(ਸਮਾਜ ਵੀਕਲੀ) ਡਾ. ਨੀਤੂ ਵਿਆਸ ਪ੍ਰਧਾਨ , ਵਿਸ਼ਾਖਾ ਵਿਆਸ ਜਨਰਲ ਸਕੱਤਰ ਅਤੇ ਮੁਹੰਮਦ ਹਬੀਬ ਉਰ ਰਹਿਮਾਨ ਕਲਾ ਨਿਰਦੇਸ਼ਕ ਦੀ ਯੋਗ ਸਰਪ੍ਰਸਤੀ ਅਧੀਨ ਕੌਮੀ ਪੱਧਰ ‘ਤੇ ਵੱਖੋ ਵੱਖ ਭਾਸ਼ਾਵਾਂ ਵਿੱਚ ਸਾਹਿਤਕ ਪ੍ਰੋਗਰਾਮ ਔਨ ਲਾਈਨ ਕੀਤੇ ਜਾਂਦੇ ਹਨ । ਪੰਜਾਬੀ ਕਵੀ ਦਰਬਾਰ ਜੋ ਹਰ ਮੰਗਲਵਾਰ ਸ਼ਾਮ 07 ਵਜੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ ਉਸ ਨੂੰ ਹੁਣ ਤੱਕ ਪੰਜਾਬੀ ਦੇ ਚਰਚਿਤ ਅਤੇ ਬਹੁ ਵਿਧਾਵੀ ਸਾਹਿਤਕਾਰ ਮੋਹਨ ਸ਼ਰਮਾ ਜੀ ਕਰ ਰਹੇ ਸਨ , ਹੁਣ ਉਨ੍ਹਾਂ ਨੇ ਆਪਣੇ ਘਰੇਲੂ , ਸਾਹਿਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਇਹ ਜ਼ਿੰਮੇਵਾਰੀ ਆਪਣੇ ਅਜ਼ੀਜ਼ ਮੂਲ ਚੰਦ ਸ਼ਰਮਾ ਨੂੰ ਸੰਭਾਲ ਦਿੱਤੀ ਹੈ ਇਸ ਵਾਰ 15 ਅਪ੍ਰੈਲ 2025 ( ਮੰਗਲਵਾਰ ) ਨੂੰ ਸ਼ਾਮ 07 ਵਜੇ ਹੋਣ ਜਾ ਰਹੇ ਸਿੱਧੇ ਪ੍ਰਸਾਰਨ ਵਿੱਚ ਪੇਸ਼ਕਾਰ ਮੂਲ ਚੰਦ ਸ਼ਰਮਾ ਤੋਂ ਇਲਾਵਾ ਮੈਡਮ ਬਲਜੀਤ ਸ਼ਰਮਾ ਸੰਗਰੂਰ , ਸਰਬਜੀਤ ਕੌਰ ਢਿੱਲੋਂ ਅਮਰਗੜ੍ਹ , ਕੁਲਵੰਤ ਸਿੰਘ ਖਨੌਰੀ ਭਵਾਨੀਗੜ੍ਹ , ਜਤਿੰਦਰ ਸ਼ਰਮਾ ਭੁੱਚੋ ਅਤੇ ਲਵਲੀ ਬਡਰੁੱਖਾਂ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਗੀਤ , ਗ਼ਜ਼ਲਾਂ ਤੇ ਕਵਿਤਾਵਾਂ ਪੇਸ਼ ਕਰਨਗੇ । ਪ੍ਰੋਗਰਾਮ ਦੇ ਮੁੱਖ ਮਹਿਮਾਨ ਬਲਜੀਤ ਸ਼ਰਮਾ ਆਪਣੇ ਕਲਾਮ ਤੋਂ ਇਲਾਵਾ ਪੇਸ਼ ਕੀਤੀਆਂ ਰਚਨਾਵਾਂ ਬਾਰੇ ਆਪਣੀਆਂ ਟਿੱਪਣੀਆਂ ਦੇ ਕੇ ਸੋਨੇ ‘ਤੇ ਸੁਹਾਗੇ ਦਾ ਕਾਰਜ ਵੀ ਨਿਭਾਉਂਣਗੇ । ਸਾਹਿਤ ਪ੍ਰੇਮੀ ਦਰਸ਼ਕ ਅਤੇ ਸਰੋਤੇ ਇਸ ਪ੍ਰੋਗਰਾਮ ਦਾ ਆਨੰਦ ਡਾ. ਰਿਤੂ ਵਿਆਸ ਫੇਸਬੁੱਕ ਪੰਨੇਂ ਰਾਹੀਂ ਸਿੱਧੇ ਜਾਂ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਮਾਣ ਸਕਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj