HOME ਭੈਣੀ ਸਾਹਿਬ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਨੇ ਧਾਰਿਆ ਸਮਾਗਮ ਦਾ ਰੂਪ

ਭੈਣੀ ਸਾਹਿਬ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਨੇ ਧਾਰਿਆ ਸਮਾਗਮ ਦਾ ਰੂਪ

3
ਨੇਤਰ ਸਿੰਘ ਮੁੱਤੋਂ ਦੀ ਕਿਤਾਬ ( ਚਾਨਣ ਬਨਾਮ ਹਨ੍ਹੇਰਾ ) ਬਾਰੇ ਵਿਚਾਰ ਚਰਚਾ ਹੋਈ
ਮਾਛੀਵਾੜਾ ਸਾਹਿਬ    (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਅਨੇਕਾਂ ਸੰਸਥਾਵਾਂ ਸ਼ਖਸ਼ੀਅਤਾਂ ਸਾਹਿਤ ਸਭਾਵਾਂ ਹੋਰ ਅਦਾਰੇ ਕੰਮ ਕਰ ਰਹੇ ਹਨ। ਇਨਾਂ ਵਿੱਚੋਂ ਹੀ  ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਵੀ ਇੱਕ ਹੈ। ਇਸ ਸਭਾ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਮਿਤੀ 25 – 5 – 25 ਦਿਨ ਐਤਵਾਰ ਨੂੰ ਗੁਰਸੇਵਕ ਸਿੰਘ ਢਿੱਲੋ ਦੀ ਪ੍ਰਾਧਨਗੀ ਹੇਠ ਹੋਈ । ਸਮੂਹ ਸਾਹਿਤ ਸਭਾਵਾਂ ਅਤੇ ਸਾਹਿਤਕਾਰ ਸਾਥੀਆਂ ਦੇ ਸਾਥ ਨਾਲ ਇਹ ਮੀਟਿੰਗ ਸਮਾਗਮ ਦਾ ਰੂਪ ਧਾਰਨ ਕਰ ਗਈ । ਸ਼ੁਰੂਆਤੀ ਦੌਰ ਵਿੱਚ ਉੱਘੇ ਵਿਦਵਾਨ ਡਾ ਰਤਨ ਸਿੰਘ ਜੱਗੀ , ਸ਼ਾਇਰ ਤਜੁੱਮਲ ਕਲੀਮ ਦੇ ਜੀਵਨ ਬਾਰੇ ਗੁਰਸੇਵਕ ਸਿੰਘ ਢਿੱਲੋ ਨੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਵੱਲੋ ਇਹਨਾਂ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਇਆ ਗਿਆ। ਲੇਖਕ ਨੇਤਰ ਸਿੰਘ ਮੁੱਤੋ ਦੀ ਕਿਤਾਬ ( ਚਾਨਣ ਬਨਾਮ ਹਨ੍ਹੇਰਾ ) ਮਿੰਨੀ ਕਹਾਣੀ ਸੰਗ੍ਰਹਿ ਬਾਰੇ ਵਿਚਾਰ ਚਰਚਾ ਹੋਈ । ਕਹਾਣੀਕਾਰ ਸੁਰਿੰਦਰ ਰਾਮਪੁਰੀ , ਮਾਸਟਰ ਜਗਦੇਵ ਸਿੰਘ ਘੁੰਗਰਾਲੀ , ਲੇਖਕ ਤੇ ਪੱਤਰਕਾਰ ਬਲਬੀਰ ਸਿੰਘ ਬੱਬੀ , ਲੇਖਕ ਹਰਨਾਮ ਸਿੰਘ ਡੱਲਾ , ਲੇਖਕ ਨੇਤਰ ਸਿੰਘ ਮੁੱਤੋ ਅਤੇ ਗੁਰਸੇਵਕ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਮਿੰਨ੍ਹੀ ਕਹਾਣੀ ਦੇ ਵਿਧੀ ਵਿਧਾਨ ਬਾਰੇ ਲੇਖਕਾਂ ਨਾਲ ਜਾਣਕਾਰੀ ਸਾਂਝੀ ਕੀਤੀ । ਲੇਖਿਕਾ ਰਜਿੰਦਰ ਕੌਰ ਪੰਨੂੰ , ਲੇਖਿਕਾ ਜਸਵੀਰ ਕੌਰ ਜੱਸੀ ਨੇ ਵੀ ਮਿੰਨ੍ਹੀ ਕਹਾਣੀ ਦੀ ਬਣਤਰ ਬਾਰੇ ਕੁਝ ਨੁਕਤੇ ਸਾਂਝੇ ਕੀਤੇ । ਗ਼ਜ਼ਲਗੋ ਜੋਰਾਵਰ ਸਿੰਘ ਪੰਛੀ ਦੁਆਰਾ ਲਿਖੇ ਤੇ ਗਾਇਕਾ ਸੰਗੀਤਾ ਕਪੂਰ ਵੱਲੋਂ ਗਾਏ ਗੀਤ ( ਸਰਸਾ ਕੰਢੇ ਵਿਛੋੜਾ ) ਬਾਰੇ ਗੱਲਬਾਤ ਹੋਈ ਅਤੇ ਗੀਤ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ । ਇਸ ਤੋਂ ਇਲਾਵਾ ਬਾਰਵੀਂ ਜਮਾਤ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਈਆਂ 2 ਵਿਦਿਆਰਥਣਾ ਬੇਟੀ ਗੁਰਲੀਨ ਕੌਰ ਤੇ ਬੇਟੀ ਮਹਿਕਪ੍ਰੀਤ ਕੌਰ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ । ਸਮਾਗਮ ਵਿੱਚ ਸਰਪੰਚ ਬਹਾਦਰ ਸਿੰਘ ਸ਼੍ਰੀ ਭੈਣੀ ਸਾਹਿਬ ਅਤੇ ਸ ਪਰਮਜੀਤ ਸਿੰਘ ਪੰਚ ਨੇ ਵੀ ਸ਼ਿਰਕਤ ਕੀਤੀ । ਦੂਸਰੇ ਸ਼ੈਸ਼ਨ ਵਿੱਚ ਕਵੀ ਦਰਬਾਰ ਹੋਇਆ । ਜਿਸਦੀ ਪ੍ਰਧਾਨਗੀ ਕਵੀਸ਼ਰ ਪ੍ਰੀਤ ਸਿੰਘ ਸੰਦਲ ਮਕਸੂਦੜਾ , ਜੋਰਾਵਰ ਸਿੰਘ ਪੰਛੀ , ਸ ਜਗਮੋਹਨ ਸਿੰਘ ਟਮਕੌਡੀ , ਹਰਬੰਸ ਸਿੰਘ ਰਾਏ , ਜਸਵੀਰ ਕੌਰ ਜੱਸੀ ਨੇ ਕੀਤੀ । ਹਾਜ਼ਰ ਸਾਇਰਾਂ ਵਿੱਚ ਗੀਤਕਾਰ ਕਰਨੈਲ ਸਿੰਘ ਸਿਵੀਆ, ਪੱਪੂ ਬਲਵੀਰ , ਬਲਵੰਤ ਸਿੰਘ ਵਿਰਕ , ਅਵਤਾਰ ਸਿੰਘ ਓਟਾਲਾ , ਗੀਤ ਗੁਰਜੀਤ , ਮੀਤ ਪਾਣੀਪਤ , ਜੋਗਾ ਸਿੰਘ ਕਵੀਸ਼ਰ ਭੰਗੂਰ , ਸੁਖਵਿੰਦਰ ਸਿੰਘ ਭਾਦਲਾ , ਗਾਇਕ ਜਗਤਾਰ ਰਾਈਆ , ਦਲਬੀਰ ਸਿੰਘ ਕਲੇਰ , ਜਗਦੇਵ ਮਕਸੂਦੜਾ , ਹਰਬੰਸ ਸਿੰਘ ਸ਼ਾਨ ਬਗਲੀ , ਮਨਜੀਤ ਸਿੰਘ ਰਾਗੀ , ਸਵਿੰਦਰ ਸਿੰਘ ਲੁਧਿਆਣਾ , ਸ਼ਾਮ ਸਿੰਘ ਭੈਣੀ ਸਾਹਿਬ , ਪੰਮੀ ਹਬੀਬ , ਮਨਦੀਪ ਸਿੰਘ ਮਾਣਕੀ , ਦਰਸ਼ਨ ਸਿੰਘ ਭਾਗਪੁਰ , ਬਲਦੇਵ ਸਿੰਘ ਰੋਹਣੋ , ਗੁਰਬਾਗ ਸਿੰਘ ਰਾਈਆਂ , ਚੰਨਪ੍ਰੀਤ ਸਿੰਘ , ਆਦਿਕ ਨੇ ਰਚਨਾਵਾਂ ਦਾ ਪਾਠ ਕੀਤਾ । ਸਮਾਗਮ ਦੀ ਕਵਰੇਜ਼ ਪੱਤਰਕਾਰ ਬਲਬੀਰ ਸਿੰਘ ਬੱਬੀ ਅਤੇ ਲਖਵੀਰ ਸਿੰਘ ਲੱਭੇ ਨੇ ਕੀਤੀ । ਸਟੇਜ ਸੰਚਾਲਨ ਦੀ ਭੂਮਿਕਾ ਜਗਵੀਰ ਸਿੰਘ ਵਿੱਕੀ , ਤਰਨ ਸਿੰਘ ਬੱਲ ਨੇ ਬਹੁਤ ਹੀ ਭਾਵਪੂਰਕ ਅੰਦਾਜ਼ ਵਿੱਚ ਨਿਭਾਈ । ਹੋਰਨਾਂ ਤੋਂ ਇਲਾਵਾ ਸ਼੍ਰੀ ਮਤੀ ਰਣਜੀਤ ਕੌਰ , ਬਹਾਦਰ ਸਿੰਘ ਰਾਏ , ਗੁਨੀਤ ਸਿੰਘ , ਗੁਰਨੂਰ ਸਿੰਘ , ਬਲਦੇਵ ਸਿੰਘ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ । ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋ ਨੇੜਿਓ ਆਏ ਹੋਏ ਸਾਹਿਤਕਾਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ ਗਿਆ*
Next articleਇਪਟਾ ਕਪੂਰਥਲਾ ਦੁਆਰਾ 82ਵੀਂ ਵਰ੍ਹੇਗੰਢ ਮਨਾਈ ਗਈ, ਬੁਲਾਰਿਆਂ ਨੇ ਦਿੱਤਾ “ਜੰਗ ਨਹੀਂ ਅਮਨ” ਦਾ ਸੁਨੇਹਾ