ਇੰਟਰਨੈਸ਼ਨਲ ਗਾਇਕ ਰੂਪ ਲਾਲ ਧੀਰ ਤੇ ਗਾਇਕਾ ਰਜ਼ਾ ਹੀਰ ਡਿਊਟ ਗੀਤ ਲੈ ਕੇ ਜਲਦ ਹਾਜਿਰ ਹੋ ਰਹੇ ਨੇ : ਗੋਰਾ ਢੇਸੀ

ਗੀਤ ਦੀ ਰਿਕਾਰਡਿੰਗ ਸਮੇਂ ਗੀਤਕਾਰ ਬਹਾਦਰ ਗਰਚਾ ਜਰਮਨੀ ਗਾਇਕਾ ਰਜ਼ਾ ਹੀਰ ਸੰਗੀਤਕਾਰ ਅਮਦਾਦ ਅਲੀ ਦੀ ਤਸਵੀਰ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਹਮਰ ਗੱਡੀ ਵਿੱਚ ਆਉਂਦਾ ਦੀ ਅਪਾਰ ਸਫਲਤਾ ਤੋਂ 12 ਸਾਲ ਬਾਅਦ ਗਾਇਕ ਰੂਪ ਲਾਲ ਧੀਰ ਅਤੇ ਗੀਤਕਾਰ ਪੰਮੀ ਲਾਲੋ ਮਜਾਰਾ ਇੱਕ ਬਾਰੀ ਫਿਰ ਆਪਣਾ ਨਵਾਂ ਡਿਊਟ ਗੀਤ ਜਲਦੀ ਹੀ ਲੈ ਕੇ ਹਾਜਿਰ ਹੋ ਰਹੇ ਹਨ। ਗੀਤਕਾਰ ਗੋਰਾ ਢੇਸੀ ਦੁਬਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇੰਟਰਨੈਸ਼ਨਲ ਗਾਇਕ ਰੂਪ ਲਾਲ ਧੀਰ ਅਨੁਸਾਰ ਇਸ ਦੋਗਾਣੇ ਵਿੱਚ ਉਨਾਂ ਨਾਲ ਪ੍ਰਸਿੱਧ ਗਾਇਕਾ ਰਜ਼ਾ ਹੀਰ ਨੇ ਆਪਣੀ ਅਵਾਜ਼ ਦਿੱਤੀ ਹੈ, ਸੰਗੀਤਕਾਰ ਅਮਦਾਦ ਅਲੀ ਦੇ ਸੰਗੀਤ ਵਿੱਚ ਤਿਆਰ ਇਸ ਗੀਤ ਦਾ ਫਿਲਮਾਂਕਣ ਪ੍ਰਸਿੱਧ ਨਿਰਦੇਸ਼ਕ ਬਾਬਾ ਕਮਲ ਕਰਨਗੇ ਸੁਰਪ੍ਰੀਤ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਦੋਗਾਣਾ ਜਲਦੀ ਹੀ ਸਰੋਤਿਆਂ ਦੇ ਰੂਬਰੂ ਹੋਵੇਗਾ। ਉਮੀਦ ਕਰਦੇ ਹਾਂ ਕਿ ਆਪ ਸਭ ਇਸ ਦੋਗਾਣੇ ਨੂੰ ਪਹਿਲੇ ਗੀਤਾ ਨਾਲੋ ਬਹੁਤ ਹੀ ਜਿਆਦਾ ਭਰਵਾਂ ਹੁੰਗਾਰਾ ਦਿਉਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾਂ ਈਟ ਰਾਇਟ ਗਤੀਵਿਧੀਆਂ ਲਈ ਸਨਮਾਨਿਤ 
Next articleਏਹੁ ਹਮਾਰਾ ਜੀਵਣਾ ਹੈ -375