(ਸਮਾਜ ਵੀਕਲੀ)- ਪੰਜਾਬ ਸਾਹਿਤ ਅਕਾਡਮੀ ਅਤੇ ਇਸਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਵੱਲੋਂ 10 ਸਤੰਬਰ ਐਤਵਾਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਬੇਹੱਦ ਸਫ਼ਲ ਰਹੀ। ਇਸ ਕਾਵਿ ਮਿਲਣੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਇਸ ਕਾਵਿ ਮਿਲਣੀ ਦੀ ਹੋਸਟ ਪ੍ਰਧਾਨ ਰਿੰਟੂ ਭਾਟੀਆ ਜੀ ਸਨ ਜਿਹਨਾਂ ਦੀ ਹੋਸਟਿੰਗ ਹਮੇਸ਼ਾਂ ਹੀ ਕਾਬਿਲੇ ਤਾਰੀਫ਼ ਹੁੰਦੀ ਹੈ। ਰਿੰਟੂ ਜੀ ਆਪਣੀ ਸੁਰੀਲੀ ਅਵਾਜ਼ ਵਿੱਚ ਗੀਤ , ਗ਼ਜ਼ਲ ਜਾਂ ਕੋਈ ਰਚਨਾ ਪੇਸ਼ ਕਰਕੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਨ । ਸਰਪ੍ਰਸਤ ਸੁਰਜੀਤ ਕੌਰ ਜੀ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਿਹਾ ਤੇ ਰਿੰਟੂ ਜੀ ਨੂੰ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਕਿਹਾ ਗਿਆ। ਰਿੰਟੂ ਜੀ ਨੇ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚਾਰ ਸਾਲ ਤੋਂ ਲਗਾਤਾਰ ਹੋ ਰਹੇ ਪ੍ਰੋਗਰਾਮਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਤੇ ਸਾਰੇ ਹੀ ਵਿਸ਼ੇਸ਼ ਮਹਿਮਾਨਾਂ ਨੂੰ ਆਪਣੀ ਰਚਨਾ ਸੁਣਾਉਣ ਤੋਂ ਪਹਿਲਾਂ ਉਹਨਾਂ ਨੇ ਸੱਭਨੂੰ ਪੰਜ ਮਿੰਟ ਬੋਲਣ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਤੁਸੀਂ ਸੰਖੇਪ ਵਿੱਚ ਆਪਣੀ ਜਾਣ ਪਹਿਚਾਣ ਦੇ ਬਾਰੇ ਵਿੱਚ ਆਪ ਦੱਸਣਾ ਹੈ ਜੀ।
ਡਾ ਸਰਬਜੀਤ ਕੌਰ ਸੋਹਲ ਜੀ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਆਪਣੀ ਬਹੁਤ ਪਿਆਰੀ ਰਚਨਾ ਨੂੰ ਪੇਸ਼ ਕੀਤਾ ਜੋਕਿ ਸੱਭ ਦੇ ਅੰਦਰ ਉਲੀਕੀ ਗਈ ਜਿਸਦੇ ਅਲਫ਼ਾਜ਼ ਤੇ ਅਹਿਸਾਸ ਬਾਕਮਾਲ ਸਨ । ਮੁੱਖ ਮਹਿਮਾਨ :- ਡਾ ਕੁਲਦੀਪ ਸਿੰਘ ਦੀਪ ਤੇ ਸਨੋਬਰ ਚਿੱਬ ਸਨ ਤੇ ਸਾਰੇ ਹੀ ਵਿਸ਼ੇਸ਼ ਮਹਿਮਾਨ :- ਮੇਜਰ ਨਾਗਰਾ , ਕੁਲ ਦੀਪ , ਪ੍ਰੋ ਜਸਪਾਲ ਸਿੰਘ , ਬਿਕਰਮ ਸੋਹੀ ਅਤੇ ਨਿਰਮਲ ਕੋਟਲਾ ਸਨ । ਹੋਸਟ ਰਿੰਟੂ ਭਾਟੀਆ ਨੇ ਸੱਭ ਸ਼ਾਇਰਾਂ ਨੂੰ ਪੰਜ ਮਿੰਟ ਦਾ ਸਮਾਂ ਆਪਣੀ ਰਚਨਾ ਪੇਸ਼ ਕਰਨ ਲਈ ਦਿੱਤਾ । ਜ਼ਿਆਦਾ ਪਾਰਟੀਸਿਪੈਂਟਸ ਨੇ ਅਧਿਆਪਕ ਦਿਵਸ ਤੇ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਡਾ ਕੁਲਦੀਪ ਸਿੰਘ ਦੀਪ ਨੇ ਅਧਿਆਪਕ ਦਿਵਸ ਤੇ ਆਪਣੀ ਰਚਨਾ ਨੂੰ ਪੇਸ਼ ਕੀਤਾ, ਜਿਸਨੇ ਸੱਭ ਨੂੰ ਬਹੁਤ ਪ੍ਰਭਾਵਿਤ ਕੀਤਾ । ਡਾ ਕੁਲਦੀਪ ਜੀ ਤੋਂ ਇਲਾਵਾ ਸਾਰੇ ਹੀ ਪਾਰਟੀਸਿਪੈਂਟਸ ਪਹਿਲੀ ਵਾਰ ਆਏ ਸਨ । ਜਿਹਨਾਂ ਵਿੱਚ ਕੈਨੇਡਾ, ਪਾਕਿਸਤਾਨ, ਇੱਟਲੀ, ਅਮਰੀਕਾ ਤੇ ਭਾਰਤ ਤੋਂ ਸ਼ਾਇਰਾਂ ਨੇ ਪਾਰਟੀਸਿਪੇਟ ਕੀਤਾ, ਹਰ ਇੱਕ ਸ਼ਾਇਰ ਦੀ ਰਚਨਾ ਬਾਕਮਾਲ ਸੀ । ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਤੇ ਵਿਸ਼ਵ ਪੰਜਾਬੀ ਭਵਨ ਦੇ ਸੰਸਥਾਪਕ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਵੈਬੀਨਾਰ ਵਿੱਚ ਸ਼ਿਰਕਤ ਕੀਤੀ ਤੇ ਮਾਂ ਬੋਲੀ ਪੰਜਾਬੀ ਲਈ ਜੋ ਉਪਰਾਲੇ ਕਰ ਰਹੇ ਹਨ ਉਹਨਾਂ ਪ੍ਰੋਗਰਾਮਾਂ ਦੇ ਬਾਰੇ ਵਿੱਚ ਵਿਚਾਰ ਸਾਂਝਾਂ ਵੀ ਕੀਤੀਆਂ ।
ਸੁਰਜੀਤ ਕੌਰ ਨੇ ਵੀ ਹਮੇਸ਼ਾਂ ਵਾਂਗ ਆਪਣੀ ਇੱਕ ਬਹੁਤ ਭਾਵਪੂਰਤ ਰਚਨਾ ਨੂੰ ਪੇਸ਼ ਕੀਤਾ । ਸ ਪਿਆਰਾ ਸਿੰਘ ਕੁਦੋਵਾਲ ਚੀਫ਼ ਐਡਵਾਈਜ਼ਰ ਨੇ ਸਾਰੇ ਪ੍ਰੋਗਰਾਮ ਨੂੰ ਹਮੇਸ਼ਾਂ ਵਾਂਗ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਤੇ ਭਾਵਪੂਰਤ ਸ਼ਬਦਾਂ ਵਿੱਚ ਸਮਅੱਪ ਕੀਤਾ । ਸਕੱਤਰ ਜਨਰਲ ਅਮਨਬੀਰ ਸਿੰਘ ਧਾਮੀ ਬਹੁਤ ਖ਼ੂਬਸੂਰਤ ਪੋਸਟਰ ਬਣਾਉਂਦੇ ਹਨ ਮੀਟਿੰਗਜ਼ ਦੇ ਤੇ ਰਾਜਬੀਰ ਗਰੇਵਾਲ ਜਨਰਲ ਸਕੱਤਰ ਪੋਸਟਰ ਮੈਂਬਰਜ਼ ਦੀ ਤੇ ਮੈਸੇਜ ਦੀ ਪਿਕਚਰਜ਼ ਲਗਾ ਕੇ ਤੇ ਮੈਸੇਜ ਪੜ੍ਹ ਕੇ ਬਹੁਤ ਪਿਆਰੀ ਵੀਡੀਓ ਵੀ ਬਣਾਉਂਦੇ ਹਨ । ਸਾਰੀ ਪ੍ਰਬੰਧਕੀ ਟੀਮ ਆਪਣਾ ਪੂਰਾ ਸਹਿਯੋਗ ਕਰ ਰਹੀ ਹੈ ਪ੍ਰੋਗਰਾਮ ਵੀ ਸਫ਼ਲ ਉਹੀ ਹੁੰਦੇ ਹਨ, ਜਿੱਥੇ ਮਿਲਕੇ ਟੀਮ ਮੈਂਬਰਜ਼ ਕੰਮ ਕਰਦੇ ਹਨ । ਰਮਿੰਦਰ ਰੰਮੀ ਨੇ ਇੱਕ ਵਾਰ ਫਿਰ ਹੋਸਟ ਰਿੰਟੂ ਭਾਟੀਆ , ਡਾ ਸਰਬਜੀਤ ਕੌਰ ਸੋਹਲ ਤੇ ਚੀਫ਼ ਐਡਵਾਈਜ਼ਰ ਸ ਪਿਆਰਾ ਸਿੰਘ ਕੁਦੋਵਾਲ ਜੀ ਦਾ ਧੰਨਵਾਦ ਕੀਤਾ ਤੇ ਇਸ ਤਰਾਂ ਇਹ ਅੰਤਰਰਾਸ਼ਟਰੀ ਕਾਵਿ ਮਿਲਣੀ ਬਹੁਤ ਸਫਲਤਾ ਪੂਰਵਕ ਸੰਪੂਰਨ ਹੋਈ ।
ਧੰਨਵਾਦ ਸਹਿਤ
ਰਮਿੰਦਰ ਰੰਮੀ, ਫ਼ਾਊਂਡਰ ਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।