ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਟਰਨੈਸ਼ਨਲ ਗਾਇਕ ਰਣਜੀਤ ਮਨੀ ਨੇ ਦਸਿਆ ਬਹੁਤ ਸਾਰੀਆ ਦੋਆਬੇ ਦੀਆਂ ਗਾਇਕ ਜੋੜੀਆਂ ਵਿੱਚੋ ਇੱਕ ਬਹੁਤ ਹੀ ਮਸ਼ਹੂਰ ਤੇ ਸੁਰੀਲੀ ਗਾਇਕ ਜੋੜੀ ਸ਼ੀਰਾ ਗਿੱਲ ਤੇ ਬੀਬਾ ਰਾਜ ਸੰਧੂ ਜੀ ਨਵਾਂ ਗੀਤ ” ਨੋਟ ਸਾਲੀ ਉੱਤੋਂ ਵਾਰਕੇ “। ਇਸ ਗੀਤ ਦੀ ਤਰਜ਼ ਬਣਾਈ ਸਾਹਿਲ ਚੌਹਾਨ ਨੇ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਨੇ। ਕਲਮਬੱਧ ਕੀਤਾ ਮਸ਼ਹੂਰ ਗੀਤਕਾਰ ਕੰਤਾ ਤਲਵੰਡੀ ਵਾਲੇ ਨੇ । ” ਨੋਟ ਸਾਲੀ ਉੱਤੋਂ ਵਾਰਕੇ” ਨਵਾਂ ਗੀਤ ਤੁਸੀ ਸੁਣੋਂਗੇ ਤੇ ਦੇਖੋਗੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 1 ਜਨਵਰੀ ਨੂੰ ਰਾਤ 8ਵਜੇ ਤੋਂ ਲੈਕੇ 9ਵਜੇ ਤਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ। ਪ੍ਰੋਗਰਾਮ ਹੈਲੋ ਹੈਲੋ 2025 ਦੇ ਗਾਇਕ ਤੇ ਨਿਰਦੇਸ਼ਕ ਅਮਰੀਕ ਮਾਇਕਲ ਤੇ ਨਿਰਮਾਤਾ ਪੂਜਾ ਸੱਭਰਵਾਲ ਤੇ ਲੇਬਲ ਅਨੁਰਾਗ ਪ੍ਰੋਡਕਸ਼ਨ ਹੋਵੇਗਾ। ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੂੰ ਹੈਲੋ ਹੈਲੋ 2025 ਲਈ ਖੂਬ ਮੁਬਾਰਕਾਂ ਦਿੱਤੀਆਂ ਗਈਆਂ। ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਤੇ ਕੀਤਾ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly