦ ਸਿੰਘ ਆਂਚਲ,ਲੋਕ ਸਹਿਤ ਕਲਾ ਕੇਂਦਰ ਦੇ ਪ੍ਰਧਾਨ ਅਨਿਲ ਕੁਮਾਰ ਤੇ ਜਨਰਲ ਸਕੱਤਰ ਜਸਵੰਤ ਸਿੰਘ ਮਜਬੂਰ ਨੇ ਕੀਤਾ। ਅੰਤ ਵਿੱਚ ਇਪਟਾ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਪਟਾ ਕਪੂਰਥਲਾ ਦੁਆਰਾ 82ਵੀਂ ਵਰ੍ਹੇਗੰਢ ਮਨਾਈ ਗਈ, ਬੁਲਾਰਿਆਂ ਨੇ ਦਿੱਤਾ “ਜੰਗ ਨਹੀਂ ਅਮਨ” ਦਾ ਸੁਨੇਹਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



