ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਧਰਮਾਣੀ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿੱਚ ਅੰਤਰਰਾਸ਼ਟਰੀ ਮਾਂ – ਬੋਲੀ ਦਿਵਸ ਦੇ ਸੰਬੰਧ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਪੇਂਟਿੰਗ , ਬਾਲ – ਕਵਿਤਾਵਾਂ , ਬਾਲ – ਕਹਾਣੀਆਂ ਆਦਿ ਕਰਵਾਈਆਂ ਗਈਆਂ। ਇਸ ਸੰਬੰਧ ਵਿੱਚ ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਮਾਤ – ਭਾਸ਼ਾ ਪੰਜਾਬੀ ਦੀ ਮਹੱਤਤਾ ਅਤੇ ਇਸਦੀ ਮਹਾਨਤਾ ਅਤੇ ਮਿੱਠੀ ਤੇ ਨਿੱਘੀ ਬੋਲੀ ਪੰਜਾਬੀ ਬਾਰੇ ਵਿਸਥਾਰਪੂਰਵਕ ਸਮਝਾਇਆ ਗਿਆ ਤੇ ਘਰ – ਪਰਿਵਾਰ ਤੇ ਸਮਾਜ ਵਿੱਚ ਮਾਂ – ਬੋਲੀ ਪੰਜਾਬੀ ਨੂੰ ਪਹਿਲ ਦੇ ਅਧਾਰ ‘ਤੇ ਸਤਿਕਾਰ ਦੇਣ ਅਤੇ ਵਰਤੋਂ ਵਿੱਚ ਲਿਆਉਣ ਲਈ ਦੱਸਿਆ ਗਿਆ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ , ਮਾਸਟਰ ਸੰਜੀਵ ਧਰਮਾਣੀ , ਮਾਸਟਰ ਸ਼ਾਮ ਲਾਲ , ਮਾਸਟਰ ਅਮਨਦੀਪ ਸਿੰਘ ਅਤੇ ਵਿਦਿਆਰਥੀ ਦੇ ਮਾਤਾ – ਪਿਤਾ ਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



