ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮਹਿਲਾ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੋਣਾ ਜਰੂਰੀ : ਸੁਖਦੀਪ ਕੌਰ

ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ) ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ,ਭੀਖੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਸੁਖਪ੍ਰੀਤ ਕੌਰ ਅਤੇ ਬ੍ਰਹਮ ਕੁਮਾਰੀ ਮਿਸ਼ਨ ਦੀਦੀ ਰੁਪਿੰਦਰ ਕੌਰ ਭੀਖੀ ਉਚੇਚੇ ਤੌਰ ‘ਤੇ ਪਹੁੰਚੇ। ਦੀਦੀ ਰੁਪਿੰਦਰ ਕੌਰ ਜੀ ਨੇ ਮਹਿਲਾ ਦਿਵਸ ‘ਤੇ ਰੋਸ਼ਨੀ ਪਾਉਂਦੇ ਹੋਏ ਦੱਸਿਆ ਕਿ ਅੱਜ ਵੀ ਮਹਿਲਾ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੋਣਾ ਜਰੂਰੀ ਹੈ ਤਾਂ ਜੋ ਅੱਜ ਦੇ ਸਮੇਂ ਦੇ ਹਾਣੀ ਹੋ ਸਕੇ। ਥਾਣੇਦਾਰ ਬਲਵੰਤ ਸਿੰਘ ਜੀ ਨੇ ਇਸ ਦਿਨ ਦੀ ਮਹੱਤਤਾ ‘ਤੇ ਚਾਨਣ ਪਾਉਂਦੇ ਹੋਏ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਅਤੇ ਖਜ਼ਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਅਜਿਹੇ ਮਹਾਨ ਔਰਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਪ੍ਰੇਰਿਆ। ਇਸ ਮੌਕੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ, ਸਮਾਓ ਦੇ ਪੰਜਾਬੀ ਅਧਿਆਪਕਾ ਸ਼੍ਰੀਮਤੀ ਨਮਿਸਤੋ ਦੇਵੀ, ਸਫਾਈ ਸੇਵਕਾ ਸ਼੍ਰੀਮਤੀ ਪਰਮਜੀਤ ਕੌਰ,ਸਰਕਾਰੀ ਪ੍ਰਾਇਮਰੀ ਸਕੂਲ, ਭੀਖੀ ਦੇ ਮਿਡ ਡੇ ਮੀਲ ਅਤੇ ਸਫਾਈ ਸੇਵਕਾਂ ਸ਼੍ਰੀਮਤੀ ਮਨਜੀਤ ਕੌਰ,ਸ਼੍ਰੀਮਤੀ ਰਾਜਵੀਰ ਕੌਰ,ਸ਼੍ਰੀਮਤੀ ਕਿਰਨਪਾਲ ਕੌਰ, ਸ਼੍ਰੀਮਤੀ ਜਸਵੀਰ ਕੌਰ ਸ੍ਰੀਮਤੀ ਗੁਰਦੀਪ ਕੌਰ ਅਤੇ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੇ ਕੰਪਿਊਟਰ ਅਧਿਆਪਕਾ ਸ੍ਰੀਮਤੀ ਵੀਰਪਾਲ ਕੌਰ, ਸਾਇੰਸ ਅਧਿਆਪਕਾ ਸ਼੍ਰੀਮਤੀ ਰਜਿੰਦਰ ਕੌਰ, ਮਿਡ ਡੇ ਮੀਲ ਬੀਬੀਆਂ ਸ਼੍ਰੀਮਤੀ ਸਕੁੰਤਲਾ ਦੇਵੀ, ਸ੍ਰੀਮਤੀ ਪਰਮਜੀਤ ਕੌਰ,ਸ੍ਰੀਮਤੀ ਬੀਰਾ ਕੌਰ,ਸ੍ਰੀਮਤੀ ਸਵੀਤਰੀ ਦੇਵੀ ਅਤੇ ਸਫਾਈ ਸੇਵਕਾ ਸ੍ਰੀਮਤੀ ਬਲਦੇਵ ਕੌਰ,ਸ੍ਰੀਮਤੀ ਸੰਜੂ ਰਾਣੀ ਦਾ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਖੁਸ਼ੀ ਅਤੇ ਮਾਣ ਨਾਲ ਸਨਮਾਨਿਤ ਕਰਦੇ ਹੋਏ ਨਾਰੀ ਸ਼ਕਤੀ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਨੂੰ ਨਮਨ ਕੀਤਾ। ਕੰਪਿਊਟਰ ਸਕਿਉਰਟੀ ਅਧੀਨ ਕਰਵਾਏ ਮੁਕਾਬਲਿਆਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਐਨ ਐਸ ਕਿਊ ਐਫ ਦੇ ਬੱਚਿਆਂ ਨੂੰ ਆਈਟੀ ਅਧੀਨ ਕਿੱਟਾਂ ਵੰਡ ਕੇ ਸਨਮਾਨਿਤ ਕੀਤਾ ਗਿਆ।  ਸਕੂਨ ਮੁੱਖੀ ਰਜਿੰਦਰ ਸਿੰਘ ਨੇ ਇਸ ਮਹਾਨ ਦਿਵਸ ਤੇ ਬੱਚਿਆਂ ਨੂੰ ਸਾਡੇ ਦੇਸ਼ ਦੀਆਂ ਮਹਾਨ ਔਰਤਾਂ ਮਾਤਾ ਗੁਜਰ ਕੌਰ,ਮਾਤਾ ਸਾਹਿਬ ਕੌਰ ਬੀਬੀ ਭਾਨੀ,ਸਵਿੱਤਰੀ ਬਾਈ ਫੁੱਲੇ,ਮਦਰ ਟਰੇਸਾ,ਕਲਪਨਾ ਚਾਵਲਾ, ਸਵਿਤਾ ਵਿਲੀਅਮ ਅਤੇ ਹੋਰ ਮਹਾਨ ਬੀਬੀਆਂ ਦੇ ਸੰਘਰਸ਼ਾਂ ਅਤੇ ਸਮਾਜਿਕ ਕੁਰੀਤੀਆਂ ਤੋਂ ਆਪਣੇ ਸਮਾਜ ਨੂੰ ਉਭਾਰ ਕੇ ਨਾਰੀ ਸ਼ਕਤੀ ਦਾ ਉਥਾਨ ਕਰਦੇ ਹੋਏ ਅੱਜ ਦੇ ਸਮੇਂ ਦੇ ਹਾਣੀ ਬਣਾਉਣ ਦੇ ਜਜਮਿਆਂ ਨੂੰ ਸਲਾਮ ਕਰਦੇ ਹੋਏ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਜ ਦੇ ਬੱਚਿਆਂ ਨੂੰ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਆ। ਨਗਰ ਪੰਚਾਇਤ ਪ੍ਰਧਾਨ ਸ੍ਰੀਮਤੀ ਸੁਖਪ੍ਰੀਤ ਕੌਰ, ਬ੍ਰਹਮ ਕੁਮਾਰੀ ਮਿਸ਼ਨ ਦੀਦੀ ਰੁਪਿੰਦਰ ਕੌਰ ਜੀ ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸ੍ਰੀਮਤੀ ਪੰਮੀ ਕੌਰ ਜੀ ਦਾ ਸਕੂਲ ਪ੍ਰਬੰਧਕਾਂ ਵੱਲੋਂ ਨਾਰੀ ਸਖਤੀ ਦੇ ਸਤਿਕਾਰ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਖਾਲਸਾ,ਨਗਰ ਕੌਂਸਲ ਵਾਇਸ ਪ੍ਰਧਾਨ ਪਰਵਿੰਦਰ ਸਿੰਘ ਸ਼ਰਮਾ, ਰਾਮ ਸਿੰਘ, ਅਵਤਾਰ ਸਿੰਘ ਗੋਗੀ, ਡਾਕਟਰ ਹਰਭਜਨ ਸਿੰਘ,ਪੱਤਰਕਾਰ ਜੁਗਰਾਜ ਸਿੰਘ,ਪ੍ਰਾਇਮਰੀ ਮੁੱਖ ਅਧਿਆਪਕ ਰਵੀ ਕੁਮਾਰ ਸਿੰਘ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦਾ ਸਮੁੱਚਾ ਸਟਾਫ,ਗੋਧਾ ਰਾਮ,ਕੈਂਪਸ ਮੈਨੇਜਰ ਬਲਵੀਰ ਸਿੰਘ, ਸੁਰੱਖਿਆ ਗਾਰਡ ਸੁਖਪਾਲ ਸਿੰਘ ਗੈਲਾ ਸਿੰਘ ਚੌਂਕੀਦਾਰ ਜਗਸੀਰ ਸਿੰਘ ਹਾਜ਼ਰ ਸਨ।

 

Previous articleCONTEMPORARY MUSIC LINE-UP FOR BRIGHTON FESTIVAL 2025 FEATURES BIG NAMES, STRONG FEMALE TALENT AND EXCITING GLOBAL ARTISTS
Next articleਪਰਮਾਤਮਾ ਦੀ ਪ੍ਰਾਪਤੀ