(ਮੁਲਾਕਾਤ ਪਤਰਕਾਰ ਸੁਖਵਿੰਦਰ ਸਿੰਘ ਖਿੰੰਡਾ)
ਸਵਾਲ 1 ਸ੍ਰ ਸਰਵਨ ਸਿੰਘ ਜੱਜ ਜੀ ਆਪਣੇ ਪਿਛੋਕੜ ਬਾਰੇ ਦਸੋ?
ਜਵਾਬ ਮੇਰਾ ਜਨਮ ਪਿੰਡ ਮਿਠੜਾ ਪਿੰਡ ਸ਼ਾਹਪੁਰ ਤਹਿਸੀਲ ਫਿਲੌਰ ਜ਼ਿਲਾ ਜਲੰਧਰ ਦਾ ਹੈ ।
ਸਵਾਲ 2 ਥੋੜਾ ਆਪਣੇ ਜੀਵਨ ਬਾਰੇ ਜਾਣਕਾਰੀ ਦਿਉ?
ਜਵਾਬ ਮੇਰਾ ਜਨਮ ਗਰੀਬ ਪਰਿਵਾਰ ਵਿੱਚ ਹੋਇਆ ਮੈਂ ਅੰਡਰ ਮੈਟਰਿਕ ਹਾਂ ਅੱਗੇ ਗਰੀਬੀ ਕਾਰਨ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ । ਮੈਂ ਲੁਧਿਆਣਾ ਸ਼ਹਿਰ ਵਿੱਚ ਹੋਜਰੀ ਦਾ ਕੰਮ ਕੀਤਾ ਫਿਰ ਬਿਜਲੀ ਬੋਰਡ ਵਿੱਚ ਪ੍ਰਾਈਵੇਟ ਜਾਬ ਕੀਤੀ ਤੇ ਅਖੀਰ ਦਾਣਾ ਪਾਣੀ ਵਿਦੇਸ਼ ਗ੍ਰੀਸ ਦੀ ਧਰਤੀ ਤੇ ਲੈ ਗਿਆ।
ਸਵਾਲ 3 ਪਰਿਵਾਰ ਬਾਰੇ ਜਾਣਕਾਰੀ ਦਿਉ?
ਜਵਾਬ ਮੇਰੀਆਂ ਦੋ ਬੇਟੀਆਂ ਜੋ ਮੈਡਰਿਡ ਹਨ ਥੋੜੀ ਜਿਹੀ ਜ਼ਮੀਨ ਤੇ ਪਿੰਡ ਖੇਤੀ ਬਾੜੀ ਕਰਦਾ ਹਾਂ। ਰੱਬ ਦੀ ਰਜ਼ਾ ਵਿੱਚ ਰਾਜ਼ੀ ਹਾਂ।
ਸਵਾਲ 4 ਰਾਜਨੀਤਕ ਸਫ਼ਰ ਕਦੋ ਸ਼ੁਰੂ ਹੋਇਆ।
ਜਵਾਬ ਸਮਾਜ ਸੇਵਾ ਦਾ ਜਜ਼ਬਾ ਸੀ ਲੋਕਾਂ ਦੇ ਦੁਖ ਸੁਖ ਵਿਚ ਹਮੇਸਾ ਸ਼ਰੀਕ ਹੋਣਾ ਤੇ ਇਹੀ ਸ਼ੋਕ ਨੇ ਮੈਨੂੰ ਐਡਵੋਕੇਟ ਗੁਰਬਿੰਦਰ ਸਿੰਘ ਅਟਵਾਲ ਦਾ ਸਾਥੀ ਬਣਾ ਦਿੱਤਾ ਉਸ ਸਮੇਂ ਵਿਧਾਨ ਸਭਾ ਹਲਕਾ ਨੂਰਮਹਿਲ ਹੁੰਦਾ ਸੀ ਗੁਰਬਿੰਦਰ ਸਿੰਘ ਅਟਵਾਲ ਕਾਂਗਰਸ ਪਾਰਟੀ ਦੇ ਸਿਰਕਢ ਲੀਡਰ ਤੇ ਵਿਧਾਇਕ ਸਨ ਇਨ੍ਹਾਂ ਨਾਲ ਵਿਚਰਦਿਆਂ ਕਾਂਗਰਸ ਪਾਰਟੀ ਦੇ ਅਹਿਮ ਅਹੁਦਿਆਂ ਤੇ ਜ਼ੁਮੇਵਾਰੀ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਸਵਾਲ 5 ਕੀ ਕਾਰਨ ਸੀ ਕਿ ਕਾਂਗਰਸ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਸਮਾਜਿਕ ਸੰਘਰਸ਼ ਪਾਰਟੀ ਦੇ ਉਮੀਦਵਾਰ ਬਣੇ?
ਜਵਾਬ ਸਹੀ ਦੱਸਾਂ ਤਾਂ ਵਿਧਾਨ ਸਭਾ ਹਲਕਾ ਨੂਰਮਹਿਲ ਕੀ ਟੁਟਿਆ ਦਿਲ ਹੀ ਟੂੱਟ ਗਿਆ ਗੁਰਬਿੰਦਰ ਸਿੰਘ ਅਟਵਾਲ ਨਾਲ ਜਾਰੀ ਸੀ ਕਾਂਗਰਸ ਵਿੱਚ ਮਾਨ ਸਨਮਾਨ ਸੀ । ਵਿਧਾਨ ਸਭਾ ਹਲਕਾ ਸ਼ਾਹਕੋਟ ਬਣਨ ਨਾਲ ਪੁਰਾਣੇ ਵਰਕਰਾਂ ਦਾ ਮਾਨ ਸਨਮਾਨ ਘੱਟ ਗਿਆ ਰਾਜਨੀਤੀ ਵਿੱਚ ਝੂਠ ਡਰਾਮਾ ਭਾਰੀ ਹੋ ਗਿਆ ਨੇਕ ਨੀਅਤ ਇਮਾਨਦਾਰ ਵਰਕਰਾਂ ਦੀ ਜਗ੍ਹਾ ਝੋਲੀ ਝੁੱਕ ਆ ਗਏ ਵਿਕਾਰ ਨੂੰ ਸਟ ਵਜੀ ਜ਼ਮੀਰ ਨੇ ਕਿਹਾ ਹੁਣ ਸਮਾਂ ਆ ਗਿਆ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਤੇ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਮੈਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਸਵਾਲ 6 ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉ?
ਜਵਾਬ ਮਹਿਤਪੁਰ ਦੀ ਮੰਡੀ ਦੀ ਮੰਗ ਵਿੱਚ ਮੁੱਖ ਯੋਗਦਾਨ ਪਾਇਆ , ਦੁਆਬਾ ਕਿਸਾਨ ਯੂਨੀਅਨ ਦੇ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਈ, ਸ਼ਹੀਦ ਉਧਮ ਸਿੰਘ ਵੈਲਫੇਅਰ ਐਸੋਸੀਏਸ਼ਨ ਦੀ ਸਥਾਪਨਾ ਕਰਨੀ ਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਉਣੀ।
ਸਵਾਲ 7 ਸਮਾਜਿਕ ਸੰਘਰਸ਼ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਜੇਕਰ ਵਿਧਾਇਕ ਬਣਦੇ ਹੋ ਤਾਂ ਕੀ ਕਰੋਗੇ?
ਜਵਾਬ ਸਮੂਹ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਡਿਵੈਲਪਮੈਂਟ , ਬੱਸ ਸਟੈਂਡ ਬਣਾਵਾਂਗੇ, ਮਹਿਤਪੁਰ ਬਾਈਪਾਸ ਦਵਾਂਗੇ, ਮਹਿਤਪੁਰ ਸ੍ਰੀ ਗੁਰੂ ਰਵੀਦਾਸ ਜੀ ਚੋਕ, ਸ਼ਹੀਦ ਊਧਮ ਸਿੰਘ ਚੋਕਤ ਤੇ ਸੀਵਰੇਜ ਦੇ ਪ੍ਰਬੰਧ ਤੇ ਨਿਕਾਸੀ, ਸਰਕਾਰੀ ਹਸਪਤਾਲ ਅਪਗ੍ਰੇਡ ਕਰਾਂਗੇ, ਮੁਫਤ ਵਿੱਦਿਆ ਦਵਾਗੇ, ਕਾਲਜਾ ਦਾ ਨਿਰਮਾਣ, ਯੂਨੀਵਰਸਿਟੀ, ਮਜ਼ਦੂਰ ਦੇ ਹੱਕ ਉਸਨੂੰ ਮਿਲਣਗੇ, ਕਿਸਾਨ ਨੂੰ ਫਸਲਾਂ ਦੇ ਭਾਅ ਤੇ ਦੁਕਾਨਦਾਰਾਂ ਤੇ ਵਿਉਪਾਰੀਆਂ ਲਈ ਠੋਸ ਨੀਤੀਆਂ ਤੇ ਬੇ ਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਅਤੇ ਹੋਰ ਬਹੁਤ ਕੁਝ ਕਰਨ ਦਾ ਚਾਹਵਾਨ ਹਾਂ ।ਮੇਰਾ ਚੋਣ ਨਿਸ਼ਾਨ ਹੈਲੀਕਾਪਟਰ ਹੈ ਲੋਕਾਂ ਦਾ ਪਿਆਰ ਤੇ ਵੋਟ ਤੇ ਸਪੋਰਟ ਮਿਲ ਜਾਵੇ ਜੰਨਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਕੰਮ ਕਰਾਂਗੇ। ਧੰਨਵਾਦ ਸਹਿਤ ਉਮੀਦਵਾਰ ਸ੍ਰ ਸਵਰਨ ਸਿੰਘ ਜੱਜ.
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly