ਅੰਤਰ ਰਾਸ਼ਟਰੀ ਆਸਟਰੇਲੀਆ ਕਬੱਡੀ ਕੱਪ 20 ਅਕਤੂਬਰ ਨੂੰ ਮੈਲਬੌਰਨ ਵਿਚ ਹੋਵੇਗਾ – ਬਾਸੀ ਭਲਵਾਨ

ਸ੍ਰ ਕੁਲਦੀਪ ਸਿੰਘ ਬਾਸੀ ਭਲਵਾਨ

 ਦੁਨੀਆਂ ਭਰ ਦੇ ਸੁਪਰ ਸਟਾਰ ਕਬੱਡੀ ਖਿਡਾਰੀ ਖਿੱਚ ਦਾ ਕੇਂਦਰ ਹੋਣਗੇ 

 ਆਸਟ੍ਰੇਲਿਆ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਕੰਗਾਰੂਆਂ ਦੀ ਧਰਤੀ ਆਸਟ੍ਰੇਲਿਆ ਵਿਚ ਕੁਸ਼ਤੀ ਅਤੇ ਕਬੱਡੀ ਨੂੰ ਸਮਰਪਿਤ ਖੇਡ ਪ੍ਰਮੋਟਰ ਸ੍ਰ ਕੁਲਦੀਪ ਸਿੰਘ ਬਾਸੀ ਭਲਵਾਨ ਨੇ ਦੱਸਿਆ ਕਿ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਹੋਰ ਸ਼ਾਨਦਾਰ ਢੰਗ ਨਾਲ ਕਰਾਉਣ ਲਈ ਇਸ ਵਾਰੀ ਆਸਟ੍ਰੇਲਿਆ ਕਬੱਡੀ ਕੱਪ ਦੇ ਬੈਨਰ ਹੇਠਾਂ ਅੰਤਰ ਰਾਸ਼ਟਰੀ ਪੱਧਰ ਤੇ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾਵੇਗਾ। ਜਿਸ ਦੀ ਸ਼ੁਰੂਆਤ 20 ਅਕਤੂਬਰ ਤੋਂ ਮੈਲਬੌਰਨ ਤੋਂ ਹੋਵੇਗੀ। ਇਸ ਕਬੱਡੀ ਕੱਪ ਦੌਰਾਨ ਭਾਰਤ, ਪਾਕਿ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਆਦਿ ਪੁਰਸਾ ਦੀਆਂ ਟੀਮਾਂ ਭਾਗ ਲੈਣਗੀਆਂ।ਜਦ ਕਿ ਲੜਕੀਆਂ ਦਾ ਸ਼ੋਅ ਮੈਚ ਵੀ ਹੋਵੇਗਾ। ਇਸ ਮੌਕੇ ਉਹਨਾਂ ਦੱਸਿਆ ਕਿ ਕਬੱਡੀ ਨੂੰ ਸਦਭਾਵਨਾ ਅਤੇ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਕਰਾਉਣ ਲਈ ਦੁਨੀਆਂ ਭਰ ਵਿਚ ਕਬੱਡੀ ਲਈ ਕੰਮ ਕਰਦੀਆਂ ਖੇਡ ਫੈਡਰੇਸ਼ਨ ਦੇ ਖਿਡਾਰੀਆ ਨੂੰ ਸੱਦਾ ਦਿੱਤਾ ਜਾਵੇਗਾ। ਭਾਰਤ ਵਿੱਚ ਇਸ ਸਮੇਂ ਕਈ ਕਬੱਡੀ ਦੇ ਧੜੇ ਹਨ ਪਰ ਸਾਡੇ ਵੱਲੋ ਸਭ ਨੂੰ ਸੱਦਾ ਹੋਵੇਗਾ। ਉਹਨਾਂ ਕਿਹਾ ਕਿ ਅਗਲੀ ਰੂਪ ਰੇਖਾ ਜ਼ਲਦੀ ਉਲੀਕੀ ਜਾਵੇਗੀ ਜਿਸ ਬਾਰੇ ਖੇਡ ਪ੍ਰੇਮੀਆਂ ਨੂੰ ਦੱਸ ਦਿੱਤਾ ਜਾਵੇਗਾ। ਦੁਨੀਆਂ ਭਰ ਦੇ ਸੁਪਰ ਸਟਾਰ ਕਬੱਡੀ ਖਿਡਾਰੀ ਇਸ ਕਬੱਡੀ ਕੱਪ ਦੌਰਾਨ ਖਿੱਚ ਦਾ ਕੇਂਦਰ ਹੋਣਗੇ । ਇਸ ਮੌਕੇ ਟੂਰਨਾਂਮੈਂਟ ਦੇ ਚੈਅਰਮੈਨ ਸ੍ਰ ਕੁਲਦੀਪ ਸਿੰਘ ਬਾਸੀ ਭਲਵਾਨ, ਡਾਇਰਕੈਟਰ ਸੁਖਜੀਤ ਸਿੰਘ ਗਿੱਲ ਐਮ ਕੇ ਏ ਦੇ ਪ੍ਰਧਾਨ ਹਰਦੇਵ ਸਿੰਘ ਗਿੱਲ , ਹਰਪਾਲ ਸਿੰਘ ਖ਼ਜਾਨਚੀ,ਸੁਖਦੀਪ ਸਿੰਘ ਦਿਓਲ,ਗੁਰਦੀਪ ਸਿੰਘ ਜੌਹਲ,ਹਰਪ੍ਰੀਤ ਚੀਮਾ,ਹਰਜਿੰਦਰ ਸਿੰਘ ਅਟਵਾਲ,ਦਲਵੀਰ ਗਿੱਲ,ਲਵਜੀਤ ਸੰਘਾ,ਤੀਰਥ ਪੱਡਾ,ਹਰਦੀਪ ਸਿੰਘ ਬਾਸੀ, ਅਵਤਾਰ ਸਿੰਘ, ਮੀਕਾ ਮੱਲ੍ਹੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਵਿਸ਼ੇਸ਼ ਰਿਪੋਰਟ ਰੇਤ ਅੰਦੋਲਨ ਬਣਿਆ ਜਨ ਅੰਦੋਲਨ ਨਜਾਇਜ਼ ਮਾਇਨੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਧਰਨਾਂ ਜਾਰੀ , ਪ੍ਰਸ਼ਾਸਨ ਖਾਮੋਸ਼ ਮਿਲੀ ਭੁਗਤ ਦਾ ਦੋਸ਼
Next articleਦੰਦੂਪੁਰ ਸਕੂਲ ਦੇ ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ