
(ਸਮਾਜ ਵੀਕਲੀ) ਜਦੋਂ ਮੈਨੂੰ ਪਤਾ ਲੱਗਾ ਕਿ “ਬੁੱਧ ਅਤੇ ਉਨ੍ਹਾਂ ਦਾ ਧੰਮ“ ਗ੍ਰੰਥ ਦੇ ਪੰਜਾਬੀ ਅਨੁਵਾਦਾਂ ਦੀ ਪੌਣ-ਛਾਣ ਕਰਕੇ, ਕੁੱਝ ਮਹੱਤਵਪੂਰਣ ਵਿ਼ਸ਼ਿਆ ਤੇ ਸੰਖੇਪ ਵਿੱਚ “ਬੁੱਧ ਅਤੇ ਉਨ੍ਹਾਂ ਦਾ ਧੰਮ“ ਮੇਰੀ ਨਜ਼ਰ ਵਿੱਚ ਕਿਤਾਬ ਇੰਜ: ਵਿ਼ਸਾਲ ਖੈਰਾ ਵੱਲੋਂ ਕੱਢੀ ਜਾ ਰਹੀ ਹੈ ਤਾਂ ਮੈਨੂੰ ਬਹੁੱਤ ਖੁਸ਼ੀ ਹੋਈ ਕਿਉਂਕਿ ਲੇਖਕ ਨੂੰ ਮੈਂ ਨਿੱਜ਼ੀ ਤੌਰ ਤੇ ਨੇੜਿੳ ਜਾਣਦਾ ਹਾਂ ਅਤੇ ਮੈਂ ਉਸ ਦੇ ਲਿਖੇ ਹੋਏ ਲੇਖ ਵੀ ਪੜ੍ਹੇ ਹਨ ਅਤੇ ਸਪੀਚਾਂ ਵੀ ਸੁਣੀਆਂ ਹਨ। ਵਿਸ਼ਾਲ ਨੇ ਬਹੁਜ਼ਨ ਮਹਾਂਪੁਰਸ਼ਾ ਦੇ ਵਿਵੱਸਥਾ ਪ੍ਰੀਵਰਤਨ ਅਤੇ ਬਹੁਜਨ ਸਮਾਜ ਨੂੰ ਸ਼ਾਸਕ ਵਰਗ ਬਣਾਉਣ ਦੇ ਸੁਪਨੇ ਨੂੰ ਮੁੱਖ ਰੱਖਦੇ ਹੋਏ ਬਤੌਰ ਸਮਾਜ਼ ਸੁਧਾਰਕ 15-20 ਸਾਲ ਜਮੀਨ ਤੇ ਕੰਮ ਵੀ ਕੀਤਾ ਹੈ,ਜਿਸ ਤੋਂ ਉਸ ਦੀ ਤੱਥਾ ਤੇ ਅਧਾਰਤ ਸੋਚ ਬਾਰੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਸ ਦਾ ਵਿਗਿਆਨਕ ਦ੍ਰਿਸ਼ਟੀਕੋਣ ਕਿਸੇ ਤੋਂ ਲੁਕਿਆ ਨਹੀ ਹੈ।“ਬੁੱਧ ਅਤੇ ਉਨ੍ਹਾਂ ਦਾ ਧੰਮ“ ਗ੍ਰੰਥ ਬਾਰੇ ਵੀ ਉਸ ਨੂੰ ਅੱਛੀ ਜਾਣਕਾਰੀ ਅਤੇ ਸਮਝ ਹੈ। ਇਸ ਵਿਸੇ਼ ਤੇ ਕਾਫੀ ਕੰਮ ਕੀਤਾ ਜਾਣਾ ਬਾਕੀ ਹੈ। ਅੱਜ਼ ਦੇ ਨੌਜੁਆਨਾ ਨੂੰ ਇਸ ਵਿਸ਼ੇ ਤੇ ਕੰਮ ਕਰਨ ਦੀ ਜਰੂਰਤ ਵੀ ਹੈ। ਮੈਨੂੰ ਉਮੀਦ ਹੈ “ਬੁੱਧ ਅਤੇ ਉਨ੍ਹਾਂ ਦਾ ਧੰਮ“ (ਮੇਰੀ ਨਜਰ ਵਿੱਚ) ਸਾਰੇ ਪਾਠਕਾ ਨੂੰ ਪਸੰਦ ਆਵੇਗੀ।
https://play.google.com/store/apps/details?id=in.yourhost.samajweekly



