ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ): ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੂਬੀ ਭਗਤ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਦਰਮਿਆਨ ਭਾਸਣ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ । ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰੂਬੀ ਭਗਤ ਨੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੁਬਾਰਕਾਂ ਦਿੱਤੀਆਂ ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ, ਪਰਿਵਾਰ ਪ੍ਰਤੀ ਵੀ ਆਪਣੇ ਫ਼ਰਜਾਂ ਦੀ ਬਾਖੂਬੀ ਪਾਲਣਾ ਕਰ ਰਹੀਆਂ ਹਨ । ਜੋ ਕਿ ਵੱਡੇ ਮਾਨ ਵਾਲੀ ਗੱਲ ਹੈ । ਬੀ ਐੱਡ ਦੂਜੇ ਸਾਲ ਦੀ ਵਿਦਿਆਰਥਣ ਤਾਨੀਆ ਭਾਸਣ ਅਤੇ ਬੀ ਐੱਡ ਚੋਥੇ ਸਾਲ ਦੀ ਵਿਦਿਆਰਥਣ ਸ਼ਿਵਾਨੀ ਪੋਸਟਰ ਮੇਕਿੰਗ ਮੁਕਾਬਲੇ ਦੀ ਜੇਤੂ ਰਹੀ । ਇਸ ਮੌਕੇ ਪ੍ਰੋ. ਸੁੰਮੀ ਧੀਰ, ਪ੍ਰੋ.ਰਮਾ, ਪ੍ਰੋ.ਕੁਲਦੀਪ ਕੌਰ, ਪ੍ਰੋ.ਚਰਨਜੀਤ ਕੌਰ, ਪ੍ਰੋ.ਵੀਨਸ, ਪ੍ਰੋ.ਨੀਰੂ ਬਾਲਾ, ਮੈਡਮ ਰੀਟਾ ਰਾਣੀ ਆਦਿ ਸਟਾਫ਼ ਮੈਂਬਰ ਹਾਜਰ ਸਨ।