HOME ਐੱਸ ਡੀ ਕਾਲਜ ‘ਚ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

ਐੱਸ ਡੀ ਕਾਲਜ ‘ਚ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

1
ਕੈਪਸ਼ਨ : ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਸਮਾਗਮ ਵਿਚ ਹਿੱਸਾ ਲੈਂਦੀਆਂ ਵਿਦਿਆਰਥਣਾਂ
ਕਪੂਰਥਲਾ  (ਸਮਾਜ ਵੀਕਲੀ)  ( ਕੌੜਾ ) – ਐਸ ਡੀ ਕਾਲਜ ਫਾਰ ਵੂਮੈਨ ਦੇ ਐਨ ਐਸ ਐਸ ਵਿਭਾਗ, ਰੈੱਡ ਰਿਬਨ ਕਲੱਬ ਅਤੇ ਈ.ਕੇ. ਭਾਰਤ ਸ੍ਰੇਸ਼ਠ ਭਾਰਤ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ। ਇਸ ਮੌਕੇ ਐਨ ਐਸ ਐਸ ਵਿਭਾਗ ਦੀ ਪ੍ਰੋਗਰਾਮ ਅਫਸਰ ਮੈਡਮ ਸੁਨੀਤਾ ਕਲੇਰ ਨੇ ਮਨੁੱਖੀ ਜੀਵਨ ਵਿੱਚ ਸਿੱਖਿਆ ਦੀ ਮਹੱਤਤਾ ‘ਤੇ ਗਿਆਨ ਭਰਪੂਰ ਚਾਣਨਾ ਪਾਇਆ । ਇਸ ਦੌਰਾਨ ਉਨ੍ਹਾਂ 1967 ਵਿੱਚ ਯੂਨੈਸਕੋ ਦੁਆਰਾ ਪਹਿਲੀ ਵਾਰ ਮਨਾਏ ਗਏ ਸਾਖਰਤਾ ਦਿਵਸ ਦੇ ਇਤਿਹਾਸ ਸਬੰਧੀ ਵੀ ਦੱਸਿਆ ਅਤੇ ਵੱਖ-ਵੱਖ ਦੇਸ਼ਾਂ ਦੀ ਸਾਖਰਤਾ ਦਰਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਖਰਤਾ ਦਾ ਅਰਥ ਪੜ੍ਹਨ ਅਤੇ ਲਿਖਣ ਦੀ ਯੋਗਤਾ ਹੈ, ਜੋ ਜੀਵਨ ਵਿੱਚ ਬਿਹਤਰ ਮੌਕਿਆਂ ਦੇ ਦਰਵਾਜ਼ੇ ਖੋਲ੍ਹਦੀ ਹੈ। ਉਨ੍ਹਾਂ ਦੱਸਿਆ ਕਿ ਕੇਰਲਾ 100 ਫੀਸਦੀ ਸਾਖਰਤਾ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਰਾਜ ਹੈ। ਮੈਡਮ ਸੁਨੀਤਾ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੇ ਘੱਟੋ-ਘੱਟ ਇੱਕ ਵਿਅਕਤੀ ਨੂੰ ਸਿੱਖਿਅਤ ਕਰਕੇ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਭਾਰਤ ਪੂਰੀ ਸਾਖਰਤਾ ਵੱਲ ਵਧ ਸਕੇ। ਇਸ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਇੱਕ ਸਿੱਖਿਅਤ ਅਤੇ ਸਸ਼ਕਤ ਸਮਾਜ ਦੇ ਨਿਰਮਾਣ ਲਈ ਸਮੂਹਿਕ ਤੌਰ ‘ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੋਆਪ੍ਰਟਿਵ ਐਗਰੀਕਲਚਰ ਸੁਸਾਇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ, ਸਰਬਸੰਮਤੀ ਇਕ ਚੰਗਾ ਕਦਮ – ਕਮਲਜੀਤ ਕੌਰ
Next articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬੀਆਂ ਪ੍ਰਤੀ ਆਪਣਾ ਹੇਜ ਜੱਗ ਜ਼ਾਹਰ ਕਰਨ – ਸੰਤ ਸ਼ਮਸ਼ੇਰ ਸਿੰਘ ਜਗੇੜਾ