ਅੰਤਰਰਾਸ਼ਟਰੀ ਮਹਿਲਾ ਦਿਵਸ ( ਵੂਮੇਨ ਡੇ )

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

 

ਮੈਨੂੰ ਕੋਈ ਦਿਨ ਨਹੀਂ ਦਿਸਦਾ ਜੋ ਵੂਮੇਨ ਡੇ ਨਾ ਹੋਵੇ।
ਜੇ ਵੂਮੇਨ ਹੈ ਤਾਂ ਹੀ ਧਰਤੀ ਤੇ ਮਨੁੱਖਤਾ ਵਸੇਰਾ ਹੋਵੇ।

ਮਾਂ ਹੁੰਦੀ ਨੂਰ ਖੁਦਾ ਦਾ ਮਾਂ ਰੱਬ ਦਾ ਦੂਜਾ ਰੂਪ ਹੋਵੇ।
ਪਾਰਜਾਤ ਅਤੇ ਕਾਮਧੇਨ ਦਾ ਮਾਂ ਵਿੱਚੋਂ ਦਰਸ਼ਨ ਹੋਵੇ।

ਵੂਮੇਨ ਹੈ ਜਗ ਜਨਨੀ ਇਸ ਤੋਂ ਪਾਲਣ ਪੋਸ਼ਣ ਹੋਵੇ।
ਗੁਰੂਆਂ ਮੁੱਖੋਂ ਵੀ ਜਗ ਜਨਨੀ ਦੀ ਵਡਿਆਈ ਹੋਵੇ।

ਭੈਣ ਦੇ ਦਿਲ ਵਿੱਚ ਭਰਾਵਾਂ ਲਈ ਹਮੇਸ਼ਾ ਦੁਆ ਹੋਵੇ।
ਮੋਹ ਪਿਆਰ ਮਿਠਾਸ ਭੈਣ ਭਰਾ ਰਿਸ਼ਤੇ ਵਿੱਚ ਹੋਵੇ।

ਪਤਨੀ ਦਾ ਅਮੁੱਲ ਰਿਸ਼ਤਾ ਹਰ ਪਲ ਦੀ ਸਾਂਝ ਹੋਵੇ।
ਪੇਕਿਆਂ ਦਾ ਘਰ ਛੱਡ ਕੇ ਸਹੁਰਿਆਂ ਦੀ ਸ਼ਾਨ ਹੋਵੇ।

ਬੇਟੀਆਂ ਰੱਬੀ ਤੋਹਫ਼ਾ ਕਿਸਮਤ ਵਾਲਿਆਂ ਹਿੱਸੇ ਹੋਵੇ।
ਬੇਟੀਆਂ ਹੋਣ ਤਾਂ ਰਿਸ਼ਤੇ ਨਾਤੇ ਘਰ ਖ਼ੁਸ਼ਹਾਲੀ ਹੋਵੇ।

ਕਿਤੇ ਭੂਆ ਮਾਸੀ ਚਾਚੀ ਤਾਈ ਮਾਮੀ ਰਿਸ਼ਤਾ ਹੋਵੇ।
ਕਿਤੇ ਦਾਦੀ ਨਾਨੀ ਸੱਸ ਹੋਰ ਰੋਲ ਵੂਮੇਨ ਹਿੱਸੇ ਹੋਵੇ।

ਹੁਣ ਵਿਸ਼ਵ ਦੇ ਹਰ ਅਹੁਦੇ ਤੇ ਵੂਮੇਨ ਚਿਹਰਾ ਹੋਵੇ।
ਘਰ ਵਿਸ਼ਵ ਪੁਲਾੜ ਅੰਦਰ ਵੂਮੇਨ ਵੂਮੇਨ ਹੀ ਹੋਵੇ।

ਇਕਬਾਲ ਸਿੰਘ ਪੁੜੈਣ
8872897500

 

Previous articlePunjab CM seeks funds to check supply of drugs, weapons from Pakistan
Next articleਕਲਮ ਤੇ ਗਲੇ ਦਾ ਧਨੀ – ਮੁਖਤਿਆਰ ਸਿੰਘ “ਤੂਫ਼ਾਨ ਬੀਹਲਾ “