(ਸਮਾਜ ਵੀਕਲੀ)
8 ਮਾਰਚ ਨੂੰ ਮਨਾਇਆ ਜਾਂਦਾ ਕੌਮਾਂਤਰੀ ਦਿਹਾੜਾ,
ਬੀਬੀਆਂ ਭੈਣਾਂ ਧੀਆਂ ਮਾਵਾਂ ਦੇ ਸਤਿਕਾਰ ਲਈ।
ਔਰਤ ਕਿੰਨੇ ਦੁੱਖੜੇ ਝੱਲ ਕੇ ਪਰਿਵਾਰ ਦੀ ਜੜ੍ਹ ਲਾਵੇ,
ਮੋਤੀਆਂ ਵਾਂਗੂੰ ਸਾਂਭੇ ਹਰ ਜੀਅ ਸ਼ਿੰਗਾਰਮਈ।
ਦਿਨ ਰਾਤ ਇੱਕ ਕਰ ਦਿੰਦੀ ਕੋਈ ਅਹਿਸਾਨ ਨੀਂ
ਆਪਾ ਕਰ ਦੇਵੇ ਕੁਰਬਾਨ ਘਰ ਪਰਿਵਾਰ ਲਈ।
ਪਤੀ ਦੇਵ ਤੋਂ ਲੈ ਕੇ ਹਰ ਜੀਅ ਦਾ ਰੱਖੇ ਖਿਆਲ,
ਇੰਨੀਆਂ ਮੁਸੀਬਤਾਂ ਨਾਲ ਮੱਥਾ ਮਾਰੇ ਕਿਹੜੇ ਕਿਰਦਾਰ ਲਈ ।
ਔਰਤ ਮਰਦ ਦੀ ਜੋੜੀ ਬਣਾਈ ਰੱਬ ਨੇ,
ਹੱਸ-ਖੇਡ ਕੇ ਸਾਂਵੀ ਜ਼ਿੰਦਗੀ ਦਾ ਬਣੇ ਸਮਤੋਲ।
ਕਾਇਨਾਤ ਬਣਾਈ ਪਰਮਾਤਮਾ ਨੇ, ਬੰਦੇ ਨੂੰ ਦਿਤੀ ਸੂਝ,
ਔਖੀਆਂ ਰਾਹਾਂ ਦੇ ਪੈਂਡਿਆਂ ਤੇ ਤੁਰੇ ਅਡੋਲ।
ਜ਼ੁਲਮੀ ਲੋਕਾਂ ਦੀਆਂ ਇਤਿਹਾਸ ਵਿੱਚ ਬੇਸ਼ੁਮਾਰ ਕਹਾਣੀਆਂ,
ਇੱਕ ਬੰਦੇ ਦੀ ਅਜਬ ਕਹਾਣੀ, ਤੁਹਾਥੋਂ ਸੁਣੀ ਨ੍ਹੀਂ ਜਾਣੀ।
ਉਸ ਨੇ 20 ਔਰਤਾਂ ਨੂੰ ਦਿੱਤਾ ਤਲਾਕ, 20 ਉਨ੍ਹਾਂ ਦੇ ਬੱਚੇ,
4 ਹੋਰਾਂ ਨਾਲ ਵਿਆਹ ਵਾਸਤੇ ਤਿਆਰ, ਡੀਂਗਾਂ ਮਾਰੇ100 ਵਿਆਹਾਂ ਦਾ ਰਿਕਾਰਡ ਬਣਾਉਣ ਦੀ ਠਾਣੀ।
ਮਾਂ ਦੇ ਦੁੱਧ ਨਾਲ ਜੁੜਿਆ ਪਵਿੱਤਰ ਰਿਸ਼ਤਾ ,
ਮਮਤਾ ਰੂਹ ਨਾਲ ਪਾਲਦੀ ਨਵਾਂ ਫ਼ਰਿਸ਼ਤਾ।
ਅੰਤਰਰਾਸ਼ਟਰੀ ਦਿਵਸ ਤੇ ਬਾਬੇ ਨਾਨਕ ਦਾ ਉਪਦੇਸ਼,
ਮਾਂ ਦੀ ਪੂਜਣਯੋਗ ਸਾਂਝ ਵਰਗਾ ਸਾਥ ਕਿਤੇ ਨਾ ਦਿਸਦਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639