ਪੜਤਾਲੀਆ ਰਿਪੋਰਟ ਦਾ ਦੂਜਾ ਮਹੱਤਵਪੂਰਨਪੜਾਅ : ਪੜਤਾਲੀਆ ਰਿਪੋਰਟ ਦਾ ਦੂਜਾ ਮਹੱਤਵਪੂਰਨਪੜਾਅ : ਟਿੱਪਣੀ -2(ਮਿੱਤਰ ਸੈਨ ਮੀਤ)

ਮਿੱਤਰ ਸੈਨ ਮੀਤ

(ਸਮਾਜ ਵੀਕਲੀ)

ਮਾਮਲਾ :
ਲੁਧਿਆਣਾ ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ
ਅਤੇ
ਦੀਪ ਜਗਦੀਪ ਵਿਰੁੱਧ ਨਿੰਦਿਆ ਮਤਾ ਪਾਉਣ ਦਾ
—————————
ਪੜਤਾਲੀਆ ਰਿਪੋਰਟ ਦਾ ਦੂਜਾ ਪੜਾਅ
ਜਗਦੀਪ ਉਪਰ ਲੱਗੇ ਦੋਸ਼ਾਂ ਬਾਰੇ ਸਾਡੀਆਂ ਟਿੱਪਣੀਆਂ ।
ਨੰਬਰ -2
————————
ਦੀਪ ਜਗਦੀਪ ਤੇ ਲਗਿਆ ਦੂਜਾ ਦੋਸ਼: ਉਸ ਨੇ ਇਹ ਕਹਿ ਕਿ ‘ ਅਕੈਡਮੀ ਦੇ ਅਹੁਦੇਦਾਰਾਂ ਨੇ ਫਾਊਂਡੇਸ਼ਨ ਨਾਲ ਕੋਈ ਗੁਪਤ ਸਮਝੌਤਾ ਕੀਤਾ ਹੈ ‘, ਆਹੁਦੇਦਾਰਾਂ ਤੇ ਝੂਠਾ ਦੋਸ਼ ਲਾਇਆ।
ਇਸ ਦੋਸ਼ ਬਾਰੇ ਸਾਡੀਆਂ ਟਿੱਪਣੀਆਂ
(ੳ) ਮੀਟਿੰਗ ਤੋਂ ਪਹਿਲਾਂ, ਪ੍ਰਬੰਧਕੀ ਬੋਰਡ ਦੇ ਕੁਝ ਮੈਂਬਰਾਂ ਵੱਲੋਂ, ਅਕੈਡਮੀ ਦੇ ਜਨਰਲ ਸਕੱਤਰ ਨੂੰ ਲਿਖੀਆਂ ਉਕਤ ਚਿਠੀਆਂ  ਤੋਂ ਸਪਸ਼ਟ ਹੈ ਕਿ ਪ੍ਰਬੰਧਕੀ ਬੋਰਡ ਵੱਲੋਂ ਮੀਟਿੰਗ ਵਾਲੇ ਦਿਨ ਤੱਕ, ਰੇਖਤਾ ਫਾਊਂਡੇਸ਼ਨ ਨੂੰ ਪੁਸਤਕਾਂ  ਸਕੈਨ ਕਰਨ ਦਾ ਕੰਮ ਸੌਂਪਣ ਬਾਰੇ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ। ਇਹ ਮੈਂਬਰ ਤਾਂ ਮਾਮਲੇ ਦੀ ਹੋਰ ਗਹਿਰਾਈ ਨਾਲ ਪੜਤਾਲ ਕਰਨ ਦੀ ਮੰਗ ਕਰ ਰਹੇ ਹਨ। ਇੱਕ ਮੈਂਬਰ ਵੱਲੋਂ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਇਹ ਮਾਮਲਾ ਜਨਰਲ ਕੌਂਸਲ ਵਿੱਚ ਵੀ ਵਿਚਾਰਿਆ ਜਾਵੇ ।
(ਅ) ਦੂਜੇ ਪਾਸੇ (ਪ੍ਰਧਾਨ ਜੀ ਦੇ ਦੱਸਣ ਅਨੁਸਾਰ) ਸਕੈਨ ਦਾ ਕੰਮ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਚੁੱਕਾ ਹੈ। 22 ਸਤੰਬਰ ਦੀ ਮੀਟਿੰਗ ਦੇ ਏਜੰਡੇ ਅਨੁਸਾਰ ਇਹ ਕੰਮ ਜੂਨ ਮਹੀਨੇ ਤੋਂ ਚੱਲ ਰਿਹਾ ਹੈ।
(ੲ) ਰੇਖਤਾ ਫਾਊਂਡੇਸ਼ਨ ਨੂੰ ਇਡਾ ਵੱਡਾ ਕੰਮ, ਸ਼ਰਤਾਂ ਤਹਿ ਕੀਤੇ ਤੋਂ ਬਿਨਾਂ ਤਾਂ ਸੌਂਪਿਆ ਨਹੀਂ ਗਿਆ ਹੋਣਾ।
ਬਿਨਾਂ ਪ੍ਰਬੰਧਕੀ ਬੋਰਡ ਦੀ ਸਹਿਮਤੀ ਦੇ, ਵੱਡੇ ਪੱਧਰ ਤੇ ਕੰਮ ਦੇ ਸ਼ੁਰੂ ਹੋ ਜਾਣ ਤੋਂ ਇੱਕ ਸਧਾਰਨ ਵਿਅਕਤੀ ਵੀ ਇਹੋ ਸਿੱਟਾ ਕੱਢੇਗਾ ਕਿ ਅਹੁਦੇਦਾਰਾਂ ਅਤੇ ਸੰਸਥਾ ਵਿੱਚ ਕੋਈ ਗੁਪਤ ਸਮਝੌਤਾ ਹੋ ਚੁੱਕਿਆ ਹੈ । ਪ੍ਰਧਾਨ ਜੀ ਆਪਣੀ ਇੰਟਰਵਿਊ ਵਿੱਚ ਫਾਉਂਡੇਸ਼ਨ ਨਾਲ ‘tie up’  ਹੋਣ ਦੀ ਗੱਲ ਵੀ ਮੰਨ ਰਹੇ ਹਨ।
ਫੇਰ ਦੀਪ ਜਗਦੀਪ ਨੇ ਇਹ ਕਹਿ ਕਿ ‘ਅਕੈਡਮੀ ਦੇ ਅਹੁਦੇਦਾਰਾਂ ਨੇ ਫਾਊਂਡੇਸ਼ਨ ਨਾਲ ਕੋਈ ਗੁਪਤ ਸਮਝੌਤਾ ਕੀਤਾ ਹੈ’, ਕੋਈ ਗ਼ਲਤ ਬਿਆਨੀ ਨਹੀਂ ਕੀਤੀ । ਦੋਸ਼ ਝੂਠਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬੀ ਕਲਮ ਕੇਂਦਰ ਮੌਂਟਰੀਅਲ ਵੱਲੋਂ ਪਿਛਲੇ ਦਿਨੀਂ ਡਾਕਟਰ ਸੁਰਜੀਤ ਪਾਤਰ ਸਾਹਿਬ ਨੂੰ ਸਮਰਪਿਤ
Next articleਜਿੰਦਗੀ ਵਿੱਚ ਸੁਕੂਨ ਭਰਦੀ ਹੈ ਸਾਦਗੀ