ਅੰਤਰਰਾਸ਼ਟਰੀ ਕਬੱਡੀ ਕੱਪ 12 ਮਾਰਚ 2023 ਨੂੰ ਪਿੰਡ ਕੁਰੜ ਛਾਪਾ ਵਿਖੇ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਕਬੱਡੀ ਜਗਤ ਦੀ ਦੁਨੀਆ ਵਿਚ ਪਿੰਡ ਕੁਰੜ ਛਾਪੇ ਦਾ ਨਾਮ ਇਥੇ ਦੇ ਗੱਭਰੂ ਆ ਨੇ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਜੋਂ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ , ਅਨੇਕਾਂ ਖਿਡਾਰੀ ਪੈਦਾ ਕੀਤੇ ਤੇ ਦੇਸ਼ਾਂ ਵਿਦੇਸਾ ਦੀ ਧਰਤੀ ਤੇ ਵੱਡੀਆਂ ਮੱਲਾਂ ਮਾਰੀਆਂ । ਹੁਣ ਅਜ਼ਾਦ ਕਬੱਡੀ ਕਲੱਬ ਬੈਲਜੀਅਮ ਵੱਲੋ ਪਿੰਡ ਕੁਰੜ ਛਾਪੇ ਜ਼ਿਲ੍ਹਾ ਬਰਨਾਲਾ ਦੀ ਧਰਤੀ ਤੇ ਅੰਤਰਰਾਸ਼ਟਰੀ ਕਬੱਡੀ ਕੱਪ 12 ਮਾਰਚ 2023 ਨੂੰ ਕਰਵਾਇਆ ਜਾ ਰਿਹਾ। ਜਿਥੇ ਦੇਸ਼ ਵਿਦੇਸ਼ਾਂ ਤੋਂ ਸਪੈਸ਼ਲ ਖਿਡਾਰੀ ਖੇਡਣ ਆ ਰਹੇ ਹਨ । ਉਥੇ ਹੀ ਫ਼ਰਿਆਦ ਅਲੀ , ਇੰਦਰਜੀਤ ਕਲਸੀਆ ਇਸ ਖੇਡ ਮੇਲੇ ਤੋਂ ਖੇਡਣ ਦੀ ਸ਼ੁਰੂਆਤ ਕਰਨਗੇ । ਇਸ ਅੰਤਰਰਾਸ਼ਟਰੀ ਕੱਪ ਨੂੰ ਬੈਲਜ਼ੀਅਮ ਬ੍ਰਰਜ ਜੱਸੀ,ਸੰਨੀ ,ਸਰਬੇ ,ਅਮਰਜੀਤ ਦਿਓਲ ਦੀ ਮਿੱਤਰ ਮੰਡਲੀ ਵੱਲੋਂ ਕਰਵਾਇਆ ਜਾ ਰਿਹਾ ਤੇ ਕਬੱਡੀ ਵਿੱਚ ਵੱਡਾ ਇਤਿਹਾਸ ਰਚੇਗਾ । ਖੇਡ ਮੰਤਰੀ ਮੀਤ ਹੇਅਰ ਇਥੋਂ ਦੇ ਜੰਮਪਲ , ਉਹ ਵੀ ਉਚੇਚੇ ਤੌਰ ਤੇ ਵਿਧਾਇਕਾ ਨਾਲ ਪਹੁੰਚ ਰਹੇ ਹਨ ।

ਵਿਸ਼ਵ ਪ੍ਰਸਿੱਧ ਖਿਡਾਰੀ ਤੋਂ ਬਣੇ ਐਮ ਐਲ ਏ ਗੁਰਲਾਲ ਘਨੌਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਕੱਪ ਸ਼ਿਰਕਤ ਕਰਨਗੇ।ਉਥੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਜਗਜੀਤ ਸਿੰਘ ਫੋਜੀ ਜੀ ਦੇ ਮਾਤਾ ਗੁਰਮੇਲ ਕੌਰ ਦਾ ਗੋਲਡ ਦੀ ਚੈਨੀ ਨਾਲ ਸਨਮਾਨਿਤ ਕੀਤਾ ਜਾਣਾ । ਖਿਡਾਰੀਆ ਲਈ ਸੱਤ ਟਰੈਕਟਰ,, ਸਵਿਫਟ ਕਾਰ , ਜੀਪ , ਛੇ ਐਂਕਟਿਵਾ ਸਕੂਟਰੀਆ ਖਿਡਾਰੀਆਂ ਦੇ ਮਾਪਿਆਂ ਨੂੰ ਦਿੱਤੀਆਂ ਜਾਣੀਆਂ ਹਨ । ਬੱਬੂ ਝਨੇੜੀ ਦਾ ਸਵਿਫਟ ਗੱਡੀ ਨਾਲ ਸਨਮਾਨਿਤ ਹੋਵੇਗਾ। ਖਿਡਾਰੀਆ ਦੇ ਪਿਤਾ ਐਕਟਿਵਾ ਨਾਲ ਸਨਮਾਨੇ ਜਾਣੇ ਆ ।ਉਹਨਾਂ ਵਿਚ ਕਾਲਾ ਧਨੌਲਾ , ਫ਼ਰਿਆਦ ਸੰਕਰਪੁਰ, ਭੂਰੀ ਛੰਨਾ , ਇੰਦਰਜੀਤ ਕਲਸੀਆ, ਕਾਲਾ ਧੁਰਕੋਟ ਤੇ ਸੀਲੂ ਬਹੁ ਅਕਬਰਪੁਰ ਦੇ ਪਿਤਾ ਨੂੰ ਤੋਹਫੇ ਦੇ ਰੂਪ ਦਿੱਤੀਆਂ ਜਾਣੀਆ ਹਨ । ਅੰਤਰਰਾਸ਼ਟਰੀ ਕਬੱਡੀ ਕੱਪ ਦਾ ਪਹਿਲਾਂ ਇਨਾਂਮ 1,50,000 ਦੂਜਾ 1,00,000 ਦਿੱਤਾ ਜਾਵੇਗਾ। ਬੈਸਟਾ ਨੂੰ ਟਰੈਕਟਰਾਂ ਦਿੱਤੇ ਜਾਣੇ ਹਨ ।ਕਬੱਡੀ ਕੱਪ ਦੇ ਮੁੱਖ ਸਪੋਸਰ ਅਮਰਜੀਤ ਦਿਉਲ ਬੈਲਜੀਅਮ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਕੱਪ ਤਿੰਨ ਦਿਨਾਂ ਕਰਵਾਇਆ ਜਾਣਾ ਸੀ ਜਿਥੇ ਵੇਟ ਵਾਲੀ ਕਬੱਡੀ ਦੇ ਮੁਕਾਬਲੇ , ਨਿਰੋਲ ਪਿੰਡਵਾਰ ਉਪਨ ਜਾ ਇਕ ਬਾਹਰੋ ਰੱਖਣਾ ਸੀ ਤੇ ਨਵੇ, ਉੱਭਰ ਰਹੇ ਖਿਡਾਰੀ ਨੂੰ ਮੌਕਾ ਦੇਣਾ ਸੀ ਉਹਨਾਂ ਤਰੀਕਾਂ ਵਿਚ ਬੱਚਿਆਂ ਦੇ ਪੇਪਰ ਹੋ ਰਹੇ ਹਨ । ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ , ਵੇਟ ਵਾਲੀ ਕਬੱਡੀ ਤੇ ਪਿੰਡਵਾਰ ਦਾ ਟੂਰਨਾਮੈਂਟ ਬਾਦ ਚ ਕਰਵਾਇਆ ਜਾਵੇਗਾ। ਉਹ ਖੇਡ ਮੇਲਾ ਵੀ ਦਰਸ਼ਕਾਂ ਦੀ ਖੇਚ ਦਾ ਕੇਂਦਰ ਹੋਵੇਗਾ। ਸਾਡੀ ਸੋਚ ਆ ਇਲਾਕੇ ਦੀ ਕਬੱਡੀ ਨੂੰ ਤਾਕੜਾ ਕਰੀਏ ਵੱਡੇ ਕੱਪਾਂ ਦੇ ਨਾਲ ਨਾਲ ਛੋਟੇ ਮੇਲੇ ਹੋਣ । ਵੇਟ ਵਾਲੀ ਕਬੱਡੀ ਤੇ ਉਪਨ ਇਕ ਬਾਹਰੋ ਵਾਲੇ ਖੇਡ ਮੇਲੇ ਦੀਆਂ ਤਰੀਕਾਂ ਜਲਦੀ ਰੱਖੀ ਦਿੱਤੀ ਜਾਣਗੀਆ ।

 

Previous articleਰਵਿੰਦਰ ਵੈਸ਼ਨਵ ਪੰਜਾਬ ਭਾਜਪਾ ਓਬੀਸੀ ਮੋਰਚਾ ਦਾ ਸਕੱਤਰ ਨਿਯੁਕਤ
Next articleਠੀਕ ਨਹੀਂ