“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਮਾਜਿਕ ਚੇਤਨਾ ਭਰਪੂਰ ਰਿਹਾ ਪ੍ਰੋਗਰਾਮ ਅੰਤਰਰਾਸ਼ਟਰੀ “ਕਾਵਿ ਮਿਲਣੀ “

(ਸਮਾਜ ਵੀਕਲੀ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 6 ਅਕਤੂਬਰ ਐਤਵਾਰ ਨੂੰ ਅੰਤਰਰਾਸ਼ਟਰੀ “ ਕਾਵਿ ਮਿਲਣੀ “ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦਾ ਆਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਸੱਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤਾ ਅਤੇ ਪ੍ਰੋਗਰਾਮ ਦੇ ਫਾਰਮੇਟ ਦੇ ਬਾਰੇ ਵਿੱਚ ਦੱਸਿਆ । ਰਮਿੰਦਰ ਨੇ ਦੱਸਿਆ ਕਿ ਮੀਤ ਪ੍ਰਧਾਨ ਦੀਪ ਕੁਲਦੀਪ ਪਹਿਲੀ ਵਾਰ ਹੋਸਟ ਕਰਨਗੇ ਤੇ ਉਹ ਬਹੁਤ ਅੱਛੀ ਹੋਸਟ ਹੋਣ ਦੇ ਨਾਲ , ਬਹੁਤ ਵਧੀਆ ਗ਼ਜ਼ਲ ਲਿਖਦੀ ਤੇ ਗਾਉਂਦੀ ਵੀ ਹੈ । ਰਮਿੰਦਰ ਨੇ ਸਰਪ੍ਰਸਤ ਸੁਰਜੀਤ ਕੌਰ ਨੂੰ ਸੱਭ ਮਹਿਮਾਨਾਂ ਦਾ ਸਵਾਗਤ ਕਰਨ ਲਈ ਕਿਹਾ । ਸੁਰਜੀਤ ਕੌਰ ਨੇ ਸਭ ਦਾ ਸਵਾਗਤ ਪਿਆਰ ਭਰੇ ਨਿੱਘੇ ਸ਼ਬਦਾਂ ਨਾਲ ਕੀਤਾ ਤੇ ਉਹਨਾਂ ਨੇ ਸਿਰਜਨਾ ਦੇ ਆਰ ਪਾਰ ਅਤੇ ਕਾਵਿ ਮਿਲਣੀ ਪ੍ਰੋਗਰਾਮ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਜਿਹੜੇ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਹਨ। ਇਸ ਉਪਰੰਤ ਪ੍ਰੋਗਰਾਮ ਦਾ ਸੰਚਾਲਨ ਦੀਪ ਕੁਲਦੀਪ ਜੀ ਨੇ ਕੀਤਾ ਜਿਹੜੇ ਕਿ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਦੇ ਮੀਤ ਪ੍ਰਧਾਨ ਹਨ। ਦੀਪ ਕੁਲਦੀਪ ਨੇ ਬਹੁਤ ਖ਼ੂਬਸੂਰਤ ਢੰਗ ਨਾਲ ਮੰਚ ਸੰਚਾਲਨ ਕੀਤਾ ਜਿਸਦੀ ਸੱਭ ਨੇ ਤਾਰੀਫ਼ ਕੀਤੀ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣ ਵਾਲੇ ਪ੍ਰੋਫੈਸਰ ਜਗੀਰ ਸਿੰਘ ਕਾਹਲੋ ਜੀ ਨੇ ਆਪਣੀ ਰਚਨਾ ‘ਕੋਈ ਬੇਧਿਰਾ ਨਹੀਂ ‘ਹੁੰਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੁਣਾਈ ਤੇ ਪ੍ਰੋਗਰਾਮ ਵਿੱਚ ਆਉਣ ਵਾਲੇ ਸਭ ਮਹਿਮਾਨਾਂ ਦਾ ਤੇ ਕਵੀ ਜਨਾਂ ਦਾ ਧੰਨਵਾਦ ਵੀ ਕੀਤਾ ।ਇਸ ਉਪਰੰਤ ਅਲੱਗ ਅਲੱਗ ਕਵੀਆਂ ਨੇ ਆਪਣਾ ਕਲਾਮ ਸਾਂਝਾ ਕੀਤਾ ਜਿਸ ਵਿੱਚ ਬਲਵਿੰਦਰ ਖੁਰਾਣਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਇਹ ਸਤਰਾਂ :- “ ਇਹ ਵਤਨ ਤੇਰਾ ਮੇਰੇ ਰਹਿਬਰ ਮੁੜ ਭਰਮਾਂ ਵਿੱਚ ਪੈ ਗਿਆ , ਤਸਵੀਰ ਵਿਕ ਗਈ ਤੇ ਨਾਨਕ ਪਿੱਛੇ ਰਹਿ ਗਿਆ “ ਬਹੁਤ ਹੀ ਸੰਵੇਦਨਾ ਭਰਪੂਰ ਢੰਗ ਨਾਲ ਸੁਣਾਈ ।ਪ੍ਰਕਾਸ਼ ਕੌਰ ਪਾਸ਼ਾਂ ਨੇ ਕਲਕੱਤੇ ਵਿਖੇ ਹੋਏ ਡਾ . ਮੋਮਿਤਾ ਦੇ ਸ਼ੋਸ਼ਣ ਅਤੇ ਕਤਲ ਉੱਪਰ ਬਹੁਤ ਹੀ ਸੰਵੇਦਨਸ਼ੀਲ ਰਚਨਾ ਸੁਣਾਈ ।ਸੁਮਨਦੀਪ ਸਿੰਘ ਨੇ ਪੰਛੀ ਅਤੇ ਰੁੱਖ ਦਾ ਕਿੰਨਾ ਗਹਿਰਾ ਸਾਥ ਆਪਣੀ ਖ਼ੂਬਸੂਰਤ ਰਚਨਾ ਪੇਸ਼ ਕੀਤੀ । ਪੋਲੀ ਬਰਾੜ ਨੇ ਅੱਥਰੂ ਬਾਰੇ ਬਹੁਤ ਖੂਬਸੂਰਤ ਰਚਨਾ ਸਾਂਝੀ ਕੀਤੀ। ਸੁਖਬੀਰ ਕੌਰ ਸੁੱਖੀ ਨੇ ਸਮੇਂ ਨਾਲ ਬਦਲਦੇ ਮਾਹੌਲ ਬਾਰੇ ਸਮਾਜਿਕ ਚੇਤਨਾ ਪੈਦਾ ਕਰਨ ਵਾਲੀ ਰਚਨਾ ਪੇਸ਼ ਕੀਤੀ। ਸੁਖਪ੍ਰੀਤ ਬੱਡੋਂ ਨੇਵੀ ਸਮਾਜਿਕ ਮਸਲਿਆਂ ਨਾਲ ਜੁੜੀ ਆਪਣੀ ਕਾਵਿ ਰਚਨਾ ਸਾਂਝੀ ਕੀਤੀ। ਸ਼ਿੰਗਾਰਾ ਲੰਗੇਰੀ ਨੇ ‘ਕਿੱਧਰ ਗਈਆਂ ਰੌਣਕਾਂ ਗੀਤ’ ਸੁਣਾ ਕੇ ਸਮਾਜਿਕ ਤੌਰ ਤੇ ਆ ਰਹੇ ਬਦਲਾਵਾਂ ਦੀ ਗੱਲ ਕੀਤੀ। ਡਾ . ਸਤਿੰਦਰਜੀਤ ਕੌਰ ਬੁੱਟਰ ਨੇ ਵੋਟਾਂ ਦੀ ਰਾਜਨੀਤੀ ਬਾਰੇ ਕਾਵਿ ਰਚਨਾ ਸਾਂਝੀ ਕੀਤੀ। ਮਹਿੰਦਰ ਜੱਗੀ ਜੀ ਨੇ ‘ਮੈਨੂੰ ਨਹੀਂ ਮਨਜ਼ੂਰ’ ਨਾਮ ਦਾ ਕਲਾਮ ਤਰਨੁੰਮ ਵਿੱਚ ਗਾ ਕੇ ਸੂਫੀਆਨਾ ਢੰਗ ਨਾਲ ਆਪਣੇ ਮਨ ਦੀ ਗੱਲ ਕੀਤੀ। ਹਰਸ਼ਦੀਪ ਬੋਪਾਰਾਏ ਨੇ ਪ੍ਰਕਿਰਤੀ ਦੇ ਸੁੰਦਰਤਾ ਦੇ ਗਹਿਰੇ ਰਾਜਾਂ ਨੂੰ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੀ ਸ਼ਬਦਾਵਲੀ ਤੇ ਬਿੰਬ ਪ੍ਰਤੀਕਾਂ ਨਾਲ ਸਜਾ ਕੇ ਪੇਸ਼ ਕੀਤਾ ।ਅਮਰਜੀਤ ਜੀਤ ਜੀ ਨੇ’ ਸੂਰਜ ਮੱਥੇ ਵਿੱਚ ਸਮਾਉਣਾ ਐਨਾ ਸੌਖਾ ਨਹੀਂ ਗਜ਼ਲ ਗਾ ਕੇ ਸਭ ਨੂੰ ਪ੍ਰਭਾਵਿਤ ਕੀਤਾ । ਸਰਿਤਾ ਤੇਜੀ ਨੇ ‘ਦੇ ਕੇ ਜਖਮ ਅਵੱਲੇ ‘ ਅਤੇ ਮੰਗਤ ਖਾਨ ਨੇ ਡਾ . ਗੁਰਦਰਸ਼ਨ ਸਿੰਘ ਗੁਸੀਲ ਜੀ ਦੀ ਗਜ਼ਲ ਗਾ ਕੇ ਵਾਹ ਵਾਹ ਖੱਟੀ ਹੈ ।ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਿਗਹਤ ਖੁਰਸ਼ੀਦ ਨੇ
‘ਆਖਾਂ ਵਾਰਿਸ਼ ਸ਼ਾਹ ਨੂੰ ਨਾਮ ਦੀ ‘ਰਚਨਾ ਨੂੰ ਸੁਣਾ ਕੇ ਨਵੇਂ ਦੌਰ ਦੇ ਇਸ ਸਮਾਜਿਕ ਚੁਣੌਤੀਆਂ ਅਤੇ ਰਾਜਨੀਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਦੀ ਗੱਲ ਕੀਤੀ । ਅੰਤ ਵਿੱਚ ਮੁਖ ਮਹਿਮਾਨ ਪ੍ਰੋ . ਜਾਗੀਰ ਕਾਹਲੋਂ ਜੀ ਨੇ ਸਮੁੱਚੇ ਪ੍ਰੋਗਰਾਮ ਬਾਰੇ ਆਪਣੇ ਪ੍ਰਭਾਵ ਦੱਸਦਿਆਂ ਸਭ ਕਵੀ ਜਨਾਂ ਨੂੰ ਉਨ੍ਹਾਂ ਦੀਆਂ ਖੂਬਸੂਰਤ ਰਚਨਾਵਾਂ ਲਈ ਸਲਾਹਿਆ। ਚੀਫ਼ ਐਡਵਾਈਜ਼ਰ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਖੂਬਸੂਰਤ ਰਚਨਾ “ਸਮਿਆਂ ਤੋਂ ਪਾਰ”ਵਿੱਚੋਂ :- “ ਘਰ ਬਸਤੀ ਰਾਖ਼, ਸ਼ਹਿਰ ਰਾਖਸ਼ ਨਾਲ ਭਿੜ ਰਿਹੈ , ਜਿੰਦਾ ਰਹੀ ਮੇਰੀ ਆਸ ਇਰਾਦਾ ਵੀ ਦ੍ਰਿੜ ਰਿਹੈ। “ਵੀ ਸਾਂਝੀ ਕੀਤੀ ।ਉਨ੍ਹਾਂ ਨੇ ਪ੍ਰੋਗਰਾਮ ਨੂੰ ਸਮੇਟਦੇ ਹੋਏ ਕਿਹਾ ਕਿ ਅੱਜ ਦੇ ਕਵੀ ਦਰਬਾਰ ਦੇ ਸਭ ਕਵੀਆਂ ਨੇ ਸਮਾਜ ਵਿੱਚ ਤੇ ਦੁਨੀਆ ਵਿੱਚ ਫੈਲੀਆਂ ਬੁਰਾਈਆਂ ਅਤੇ ਅਸ਼ਾਂਤੀ ਬਾਰੇ ਖੁੱਲ ਕੇ ਗੱਲ ਕੀਤੀ ਹੈ। ਅੰਤ ਵਿੱਚ ਸੰਚਾਲਕ ਦੀਪ ਕੁਲਦੀਪ ਨੇ ਆਪਣੀ ਇਕ ਖ਼ੂਬਸੂਰਤ ਗ਼ਜ਼ਲ “ ਨਾ ਮਾਣ ਹੈ ਹਵਾ ਤੇ ਨਾ ਮਾਣ ਹੈ ਰਹਿਬਰਾਂ ਤੇ “ ਖ਼ੂਬਸੂਰਤ ਅਵਾਜ਼ ਵਿੱਚ ਸੁਣਾਈ ਜਿਸ ਦੀ ਸੱਭ ਨੇ ਸਰਾਹੁਣਾ ਕੀਤੀ । ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਕੁਲਜੀਤ ਕੌਰ ਜੀ ਵੀ ਹਾਜ਼ਿਰ ਸਨ ਤੇ ਉਹਨਾਂ ਨੇ ਸਾਰੇ ਪ੍ਰੋਗਰਾਮ ਨੂੰ ਨਜਿੱਠ ਕੇ ਦੇਖਿਆ ਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਖ਼ਤਮ ਹੁੰਦੇ ਹੀ , ਪ੍ਰੋਗਰਾਮ ਦੀ ਰਿਪੋਰਟ ਲਿਖਕੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਰਿੰਟੂ ਭਾਟੀਆ , ਡਾ . ਬਲਜੀਤ ਕੌਰ ਰਿਆੜ , ਸ . ਅਜੈਬ ਸਿੰਘ ਚੱਠਾ ਚੇਅਰਮੈਨ , ਸੁਨੀਲ ਚੰਦਿਆਣਵੀ , ਅਵਿਨਾਸ਼ ਰਾਣਾ , ਕੁਲਦੀਪ ਕੁਮਾਰ , ਜਸਵਿੰਦਰ ਸਿੰਘ , ਪਰਮਜੀਤ ਢਿੱਲੋ , ਜੈਲੀ ਗੇਰਾ , ਅੰਮ੍ਰਿਤਾ ਦਰਸ਼ਨ , ਅਮਰ ਕੌਰ ਬੇਦੀ , ਡਾ . ਅਮਰ ਜੋਤੀ ਮਾਂਗਟ , ਜਗਦੀਪ ਮਾਂਗਟ , ਪਿਆਰਾ ਸਿੰਘ ਗਹਿਲੋਤੀ , ਕੀਰਤੀ ਸਿੰਘ , ਵਤਨਵੀਰ ਸਿੰਘ , ਪੱਤਰਕਾਰ ਦਿਲਸ਼ਾਨਜੋਤ ਕੌਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਵੀ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਸ ਵੈਬੀਨਾਰ ਵਿੱਚ ਸ਼ਿਰਕਤ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਲਪੀਜੀ ਖਪਤਕਾਰਾਂ ਲਈ ਚੇਤਾਵਨੀ! ਈ-ਕੇਵਾਈਸੀ ਕਰਵਾਉਣਾ ਜ਼ਰੂਰੀ ਹੈ, ਨਹੀਂ ਤਾਂ ਗੈਸ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
Next articleਲੜਕੀ ਨੇ ਆਪਣੇ ਪਰਿਵਾਰ ਦੇ 13 ਮੈਂਬਰਾਂ ਨੂੰ ਜ਼ਹਿਰ ਦੇ ਕੇ ਮਾਰਿਆ ਆਪਣੇ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼; ਇਹ ਕਾਰਨ ਸਾਹਮਣੇ ਆਇਆ