ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕ ਕੀਤਾ

ਮਾਨਸਾ (ਸਮਾਜ ਵੀਕਲੀ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦੂ ਬਾਂਸਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਜ਼ਿਲ੍ਹਾ ਪੱਧਰੀ ਨਸ਼ਾ ਛੁਡਾਊ ਕੇਂਦਰ ਖਿਆਲਾ ਕਲਾਂ ਵਿਖੇ ਮਨਾਇਆ ਗਿਆ ਜਿਸ ਦਾ ਮੰਤਵ ਗੁਮਰਾਹ ਹੋਏ ਨੋਜੁਆਨਾਂ ਦੀ ਨਸ਼ੇ ਦੀ ਆਦਤ ਛੁੱਡਵਾ ਕੇ ਇਲਾਜ ਲਈ ਪ੍ਰੇਰਿਤ ਕਰਨਾ ਹੈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਜਾਗਰੂਕਤਾ ਕੈਂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਓਟ ਸੈਂਟਰਾਂ ਵਿੱਚ ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਜੋ ਕਿਸੇ ਵੀ ਤਰ੍ਹਾਂ ਦੀ ਨਸ਼ਿਆਂ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਨੂੰ ਓਟ ਸੈਂਟਰਾਂ ਰਾਹੀਂ ਨਸ਼ਾ-ਛੁਡਾਊ ਮੁਹਿੰਮ ਨਾਲ ਜੋੜਿਆ ਹੈ।  ਇਸ ਮੁਹਿੰਮ ਤਹਿਤ ਸਾਡੇ ਨਸ਼ਾ-ਪੀੜਤ, ਓਟ ਕਲੀਨਿਕਾਂ ਤੇ  ਆਪਣਾ ਇਲਾਜ ਕਰਵਾ ਰਹੇ ਹਨ। ਜਿਥੇ  ਨੌਜੁਆਨ ਪੀੜ੍ਹੀ ਨੂੰ ਜਾਗਰੂਕ ਕਰਕੇ ਨਸ਼ਾ ਮੁਕਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਨਸ਼ੇ ਦੀ ਆਦਤ ਛੱਡ ਜਾਣ ਤੇ ਮੁੜਵਸੇਬੇ ਲਈ ਕਿਤਾ ਮੁਖੀ ਟ੍ਰੇਨਿੰਗ ਦੇ ਕੇ ਆਪਣਾ ਕਿੱਤਾ ਸ਼ੁਰੂ ਕੀਤਾ ਜਾ ਸਕਦਾ ਹੈ।
ਇਸ ਮੌਕੇ ਬੁਲਾਰਿਆਂ ਨੇ  ਨਸ਼ਾ ਪੂਰਤੀ ਕਰਨ ਲਈ ਇੱਕੋ ਸੂਈ ਸਰਿੰਜ ਵਰਤੋਂ ਕਰਨ ਨਾਲ ਏਡਜ਼ ਅਤੇ ਕਾਲਾ ਪੀਲੀਆਂ ਵਰਗੀਆਂ ਭਿਆਨਕ ਬੀਮਾਰੀਆਂ ਦੀ ਲਪੇਟ ਵਿੱਚ ਆਉਣ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਅਮਨਿੰਦਰ ਸਿੰਘ,ਪਵਨ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਜੰਗ ਵਿਚ ਸਹਿਯੋਗ ਲਈ ਨਸ਼ਾ-ਪੀੜ੍ਹਤਾਂ ਨੂੰ ਪ੍ਰੇਰਿਤ ਕਰਕੇ ਜ਼ਿਲ੍ਹਾ ਪੱਧਰੀ ਨਸ਼ਾ ਛੁਡਾਊ ਕੇਂਦਰ ਖਿਆਲਾ ਕਲਾਂ ਵਿੱਚ ਦਾਖਲ ਕਰਵਾਇਆ ਜਾਵੇ ਜਿਸ ਵਿੱਚ ਇਲਾਜ ਬਿਲਕੁਲ ਮੁਫ਼ਤ ਉਪਲਬਧ ਹੈ। ਸਿਹਤ ਵਿਭਾਗ ਉਕਤ ਸੇਵਾਵਾਂ ਲਈ ਹਮੇਸ਼ਾ ਤਿਆਰ ਹੈ।
ਕੈਪਸ਼ਨ: ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਦਾ ਦ੍ਰਿਸ਼।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨੈਣਾ ਜੀਵਨ ਜਯੋਤੀ ਕਲੱਬ ਦਾ ਸੂਬਾ ਪੱਧਰੀ ਮੀਟਿੰਗ ਵਿੱਚ ਵਿਸ਼ੇਸ਼ ਸਨਮਾਨ
Next articleਸੁਖਬੀਰ ਸਿੰਘ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ