ਅਫਸਰ ਕਲੋਨੀ ਪਾਰਕ ਵਿੱਚ ਵਿਸ਼ਵ ਔਰਤ ਦਿਵਸ ਮਨਾਇਆ

ਕੌਮੀ ਖੇਡ ਮੁਕਾਬਲੇ ਵਿੱਚ ਜੇਤੂ ਰਹੀਆਂ ਲੜਕੀਆਂ ਤੇ ਸੀਨੀਅਰ ਦੀਆਂ ਦੌੜਾਂ ਵਿੱਚ ਜੇਤੂ ਪ੍ਰੋ. ਸੰਤੋਖ ਕੌਰ ਨੂੰ ਕੀਤਾ ਸਨਮਾਨਿਤ

(ਸਮਾਜ ਵੀਕਲੀ)- ਸਥਾਨਕ ਅਫਸਰ ਕਲੋਨੀ ਪਾਰਕ ਵਿੱਚ ਗਰਾਮ ਪੰਚਾਇਤ,ਸੈਨੀਟੇਸ਼ਨ ਕਮੇਟੀ ਤੇ ਪਾਰਕ ਵੈਲਫੇਅਰ ਸੁਸਾਇਟੀ ਦੁਆਰਾ ਸਮੂਹਕ ਰੂਪ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ। ਇਸ ਸਮੇਂ ਪ੍ਰੋਗਰਾਮ ਵਿੱਚ ਸ਼ਾਮਲ ਕਲੋਨੀ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਸੁਰਿੰਦਰ ਸਿੰਘ ਭਿੰਡਰ,ਮਾਸਟਰ ਪਰਮਵੇਦ ਤੇ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਇਹ ਦਿਨ ਹਰ ਸਾਲ 8 ਮਾਰਚ ਨੂੰ ਔਰਤ ਜਾਗਰਿਤੀ ,ਪ੍ਰਾਪਤੀ ਤੇ ਔਰਤ ਸਨਮਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ । ਇਹ ਦਿਨ ਕੁੱਝ ਦੇਸ਼ਾਂ ਵਿੱਚ 1910 ਵਿੱਚ ਔਰਤਾਂ ਨੂੰ ਸਮਾਨਤਾ ਦਾ ਅਧਿਕਾਰ ਦਵਾਉਣ ਲਈ ਮਨਾਉਣਾ ਸ਼ੁਰੂ ਹੋਇਆ ਪਰ ਸੰਯੁਕਤ ਰਾਸ਼ਟਰ ਨੇ 1975 ਵਿੱਚ ਮਾਨਤਾ ਦਿੱਤੀ। ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਨ ਮਹੱਤਵ ਪੂਰਨ ਪ੍ਰਾਪਤੀ ਮੰਨਿਆਂ ਜਾਂਦਾ ਹੈ।।ਔਰਤਾਂ ਨੂੰ ਹਰ ਖੇਤਰ ਵਿੱਚ ਸਮਾਨ ਅਧਿਕਾਰ ਦਵਾਉਣਾ ਇਸ ਦਿਵਸ ਦਾ ਮੁਖ ਉਦੇਸ਼ ਹੈ।ਔਰਤਾਂ ਸਾਡੇ ਸਮਾਜ ਤੇ ਜੀਵਨ ਦਾ ਮਹੱਤਵ ਪੂਰਨ ਹਿੱਸਾ ਹਨ । ਉਨਾਂ ਕਿਹਾ ਕਿ ਔਰਤਾਂ ਨੂੰ ਮੌਕੇ ਮਿਲਣ ਤਾਂ ਉਹ ਹਰ ਖੇਤਰ ਵਿੱਚ ਬੁਲੰਦੀਆਂ ਤੇ ਪਹੁੰਚ ਸਕਦੀਆਂ ਹਨ।ਇਸ ਲਈ ਮਨੁੱਖ ਨੂੰ ਔਰਤਾਂ ਪ੍ਰਤੀ ਆਪਣੀ ਮਾਨਸਿਕਤਾ ਬਦਲਦੇ ਹੋਏ ਔਰਤਾਂ ਨੂੰ ਘਰਾਂ,ਪਰਿਵਾਰਾਂ ,ਸਮਾਜ ਵਿੱਚ ਪੂਰਨ ਸਮਾਜਿਕ ਸੁਰੱਖਿਆ, ਪੂਰਾ ਸਤਿਕਾਰ,ਸਮਾਨਤਾ ਤੇ ਅੱਗੇ ਵਧਣ ਦੇ ਪੂਰੇ ਮੌਕੇ ਦੇਣੇ ਚਾਹੀਦੇ ਹਨ। ਮੈਡਮ ਅਮ੍ਰਿਤਪਾਲ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਪ੍ਰੋਫੈਸਰ ਸੰਤੋਖ ਕੌਰ ਨੇ ਸਮਾਜ ਲਈ ਆਪਣੇ ਵਲੋਂ ਕੀਤੇ ਜਾਂਦੇ ਕੰਮਾਂ ,ਵਿਦਿਆਰਥੀਆਂ ਨੂੰ ਦਿਤੇ ਸਹਿਯੋਗ ਤੇ ਖੇਡਾਂ ਵਿਚ ਕੀਤੀਆਂ ਪ੍ਰਪਤੀਆਂ ਦਾ ਜਿਕਰ ਕੀਤਾ।ਇਸ ਸਮੇਂ ਉਪਰੋਕਤ ਸਮੇਤ ਹਾਜਰ ਪਤਵੰਤਿਆਂ ਵਲੋਂ ਸਮੂਹਕ ਰੂਪ ਵਿੱਚ ਬੰਗਲੂਰ ਵਿਖੇ ਹੋਏ ਕੌਮੀ ਰੋਲਰ ਹਾਕੀ ਮੁਕਾਬਲੇ ਵਿੱਚ ਕਲੋਨੀ ਦੀਆਂ ਕੁੜੀਆਂ ਵੱਲੋਂ ਮੈਡਲ ਪ੍ਰਾਪਤ ਕਰਨ ਬਦਲੇ ਮਨਸੀਰਤ (ਕਾਂਸੀ)ਨਿਆਮਤ (ਗੋਲਡ ਮੈਡਲ)ਜਪਨਜੋਤ ਰਾਓ (ਸਟੇਟ ਕਾਂਸੀ,ਓਪਨ ਨੈਸ਼ਨਲ ਚੰਡੀਗੜ ਕਾਂਸੀ )ਨੂੰ ਉਨ੍ਹਾਂ ਦੇ ਮਾਪਿਆਂ ਸਮੇਤ ਸਨਮਾਨਿਤ ਕੀਤਾ ਗਿਆ ਤੇ ਪ੍ਰੋਫੈਸਰ ਸੰਤੋਖ ਨੂੰ ਕੁਰਕਸ਼ੇਤਰ ਵਿੱਚ ਹੋਈਆਂ ਸੀਨੀਅਰਾਂ ਦੀ ਦੌੜਾਂ ਵਿੱਚ ਪ੍ਰਾਪਤ ਗੋਲਡ ਮੈਡਲ ਕਰਕੇ ਸਨਮਾਨਿਤ ਕੀਤਾ ਗਿਆ।ਕਲੋਨੀ ਦੀਆਂ ਔਰਤਾਂ ਅਮ੍ਰਿਤਪਾਲ ਕੌਰ ,ਸੁਨੀਤਾ ਰਾਣੀ,ਰੀਤੂ ਬਾਂਸਲ,ਵਨੀਤਾ ਜੈਨ,ਬਿਮਲ ਕੌਰ ,ਬਲਜਿੰਦਰ ਕੌਰ ਨੂੰ ਪਾਰਕ ਵਿੱਚ ਕਰਵਾਈਆਂ ਜਾਂਦੀਆਂ ਖੇਡਾਂ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਪਰੋਕਤ ਸਮੇਤ ਨਵਦੀਪ ਕੌਰ ਹਰਦੀਪ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ ,ਕਮਲਾ ਰਾਣੀ,ਇਕਬਾਲ ਕੌਰ, ਸੁਦੇਸ਼ ਕੁਮਾਰ ਸਿੰਗਲਾ,ਸੁਨੀਲ ਕੁਮਾਰ ਚੌਹਾਨ,ਐਡਵੋਕੇਟ ਕੁਲਦੀਪ ਜੈਨ, ਐਡਵੋਕੇਟ ਹਿਤੇਸ਼ ਜਿੰਦਲ,ਗੁਰਮੀਤ ਸਿੰਘ, ਇੰਜਨੀਅਰ ਹਰੀ ਸਿੰਘ,ਕੁਲਦੀਪ ਜੋਸ਼ੀ,ਹਰਬੰਸ ਲਾਲ ਜਿੰਦਲ,ਗੁਰਮੇਲ ਸਿੰਘ,ਇੰਦਰਜੀਤ ਸਿੰਘ,ਕੁਲਵੰਤ ਸਿੰਘ,ਗੁਲਜਾਰ ਸਿੰਘ,ਬਿਕਰ ਸਿੰਘ,ਗੁਰਤੇਜ ਚਹਿਲ,ਜਗਦੀਸ਼ ਸਿਦਾਰ,ਗੁਰਬਾਜ਼ ਸਿੰਘ ਆਦਿ ਕਲੋਨੀ ਨਿਵਾਸੀਆਂਨੇ ਸ਼ਮੂਲੀਅਤ ਕੀਤੀ
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

Previous articleIs India a ‘friend’? Bilawal chokes on the word
Next articleपुस्तक समीक्षा आलेख – आंबेडकर इन लंदन