(ਸਮਾਜ ਵੀਕਲੀ) ਗਿਆਰਾਂ ਅਗਸਤ, 2024 ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਚੌਥਾ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਵੈਬੀਨਾਰ ਬਹੁਤ ਸਫ਼ਲਤਾ ਪੂਰਵਕ ਸੰਪੰਨ ਹੋਇਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਇਹ ਕਹਿ ਕੇ ਕਿਹਾ ਕਿ
“ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ” ਸੰਸਥਾ ਦੀ ਚੇਅਰਮੈਨ ਡਾ. ਸਰਬਜੀਤ ਕੌਰ ਸੋਹਲ ਨੇ ਸਾਰੇ ਸਰੋਤਿਆਂ ਦਾ ਸਵਾਗਤ ਕਰਕੇ ਕੀਤਾ ਤੇ ਉਨ੍ਹਾਂ ਅੰਮ੍ਰਿਤਾ ਨੂੰ ਯੁਗ ਸ਼ਾਇਰਾ ਆਖਿਆ। ਸੰਸਥਾ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਅੰਮ੍ਰਿਤਾ ਦਾ ਇਕ ਗੀਤ ‘ਦਰਦਾਂ ਦਾ ਦਰਿਆ ਗਾਗਰ ਕੌਣ ਭਰੇ’ ਆਪਣੀ ਖੂਬਸੂਰਤ ਆਵਾਜ਼ ਵਿਚ ਗਾ ਕੇ ਵੈਬੀਨਾਰ ਦੀ ਸ਼ੁਰੂਆਤ ਕੀਤੀ। ਉਪਰੰਤ ਸੁਰਜੀਤ ਕੌਰ ਨੇ ਵਿਧੀਵਤ ਸੈਸ਼ਨ ਦੀ ਅਗਵਾਈ ਕੀਤੀ। ਉਸਨੇ ਦੱਸਿਆ ਕਿ ਅੰਮ੍ਰਿਤਾ ਵੀਹਵੀਂ ਸਦੀ ਦੀ ਪਹਿਲੀ ਇਸਤਰੀ ਹੈ ਜਿਸਨੇ ਕਾਵਿ ਰਚਨਾ ਕਰਕੇ ਨਵੀਂ ਪਿਰਤ ਪਾਈ ਅਤੇ ਸੌ ਦੇ ਕਰੀਬ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਕਵਿਤਾ ਤੋਂ ਇਲਾਵਾ ਨਾਵਲ ਅਤੇ ਕਹਾਣੀਆਂ ਵੀ ਸ਼ਾਮਿਲ ਹਨ। ਉਸ ਦੀ ਸ਼ੈਲੀ ਪਾਠਕ ਨੂੰ ਇਕ ਤਲਿੱਸਮ ਵਿਚ ਲੈ ਜਾਂਦੀ ਹੈ। ਉਹ ਆਪਣੇ ਦੌਰ ਅਤੇ ਉਸਤੋਂ ਪਿੱਛੋਂ ਦੇ ਦੌਰ ਦੀਆਂ ਕਵਿੱਤਰੀਆਂ ਲਈ ਪ੍ਰੇਰਨਾ ਸ੍ਰੋਤ ਬਣੀ ਰਹੀ। ਉਸਨੇ ਦੱਸਿਆ ਕਿ ਅੱਜ ਦੀ ਇਕ ਕਾਵਿ ਮਿਲਣੀ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਡਾ . ਜਗਮੋਹਨ ਸੰਘਾ ਨੇ ਅੰਮ੍ਰਿਤਾ ਨਾਲ ਆਪਣੀ ਮੁਲਾਕਾਤ ਦੀ ਗੱਲ ਕੀਤੀ। ਹਰਜਿੰਦਰ ਸੱਧੜ ਨੇ ਉਨ੍ਹਾਂ ਦੇ ਜੀਵਨ ਅਤੇ ਕਵਿਤਾ ਦੀ ਗੱਲ ਕੀਤੀ। ਪ੍ਰੋ. ਨਵਰੂਪ ਕੌਰ ਨੇ ਅੰਮ੍ਰਿਤਾ ਦੀ ਕਵਿਤਾ ਬਾਰੇ ਦੱਸਿਆ ਅਤੇ ਅਮੀਆ ਕੁੰਵਰ ਨੇ ਅੰਮ੍ਰਿਤਾ -ਇਮਰੋਜ਼ ਦੇ ਅੰਤ ਸਮੇਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਦੂਜੇ ਭਾਗ ਵਿਚ ਕਵਿਤਾ ਦਾ ਦੌਰ ਚੱਲਿਆ ਜਿਸ ਵਿਚ ਪ੍ਰੋ ਬੀਰ ਇੰਦਰ ਸਰਾਂ, ਡਾ ਦਵਿੰਦਰ ਕੌਰ ਹੋਰਾ, ਡਾ ਲਖਵਿੰਦਰ ਕੌਰ, ਗਿਮੀ ਸ਼ਗੁਫਤਾ ਲੋਧੀ, ਹਰਭਜਨ ਕੌਰ ਗਿੱਲ, ਮਨਜੀਤ ਕੌਰ ਸੇਖੋਂ, ਡਾ ਰਾਜਬੀਰ ਕੌਰ, ਜਸਵਿੰਦਰ ਸਿੰਘ ਝਬਾਲ ਅਤੇ ਬਲਵਿੰਦਰ ਸਿੰਘ ਸਾਫੀ ਨੇ ਅਪਣੀ ਆਪਣੀ ਨਜ਼ਮ ਸਾਂਝੀ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਅੰਤ ਵਿਚ ਅਜੈਬ ਸਿੰਘ ਚੱਠਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਸੰਸਥਾ ਦੇ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਜੀ ਜੋ ਕਿ ਪ੍ਰੋਗਰਾਮ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਸੱਮ ਅੱਪ ਵੀ ਕਰਦੇ ਹਨ ਯੂ ਐਸ ਏ ਗਏ ਹੋਣ ਕਰਕੇ ਵੈਬੀਨਾਰ ਵਿੱਚ ਹਾਜ਼ਿਰ ਨਹੀਂ ਸੀ ਹੋ ਸਕੇ ਸੋ ਉਹਨਾਂ ਨੇ ਆਪਣਾ ਵਧਾਈ ਸੰਦੇਸ਼ ਭੇਜ ਦਿੱਤਾ ਸੀ “ ਅੱਜ ਦੀ ਸਾਹਿਤਕ ਮਿਲਣੀ ਦੀ ਕਾਮਯਾਬੀ ਲਈ ਵਧਾਈ ਹੋਵੇ ਜੀ ।” ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਵੈਬੀਨਾਰ ਵਿੱਚ ਸ਼ਿਰਕਤ ਕੀਤੀ । ਧੰਨਵਾਦ ਸਹਿਤ । ਇਹ ਰਿਪੋਰਟ ਸੁਰਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਰਾਸ਼ਟਰੀ ਸਾਹਿਤਕ ਸਾਂਝਾਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly