ਅੰਤਰਰਾਸ਼ਟਰੀ ਬਾਲੜੀ ਦਿਵਸ ਮੁਹਿੰਮ ਤਹਿਤ ਕਰਵਾਏ ਸਲੋਗਨ ਰਾਈਟਿੰਗ ਮੁਕਾਬਲੇ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਵੱਲੋਂ ਮਿਤੀ 2 ਅਕਤੂਬਰ ਤੋਂ 11 ਅਕਤੂਬਰ ਤੱਕ ਅੰਤਰਰਾਸ਼ਟਰੀ ਬਾਲੜੀ ਦਿਵਸ ਮੁਹਿੰਮ ਚਲਾਈ ਜਾ ਰਹੀ ਹੈ।  ਇਸੇ ਤਹਿਤ ਅੱਜ ਆਰ. ਕੇ ਆਰੀਆ ਕਾਲਜ ਨਵਾਂਸ਼ਹਿਰ ਵਿਚ ਬੱਚਿਆਂ ਦੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਵੱਲੋਂ ਮੁਕਾਬਲਿਆ ਵਿਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਪੁਰਸਕਾਰ ਵੰਡੇ ਗਏ। ਮੌਕੇ ‘ਤੇ ਮੌਜੂਦ ਬਾਲ ਸੁਰੱਖਿਆ ਅਫਸਰ (ਆਈ ਸੀ) ਗੌਰਵ ਸ਼ਰਮਾ ਵੱਲੋਂ ਬੱਚਿਆਂ ਨਾਲ ਸੰਬੰਧਤ ਪੋਕਸੋ ਐਕਟ ਅਤੇ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨਾਲ ਜੁੜੀ ਹਰ ਤਰ੍ਹਾਂ ਦੀ ਸਮੱਸਿਆ ਲਈ ਚਾਈਲਡ ਲਾਈਨ ਨੰਬਰ 1098 ‘ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ। ਸੁਪ੍ਰਿਆ ਠਾਕੁਰ, ਕੋਰਡੀਨੇਟਰ ਵੋਮੈਨ  ਹੱਬ ਵੱਲੋਂ ਲੜਕੀਆਂ ਲਈ ਸਰਕਾਰ ਵੱਲੋਂ ਦਿੱਤੀਆਂ ਸੁਵਿਧਾਵਾਂ ਬਾਰੇ ਦੱਸਿਆ ਗਿਆ ਅਤੇ ਹਿਮਸਿਖਾ, ਵਨ ਸਟਾਪ ਸੈਂਟਰ ਵੱਲੋਂ ਔਰਤਾਂ ਲਈ ਇਕ ਹੀ ਛੱਤ ਥੱਲੇ ਦਿੱਤੀਆਂ ਜਾ ਰਹੀਆਂ ਸਹੂਲਤਾਂ, ਜਿਵੇ ਕਿ ਮੈਡੀਕਲ, ਪੁਲਿਸ ਸੁਵਿਧਾ, ਕਾਊਂਸਲਿੰਗ, ਖਾਣਾ ਆਦਿ ਬਾਰੇ ਦੱਸਿਆ ਗਿਆ। ਅੰਤ ਵਿਚ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਪ੍ਰੋਗਰਾਮ ਦੌਰਾਨ ਸਬੰਧਤ ਕਾਲਜ ਦੇ ਬੱਚਿਆਂ ਦੇ ਨਾਲ-ਨਾਲ ਕਾਲਜ ਪ੍ਰਿੰਸੀਪਲ ਡਾ. ਵਿਨੇ ਸੋਫਤ ਅਤੇ ਅੰਗਰੇਜ਼ੀ ਵਿਭਾਗ ਦੇ ਇੰਚਾਰਜ ਡਾ. ਅੰਬਿਕਾ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ
Next articleਨੋਟੀਫਾਈਡ ਏਰੀਆ ’ਚ ਬਿਨਾਂ ਮਨਜ਼ੂਰੀ ਟਿਊਬਵੈੱਲ ਤੇ ਸਬਮਰਸੀਬਲ ਪੰਪ ਲਗਾਉਣ ’ਤੇ ਪਾਬੰਦੀ