ਗਰੀਨ ਇਲੈਕਸ਼ਨ ਅਭਿਆਨ ਤਹਿਤ ਵੱਡੇ ਪੱਧਰ ’ਤੇ ਲਗਾਏ ਗਏ ਪੌਦੇ – ਐਸ.ਡੀ.ਐਮ

ਗੜ੍ਹਸ਼ੰਕਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ)ਗਰੀਨ ਇਲੈਕਸ਼ਨ ਅਭਿਆਨ ਤਹਿਤ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਅਗਵਾਈ ਵਿਚ ਅੱਜ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੀ ਸਹਾਇਤਾ ਨਾਲ ਕਰੀਬ ਅੱਧਾ ਕਿਲੋਮੀਟਰ ਹਲਕੇ ਵਿਚ ਪੌਦੇ ਲਗਾ ਕੇ ਉਸ ਦਾ ਸੁੰਦਰੀਕਰਨ ਕੀਤਾ ਗਿਆ। ਇਸ ਦੌਰਾਨ ਐਸ.ਡੀ.ਐਮ ਗੜ੍ਹਸ਼ੰਕਰ ਵਲੋਂ ਸਾਰੇ ਬੀ.ਐਲ.ਓਜ਼ ਨੂੰ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਗਰੀਨ ਇਲੈਕਸ਼ਨ ਅਭਿਆਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਐਸ.ਡੀ.ਐਮ ਨੇ ਦੱਸਿਆ ਕ ਬਿਹਤਰ ਤਾਲਮਾਲ, ਅਤਿ ਦੀ ਗਰਮੀ ਨਾਲ ਨਜਿੱਠਣ ਦੇ ਪ੍ਰਬੰਧ, ਵੋਟ ਪ੍ਰਤੀਸ਼ਤਤਾ ਵਿਚ ਸੁਧਾਰ ਕਰਨ ਅਤੇ ਜਨਰਲ ਅਬਜ਼ਰਵਰ ਵਲੋਂ ਦਿੱਤੇ ਗਏ ਸੁਝਾਅ ਟ੍ਰਿਪਲ-ਵਨ ਫਾਰਮੂਲੇ ਅਨੁਸਾਰ ਗਰੀਨ ਇਲੈਕਸ਼ਨ ਨੂੰ ਸਫ਼ਲ ਬਣਾਉਣ ਲਈ ਸਾਰੇ ਬੀ.ਐਲ.ਓਜ਼ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਨਾਲ ਸਾਂਝੇ ਤੌਰ ’ਤੇ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਡਾ ਉਦੇਸ਼ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨਾ ਅਤੇ ਚੋਣਾਂ ਦੌਰਾਨ ਗਰੀਨ ਚੋਣ ਦੇ ਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ – ਲੋਕਾਂ ਨੇ ਰਾਹਗਿਰੀ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ, ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਯੋਗ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਦੀ ਕੀਤੀ ਅਪੀਲ
Next articleAmbedkar International Mission (AIM) London , celebrated Buddha Purnima