ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਬਲਾਕ ਪੱਧਰੀ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ

ਮਹਿਤਪੁਰ (ਵਰਮਾ) (ਸਮਾਜ ਵੀਕਲੀ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ (ਜਲੰਧਰ) ਵਿਖੇ ਬਲਾਕ ਪੱਧਰੀ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ।ਜਿਸ ਵਿਚ ਬਲਾਕ ਨਕੋਦਰ-1 ਦੇ ਛੇਵੀਂ ਤੋਂ ਅੱਠਵੀਂ ਵਰਗ ਅਤੇ ਨੌਵੀਂ ਤੋਂ ਦਸਵੀਂ ਵਰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਕੁਇਜ਼ ਕੰਪੀਟੀਸ਼ਨ ਮੈਥ ,ਸਾਇੰਸ,ਐੱਸ ਐੱਸ ਅਤੇ ਇੰਗਲਿਸ਼ ਵਿਸ਼ਿਆਂ ਨਾਲ ਸਬੰਧਤ ਸੀ। ਇਸ ਕੁਇਜ਼ ਕੰਪੀਟੀਸ਼ਨ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਕੋਦਰ ਨੇ ਪਹਿਲੀ ਪੁਜੀਸ਼ਨ, ਸਰਕਾਰੀ ਸੀਨੀਅਰ ਸੈਕੰਡਰੀ ਉਧੋਵਾਲ ਨੇ ਦੂਜੀ ਪੁਜੀਸ਼ਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ।

ਨੌਵੀਂ ਤੋਂ ਦਸਵੀਂ ਜਮਾਤ ਤੱਕ ਦੇ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਪਹਿਲੀ ਪੁਜੀਸ਼ਨ ,ਸਰਕਾਰੀ ਹਾਈ ਸਕੂਲ ਆਦਰਾਮਾਨ ਦੂਜੀ ਪੁਜੀਸ਼ਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ ।ਇਸ ਕੁਇਜ਼ ਕੰਪੀਟੀਸ਼ਨ ਨੂੰ ਕਾਮਯਾਬ ਬਣਾਉਣ ਲਈ ਕੁਮਾਰ ਗੌਰਵ ਬੀ ਐਮ ਮੈਥ, ਸ਼ਿਵ ਦਿਆਲ ਬੀ ਐਮ ਐੱਸ ਐੱਸ ਅਤੇ ਇੰਗਲਿਸ਼ ਅਤੇ ਭੁਪਿੰਦਰ ਕੁਮਾਰ ਸਾਇੰਸ ਮਾਸਟਰ ਅਤੇ ਰਜਨੀ ਬਾਲਾ ਸਾਇੰਸ ਮਿਸਟ੍ਰੈਸ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ।

ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਬਲਾਕ ਨਕੋਦਰ-1 ਦੇ ਵੱਖ ਵੱਖ ਸਕੂਲ ਦੇ ਇੰਚਾਰਜ ਸਾਹਿਬਾਨ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਕੁਇਜ਼ ਕੰਪੀਟੀਸ਼ਨ ਨੂੰ ਕਾਮਯਾਬ ਬਣਾਉਣ ਵਿੱਚ ਨਰੇਸ਼ ਕੁਮਾਰ ਸ਼ਰਮਾ ਲੈਕਚਰਾਰ ਬਾਇਓ ,ਸ੍ਰੀਮਤੀ ਸਤਪਾਲ ਕੌਰ, ਮੈਡਮ ਰਾਣੀ ਸ਼ਰਮਾ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਸੁਰਿੰਦਰ ਕੌਰ ਤੇ ਯੋਗੇਸ਼ ਕਾਲੜਾ ਨੇ ਆਪਣਾ ਯੋਗਦਾਨ ਪਾਇਆ।ਇਸ ਕੰਪੀਟੀਸ਼ਨ ਚ ਭਾਗ ਲੈਣ ਵਾਲੇ ਬੱਚਿਆਂ ਅਤੇ ਸਟਾਫ਼ ਲਈ ਚਾਹ ਅਤੇ ਰੋਟੀ ਦਾ ਸੁਚੱਜਾ ਪ੍ਰਬੰਧ ਵੀ ਕੀਤਾ ਗਿਆ।ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਕੁਇਜ਼ ਕੰਪੀਟੀਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਵਾਉਣ ਲਈ ਸਮੂਹ ਸਟਾਫ ਦਾ ਧੰਨਵਾਦ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦੇਸ਼ੀ ਨੌਕਰੀ ਤੇ ਸਾਹਿਤ ਦੀ ਸੇਵਕ – ਸਰਬਜੀਤ ਲੌਂਗੀਆਂ
Next articleਆਜਾਦੀ ਲਈ ਕੀਹਨੂੰ ਝੋਕਾਂ…..