“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ “

ਰਮਿੰਦਰ ਰੰਮੀ

  (ਸਮਾਜ ਵੀਕਲੀ)   13 ਅਪਰੈਲ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਵੈਬੀਨਾਰ ਦਾ ਸੰਚਾਲਨ ਨਾਮਵਰ ਸ਼ਖ਼ਸੀਅਤ ਹਰਜੀਤ ਕੌਰ ਬਮਰਾਹ ਜੀ ਨੇ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ , ਉਹਨਾਂ ਨੇ ਬਹੁਤ ਸਹਿਜ ਵਿੱਚ ਪ੍ਰੋਗਰਾਮ ਨੂੰ ਹੋਸਟ ਕੀਤਾ । ਉਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਤੇ ਪ੍ਰਧਾਨ ਰਿੰਟੂ ਭਾਟੀਆ ਨੂੰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਕਿਹਾ । ਰਿੰਟੂ ਭਾਟੀਆ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਰਮਿੰਦਰ ਵਾਲੀਆ ਰੰਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ , ਜੋਕਿ ਚਾਰ ਸਾਲ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਾ ਰਹੇ ਹਨ । ਉਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ।ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ( ਮਿੱਤਰ ਪਿਆਰੇ ਨੂੰ ) ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ । ਵਿਸਾਖੀ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ :-
ਹਰਜੀਤ ਬਮਰਾਹ ,ਪ੍ਰੋ . ਦਲਬੀਰ ਸਿੰਘ ਰਿਆੜ ਜਸਵਿੰਦਰ ਕੌਰ ਜੱਸੀ ,ਵਿਸ਼ੇਸ਼ ਮਹਿਮਾਨ :- ਸ . ਗੁਰਚਰਨ ਸਿੰਘ ਜੋਗੀ ,ਤਰਿੰਦਰ ਕੌਰ ,ਸਰਦਾਰ ਰਮਨਦੀਪ ਸਿੰਘ ,ਅੰਮ੍ਰਿਤਾ ਦਰਸ਼ਨ ਸਨ ਅਤੇ ਸਤਿਕਾਰਿਤ ਕਵੀ :- ਸੁਜਾਨ ਸਿੰਘ ਸੁਜਾਨ ,ਗੁਰਦੀਪ ਕੌਰ ਜੰਡੂ , ਮਨਜੀਤ ਸਿੰਘ ਚਾਤ੍ਰਿਕ ,ਦੀਪ ਸੰਧੂ ,
ਭੁਪਿੰਦਰ ਵਾਲੀਆ ਅਤੇ ਪਿਆਰਾ ਸਿੰਘ ਘਲੋਟੀ ਸਨ । ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਸਾਰੇ ਨਵੇਂ ਕਵੀਆਂ ਨੂੰ ਪ੍ਰੋਗਰਾਮ ਵਿੱਚ ਲਿਆ ਗਿਆ ਸੀ , ਜਿਸ ਵਿੱਚ ਬਹੁਤ ਸਾਰੇ ਪੰਥਕ ਕਵੀ ਵੀ ਸ਼ਾਮਿਲ ਸਨ । ਸੱਭ ਦੀਆਂ ਰਚਨਾਵਾਂ ਬਹੁਤ ਹੀ ਪਿਆਰੀਆਂ ਤੇ ਉੱਚ ਪਾਏ ਦੀਆਂ ਸਨ । ਸੱਭ ਨੇ ਅਲੱਗ ਹੀ ਅੰਦਾਜ਼ ਵਿੱਚ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਮਨਜੀਤ ਸਿੰਘ ਚਾਤ੍ਰਿਕ ਜੀ ਨੇ ਬਹੁਤ ਹੀ ਵਿਲੱਖਣ ਤੇ ਜੋਸ਼ੀਲੇ ਅੰਦਾਜ਼ ਵਿੱਚ ਆਪਣੀ ਰਚਨਾ ਨੂੰ ਇਸ ਤਰਾਂ ਪੇਸ਼ ਕੀਤਾ ਕਿ ਹਰ ਕੋਈ ਵਿਸਮਾਦੀ ਰੰਗ ਵਿੱਚ ਰੰਗਿਆ ਗਿਆ ।ਸ . ਮਲੂਕ ਸਿੰਘ ਕਾਹਲੋਂ ਜੀ ਨੇ ਪ੍ਰੋਗਰਾਮ ਨੂੰ ਸਮ ਅੱਪ ਕੀਤਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ । ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕਰਾਏ ਜਾ ਰਹੇ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਹਨ ਤੇ ਕਵੀ ਤੇ ਉਹਨਾਂ ਦੀਆਂ ਰਚਨਾਵਾਂ ਤੇ ਪੇਸ਼ਕਾਰੀ ਬਾਕਮਾਲ ਹੁੰਦੀ ਹੈ । ਨਵੇਂ ਕਵੀਆਂ ਨੂੰ ਵੀ ਇਹ ਪ੍ਰੋਗਰਾਮ ਵਿੱਚ ਲੈ ਕੇ ਉਤਸ਼ਾਹਿਤ ਕਰਦੇ ਹਨ ਤੇ ਹੋਸਟਿੰਗ ਕਰਨ ਦਾ ਵੀ ਸੱਭ ਨੂੰ ਮੌਕਾ ਦਿੰਦੇ ਹਨ । ਪ੍ਰੋਗਰਾਮ ਤੇ ਕਵੀਆਂ ਦੀਆਂ ਰਚਨਾਵਾਂ ਐਨੀਆਂ ਵਧੀਆ ਸੀ ਕਿ ਇਹ ਵੈਬੀਨਾਰ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਵਾਰ ਵੀ ਦੁਨੀਆਂ ਭਰ ਵਿੱਚੋਂ ਬਹੁਤ ਸਾਰੀਆਂ ਨਾਮਵਰ ਅਦਬੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ । ਰਮਿੰਦਰ ਰੰਮੀ ਨੇ ਸੱਭ ਪ੍ਰਬੰਧਕਾਂ ਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਫ਼ੇਸ ਬੁੱਕ ਲਾਈਵ ਪ੍ਰੋਗਰਾਮ ਹਮੇਸ਼ਾਂ ਹੁੰਦਾ ਹੈ ਤੇ ਯੂ ਟਿਊਬ ਤੇ ਲਿੰਕ ਵੀ ਸ਼ੇਅਰ ਹੁੰਦਾ ਹੈ ਰਿਕਾਰਡਿੰਗ ਦਾ , ਬਹੁਤ ਨਾਮਵਰ ਸ਼ਖ਼ਸੀਅਤਾਂ ਦੇ ਮੈਸੇਜ ਆਏ ਕਿ ਪ੍ਰੋਗਰਾਮ ਦੇਖਕੇ ਬਹੁਤ ਅਨੰਦ ਮਾਣਿਆ ਹੈ । ਚੈਟ ਬਾਕਸ ਵਿਚ ਵੀ 100 ਤੋਂ ਉੱਪਰ ਦੋਸਤਾਂ ਨੇ ਬਹੁਤ ਖ਼ੂਬਸੂਰਤ ਕਮੈਂਟਸ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਹਿਜਤਾ ਸੰਜਮਤਾ ਅਤੇ ਨਿੱਜਤਾ ਦੀ ਸ਼ਾਇਰੀ ਦੀ ਪੁਸਤਕ- ‘‘ਵਾਟ ਹਯਾਤੀ ਦੀ’’
Next articleਮੌਟਰੀਅਲ(ਕਨੇਡਾ) ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਚ ਡਾ ਭੀਮ ਰਾਓ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ