ਗਰੀਬੀ ਨਾਲ ਜੂਝ ਰਹੀ ਸਸਟੋਬਾਲ ਦੀ ਅੰਤਰਰਾਸ਼ਟਰੀ ਖਿਡਾਰਨ ਜੋਤੀ ਬਠਿੰਡਾ ਨੂੰ 31000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ- ਬਾਸੀ ਭਲਵਾਨ – ਬਿੱਟੀ ਘੱਗਾ ਅਸਟ੍ਰੇਲੀਆ

ਪਿਛਲੇ ਦਿਨੀ ਵਿਸ਼ਵ ਕੱਪ ਵਿੱਚ ਪੰਜਾਬ ਦੀ ਕੀਤੀ ਨੁਮਾਇੰਦਗੀ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ): 

ਪਿਛਲੇ ਦਿਨੀ ਬੈਂਗਲੌਰ ਕਰਨਾਟਕਾ ਵਿੱਚ ਹੋਏ ਸਸਟੋਬਾਲ ਵਿਸਵ ਕੱਪ ਵਿੱਚ ਪੰਜਾਬ ਦੀ ਇੱਕੋ ਇੱਕ ਖਿਡਾਰਨ ਜੋਤੀ ਬਠਿੰਡਾ ਜੋ ਆਰਥਿਕ ਤੌਰ ਤੇ ਬਹੁਤ ਹੀ ਘਰੋਂ ਗਰੀਬੀ ਨਾਲ ਜੂਝ ਰਹੀ ਹੈ ਦੀ ਵੀਡੀਓ ਇੱਕ ਨਿੱਜੀ ਚੈਨਲ ਵਲੋਂ ਦਿਖਾਏ ਜਾਣ ਤੋਂ ਤੁਰੰਤ ਬਾਅਦ ਐਕਸ਼ਨ ਲੈਂਦਿਆ ਕਬੱਡੀ ਅਤੇ ਕੁਸ਼ਤੀ ਨੂੰ ਸਮਾਂਤਰ ਪ੍ਫੁਲਿਤ ਕਰਨ ਵਾਲੀ ਸਖਸੀਅਤ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ,ਜਤਿੰਦਰ ਸਿੰਘ ਤੋਚੀ ਪ੍ਧਾਨ ਨੈਸ਼ਨਲ ਕਬੱਡੀ ਫੈਡਰੇਸ਼ਨ ਓਨਟਾਰੀਓ ਕੈਨੇਡਾ, ਸਸਟੋਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਬਿੱਟੀ ਘੱਗਾ ਅਸਟ੍ਰੇਲੀਆ,ਪੰਜਾਬੀ ਗਾਇਕ ਜੱਸੀ ਵਡਾਲੀ ਅਸਟ੍ਰੇਲੀਆ, ਰਜਬ ਮਲੇਰਕੋਟਲਾ ਅਸਟ੍ਰੇਲੀਆ, ਅਨਮੋਲ ਚੀਮਾ ਅਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ 31000 ਰੁਪਏ ਨਾਲ ਜੋਤੀ ਬਠਿੰਡਾ ਦਾ ਸਨਮਾਨ ਕਰਨਗੇ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਸਟੋਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਸਤਪਾਲ ਮਾਹੀ ਖਡਿਆਲ ਨੇ ਦੱਸਿਆ ਕਿ ਜਦੋਂ ਸਾਡੇ ਅਸਟ੍ਰੇਲੀਆ, ਕੈਨੇਡਾ ਵਿੱਚ ਬੈਠੇ ਖੇਡ ਪ੍ਮੋਟਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਉਸ ਵਕਤ ਮੈਨੂੰ ਫੋਨ ਕਰਕੇ ਇਹ ਡਿਊਟੀ ਲਾਈ ਕਿ ਉਹ ਘਰ ਜਾ ਕੇ ਜੋਤੀ ਬਠਿੰਡਾ ਦੀ ਨਕਦ ਰਾਸ਼ੀ ਨਾਲ ਸਾਡੇ ਵਲੋਂ ਮੱਦਦ ਕਰਕੇ ਆਉਣ। ਉਨ੍ਹਾਂ ਦੱਸਿਆ ਕਿ ਬਹੁਤ ਦੁੱਖ ਦੀ ਗੱਲ ਕਿ ਦੇਸ਼ ਅੰਦਰ ਸਰਕਾਰਾਂ ਖਿਡਾਰੀਆਂ ਦੀ ਸਾਰ ਨਹੀਂ ਲੈ ਰਹੀਆਂ। ਅੱਜ ਸੈਂਕੜੇ ਖਿਡਾਰੀ ਆਰਥਿਕ ਤੰਗੀਆਂ ਨਾਲ ਜੂਝਦੇ ਹੋਏ ਵੀ ਆਪਣੀ ਖੇਡ ਦੇ ਮਾਧਿਅਮ ਰਾਹੀਂ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਸਟੋਬਾਲ ਦੀ ਖੇਡ ਦੀ ਚਿਣਗ ਸੂਬੇ ਵਿੱਚ ਸ੍ ਗੁਰਦੀਪ ਸਿੰਘ ਬਿੱਟੀ ਘੱਗਾ ਅਸਟ੍ਰੇਲੀਆ ਨੇ ਲਾਈ ਸੀ। ਜਿਸ ਦੇ ਸਦਕਾ ਅੱਜ ਪੰਜਾਬ ਦੇ ਅਨੇਕਾਂ ਮੁੰਡੇ ਕੁੜੀਆਂ ਇਸ ਖੇਡ ਨਾਲ ਜੁੜ ਗਏ ਹਨ। ਬਹੁਤ ਜਲਦੀ ਹੀ ਇਹ ਖੇਡ ਸਕੂਲ ਖੇਡ ਕਲੰਡਰ ਵਿੱਚ ਸੁਮਾਰ ਕਰ ਜਾਵੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਜੋਤੀ ਬਠਿੰਡਾ ਵਰਗੀਆਂ ਹੋਣਹਾਰ ਖਿਡਾਰਨਾਂ ਦੀ ਸਾਰ ਲੈਣ।

ਉਨ੍ਹਾਂ ਨੇ ਆਪਣੀ ਸਮੁੱਚੀ ਐਨ ਆਰ ਆਈ ਟੀਮ ਦਾ ਧੰਨਵਾਦ ਕੀਤਾ ਜਿੰਨਾ ਨੇ ਜੋਤੀ ਬਠਿੰਡਾ ਦੀ ਖੇਡ ਪ੍ਤਿਭਾ ਨੂੰ ਸਮਝਦੇ ਹੋਏ ਉਸ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਤ ਦੀ ਪੈ ਰਹੀ ਗਰਮੀ ਵਿੱਚ ਪੰਛੀਆਂ ਤੇ ਜਾਨਵਰਾਂ ਲਈ ਘਰਾਂ ਦੇ ਬਾਹਰ ਤੇ ਛੱਤਾਂ ਤੇ ਪਾਣੀ ਜਰੂਰ ਰੱਖੋ-ਸ਼ੌਕਤ ਅਲੀ ਸਾਬਰੀ
Next articleਸਸਟੋਬਾਲ ਵਿਸਵ ਕੱਪ ਦੀ ਮੇਜਬਾਨੀ ਕਰਨ ਦਾ ਭਾਰਤ ਨੂੰ ਮਿਲਿਆ ਮਾਣ