ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪ੍ਰਧਾਨਗੀ ਉੱਘੇ ਸਨਤਕਾਰ ਸ. ਹਰਦੀਪ ਸਿੰਘ ਨੰਨੜੇ ਨੇ ਕੀਤੀ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ਼ ਦੇ ਮੌਕੇ ਤੇ ਧੂਰੀ ਵਿਖੇ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਇਹ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ, ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਢੀਂਡਸਾ ਅਤੇ ਗੁਰਦੀਪ ਸਿੰਘ ਸਾਰੋਂ ਨੇ ਦੱਸਿਆ ਕਿ ਇਸ ਸਮੁੱਚੇ ਪ੍ਰੋਗਰਾਮ ਦੀ ਅਗਵਾਈ ਪ੍ਰਧਾਨ ਸ੍ਰੀ ਜਗਦੀਸ਼ ਸ਼ਰਮਾ ਨੇ ਕੀਤੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਏ ਆਰ ਸਰਮਾ ਐਮ ਡੀ ਰਾਈਸੀਲਾ ਫੂਡਜ, ਮੁੱਖ ਬੁਲਾਰੇ ਉੱਘੇ ਚਿੰਤਕ ਅਤੇ ਵਿਦਵਾਨ ਅਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਲਈ ਜਾਣੇ ਜਾਂਦੇ ਡਾਕਟਰ ਪਿਆਰਾ ਲਾਲ ਗਰਗ ਸਨ,ਇਸ ਤੋਂ ਇਲਾਵਾ ਸੀਨੀਅਰਜ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਅਤੇ ਤੰਦਰੁਸਤ ਰੱਖਣ ਲਈ ਦੱਸਣ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਡਾਕਟਰ ਸੌਰਭ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਪਰਸ਼ੋਤਮ ਗਰਗ ਡਾਇਰੈਕਟਰ ਰਾਈਸੀਲਾ ਫੂਡਜ ਸਨ,ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹਿਰ ਦੇ ਉੱਘੇ ਸਨਅਤਕਾਰ ਸਰਦਾਰ ਹਰਦੀਪ ਸਿੰਘ ਨੰਨੜੇ ਸਨ। ਪ੍ਰੋਗਰਾਮ ਦੀ ਸ਼ੁਰੂਆਤ ਗੁਰਮੀਤ ਸਿੰਘ ਆਨੰਦ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ ਅਤੇ ਪ੍ਰਧਾਨ ਸ੍ਰੀ ਜਗਦੀਸ਼ ਸ਼ਰਮਾ ਵੱਲੋਂ ਸਾਰੇ ਹੀ ਸਤਿਕਾਰਿਤ ਮਹਿਮਾਨਾਂ ਨੂੰ ਜੀ ਆਇਆਂ ਕਿਹਾ, ਪ੍ਰੋਗਰਾਮ ਦੇ ਪਹਿਲੇ ਬੁਲਾਰੇ ਡਾਕਟਰ ਸੌਰਭ ਸ਼ਰਮਾ ਵਲੋਂ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਲਈ ਹਰ ਰੋਜ਼ ਕਸਰਤ ਅਤੇ ਖਾਣਪੀਣ ਵਿੱਚ ਪ੍ਰੋਟੀਨ ਦੀ ਮਾਤਰਾ ਸ਼ਾਮਿਲ ਕਰਨ ਅਤੇ ਹਰ ਹਾਲਤ ਸੋਸਾਇਟੀ ਤੇ ਸਮਾਜ ਵਿਚ ਵਿਚਰਨ ਦੀ ਗੱਲ ਕਰਦਿਆਂ ਮਾਨਸਿਕ ਤਣਾਓ ਤੋਂ ਮੁਕਤ ਜੀਵਨ ਜਿਉਣ ਦੀ ਸਲਾਹ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਲਈ ਹਸਪਤਾਲਾਂ ਵਿੱਚ ਕੀਤੇ ਜਾ ਰਹੇ ਤਾਜ਼ਾ ਪ੍ਰਬੰਧਾਂ ਵਾਰੇ ਦੱਸਿਆ। ਇਸ ਮੋਕੇ ਐਸੋਸ਼ੀਏਸ਼ਨ ਵਲੋਂ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਦੇ ਮੈਂਬਰਾਂ ਵਲੋਂ ਗੁਰਦਾ ਦਾਨ ਕਰਕੇ ਕੀਮਤੀ ਜਾਨਾਂ ਬਚਾਉਣ ਵਾਲੇ ਸ੍ਰੀ ਬਲਦੇਵ ਰਾਮ ਸ਼ਰਮਾ ਅਤੇ ਪਰਮੋਦ ਕੁਮਾਰ ਸ਼ਰਮਾ ਦਾ ਸਨਮਾਨ ਕਰਕੇ ਇਨ੍ਹਾਂ ਨਿਵੇਕਲੀਆਂ ਪੈੜਾਂ ਵਾਲੇ ਰਸਤੇ ਤੁਰਨ ਦੀ ਇਨ੍ਹਾਂ ਸਾਥੀਆਂ ਤੋਂ ਪ੍ਰੇਰਨਾ ਲੈਣ ਦੀ ਨਸੀਹਤ ਦਿੱਤੀ ਅਤੇ ਨਾਲ ਹੀ 66 ਵਾਰ ਖੂਨ ਦਾਨ ਕਰ ਚੁੱਕੇ ਸ੍ਰੀ ਮਾਨ ਵਿਜੇ ਕੁਮਾਰ ਸਿੰਗਲਾ ਦਾ ਵੀ ਸਨਮਾਨ ਕਰਕੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਡਾਕਟਰ ਏ ਆਰ ਸਰਮਾ ਨੇ ਸੀਨੀਅਰ ਸਿਟੀਜ਼ਨਾਂ ਨੂੰ ਦੁਨੀਆਂ ਦੇ ਖੁਸ਼ਕਿਸਮਤ ਇਨਸਾਨ ਦੱਸਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਹੋਰਨਾਂ ਮੁਲਕਾਂ ਵਾਂਗ ਭਾਰਤ ਵਿੱਚ ਵੀ ਬਜ਼ੁਰਗਾਂ ਨੂੰ ਸੋਸ਼ਲ ਸਕਿਉਰਟੀ ਮੁਹੱਈਆ ਕਰਵਾਈ ਜਾਵੇ ਅਤੇ ਇਸ ਉਪਰੰਤ ਐਸੋਸ਼ੀਏਸ਼ਨ ਦੇ ਸਰਪ੍ਰਸਤ ਕਾਮਰੇਡ ਗਾਇਕ ਗੁਰਦਿਆਲ ਸਿੰਘ ਨਿਰਮਾਣ ਨੇ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਦਾ ਫ਼ਿਲਮੀ ਗੀਤ *ਲੇ ਲੋ ਦੁਆਂਏ ਮਾਂ ਬਾਪ ਕੀ* ਗਾ ਕੇ ਰੰਗ ਬੰਨ੍ਹ ਦਿੱਤਾ ਅਤੇ ਹਾਜ਼ਰੀਨ ਨੂੰ ਦੱਸਿਆ ਕਿ ਉਹ 88 ,ਸਾਲ ਦੇ ਹੋ ਕੇ ਸਰੀਰ ਦੇ ਸਾਰੇ ਅੰਗਾਂ ਤੇ ਤੰਦਰੁਸਤ ਹਨ ਅਤੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 4ਵਜੇ ਉੱਠ ਕੇ ਦੋ ਘੰਟੇ ਯੋਗ ਕਰਦੇ ਹਨ ਅਤੇ ਸ਼ੁਧ ਖਾਣ ਪੀਣ ਵੀ ਇਸ ਦਾ ਰਾਜ ਹੈ, ਪ੍ਰੋਗਰਾਮ ਦੇ ਅਖੀਰ ਵਿੱਚ ਸ਼ਹਿਰ ਤੇ ਇਲਾਕੇ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੀ ਸੰਸਥਾ ਪਰਿਵਰਤਨ ਦਾ ਉਨ੍ਹਾਂ ਵਲੋ ਲਗਾਏ ਜਾ ਰਹੇ ਖੂਨ ਦਾਨ ਕੈਂਪਾ ਅਤੇ ਹੋਰ ਚੰਗੇ ਸਮਾਜਿਕ ਕੰਮਾਂ ਲਈ ਝੰਡਾ ਬੁਲੰਦ ਕਰਨ ਲਈ ਸਨਮਾਨ ਕੀਤਾ ਗਿਆ ਜੋ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਪ੍ਰਾਪਤ ਕੀਤਾ ਇਹ ਸਨਮਾਨ ਡਾਕਟਰ ਪਿਆਰਾ ਲਾਲ ਗਰਗ ਵਲੋਂ ਦਿੱਤਾ ਗਿਆ ਅਤੇ ਪ੍ਰੋਗਰਾਮ ਦੇ ਅਖੀਰ ਵਿਚ ਡਾਕਟਰ ਪਿਆਰਾ ਲਾਲ ਗਰਗ ਵਲੋਂ ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦੀ ਹਾਲਾਤ ਤੇ ਗੱਲ ਕਰਦਿਆਂ ਬਜ਼ੁਰਗਾਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਬੇਲੋੜੀ ਰੋਕ ਟੋਕ ਨਾ ਕਰਨ ਅਤੇ ਮਾਨਸਿਕ ਤਣਾਓ ਤੋਂ ਮੁਕਤ ਰਹਿਣ ਅਤੇ ਬਿਮਾਰਾਂ ਵਾਂਗ ਅਖੀਰ ਤੱਕ ਨਾ ਬੈਠਣ, ਕੁੱਝ ਨਾ ਕੁੱਝ ਕਰਦੇ ਰਹਿਣ ਅਤੇ ਬੇਲੋੜੋ ਪਾਪਾਂ ਤੋਂ ਬਚ ਕੇ ਰਹਿਣ। ਪ੍ਰੋਗਰਾਮ ਦੇ ਅਖੀਰ ਵਿੱਚ ਐਸੋਸ਼ੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢੀਂਡਸਾ ਨੇ ਆਏ ਸੀਨੀਅਰਜ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly