ਗੁਰੂ ਹਰਿਕ੍ਰਿਸ਼ਨ ਪਬਲਿਕ ‘ਚ ਇੰਟਰ ਸਕੂਲ ਧਾਰਮਿਕ ਮੁਕਾਬਲੇ

ਕਪੂਰਥਲਾ, ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਵਿਦਿਅਕ ਅਦਾਰੇ ਦੀ ਚੜਦੀ ਕਲਾ ਲਈ ਗਿਆਨ ਪ੍ਰਕਾਸ਼ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਸਹੋਦਿਆ ਅੰਤਰ ਸਕੂਲ ਪ੍ਰਤਿਯੋਗਿਤਾਵਾਂ ਵੀ ਕਰਵਾਈਆਂ ਗਈਆਂ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਉਚੇਚੇ ਤੌਰ ‘ਤੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਏ । ਜਿਨ੍ਹਾਂ ਦਾ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ਼ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਗਿਆਰਵੀਂ ਜਮਾਤ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਵਿਦਿਅਕ ਸੰਸਥਾਵਾਂ ਦੇ ਫਾਊਂਡਰ ਸਵਰਗਵਾਸੀ ਆਤਮਾ ਸਿੰਘ ਦੀ ਜੀਵਨੀ ‘ਤੇ ਚਾਨਣਾ ਪਾਇਆ । ਇੰਟਰ ਸਕੂਲ ਵੱਖ-ਵੱਖ ਧਾਰਮਿਕ ਪ੍ਰਤੀਯੋਗਤਾਵਾਂ ‘ਚ 10 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਬਾਬਾ ਪਰਮਜੀਤ ਨੇ ਬਾਣੀ ਕੰਠ ਮੁਕਾਬਲੇ ਦੀ ਜੱਜਮੈਂਟ ਕਰਦਿਆਂ ਜੂਨੀਅਰ ਗਰੁੱਪ ਵਿੱਚ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਕੋਮਲਪ੍ਰੀਤ ਕੌਰ ਨੂੰ ਪਹਿਲਾ ਸਥਾਨ ਦਿੱਤਾ, ਐਮ ਜੀ ਐਨ ਪਬਲਿਕ ਸਕੂਲ ਦੀ ਜਪਨੀਤ ਕੌਰ ਦੂਜੇ ਅਤੇ ਬਾਵਾ ਲਾਲਵਾਨੀ ਦੀ ਲਕਸ਼ਪ੍ਰੀਤ ਤੀਜੇ ਸਥਾਨ ‘ਤੇ ਰਹੀ । ਮਿਡਲ ਗਰੁੱਪ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦੀ ਜਪਨੂਰ ਕੌਰ ਪਹਿਲੇ ਸਥਾਨ ‘ਤੇ ਰਹੀ, ਜਦਕਿ ਮੇਜ਼ਬਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਪ੍ਰਭਜੋਤ ਕੌਰ ਦੂਜੇ ਅਤੇ ਬਾਵਾ ਲਾਲਵਾਨੀ ਦੀ ਸਿਮਰਨਜੀਤ ਕੌਰ ਤੀਜੇ ਸਥਾਨ ‘ਤੇ ਰਹੀ । ਸੀਨੀਅਰ ਗਰੁੱਪ ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦੀ ਰਿਤਿਕਾ ਪਹਿਲੇ, ਸੈਕਰਡ ਹਾਰਟ ਪਬਲਿਕ ਸਕੂਲ ਦੀ ਹਰਸਿਮਰਤ ਕੌਰ ਦੂਸਰੇ ਅਤੇ ਲਿਟਲ ਏਂਜਲ ਸਕੂਲ ਦੀ ਸਹਿਜਲੀਨ ਕੌਰ ਤੀਜੇ ਸਥਾਨ ‘ਤੇ ਰਹੀ । ਦਸਤਾਰ ਸਜਾਉਣ ਦੇ ਮੁਕਾਬਲੇ ਦੀ ਜਜਮੈਂਟ ਬਾਬਾ ਹਰਜੀਤ ਸਿੰਘ ਨੇ ਕੀਤੀ । ਜੂਨੀਅਰ ਗਰੁੱਪ ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਗੁਰਜੋਤ ਸਿੰਘ ਪਹਿਲੇ, ਅਕਾਲ ਗਲੈਕਸੀ ਦਾ ਅਵਰਾਜ ਦੂਜੇ ਅਤੇ ਐਮ ਜੀ ਐਨ ਦਾ ਰਿਸ਼ਵਜੋਤ ਤੀਜੇ ਸਥਾਨ ਤੇ ਰਿਹਾ । ਮਿਡਲ ਗਰੁੱਪ ਵਿੱਚ ਸੈਕਰਡ ਹਾਰਡ ਦਾ ਜਸਨਾਨਕ ਸਿੰਘ ਪਹਿਲੇ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਜਸਕਰਨ ਦੂਸਰੇ ਅਤੇ ਬਾਵਾ ਲਾਲਵਾਨੀ ਪਬਲਿਕ ਸਕੂਲ ਦਾ ਰਣਵੀਰ ਤੀਜੇ ਸਥਾਨ ‘ਤੇ ਰਿਹਾ । ਸੀਨੀਅਰ ਗਰੁੱਪ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਦਿਲਜੋਤ ਪਹਿਲੇ, ਮੇਜ਼ਬਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਮਨਵੀਰ ਦੂਜੇ ਅਤੇ ਗੁਰੂ ਅਮਰਦਾਸ ਪਬਲਿਕ ਸਕੂਲ ਦਾ ਜਸ਼ਨਦੀਪ ਤੀਜੇ ਸਥਾਨ ‘ਤੇ ਰਿਹਾ । ਪੇਂਟਿੰਗ ਮੁਕਾਬਲੇ ਦੀ ਜਜਮੈਂਟ ਸਰਬਜੀਤ ਕੋਰ ਨੇ ਕੀਤੀ । ਇਸ ਪ੍ਰਤਿਯੋਗਿਤਾ ‘ਚ ਮਿਡਲ ਗਰੁੱਪ ਵਿੱਚ ਮੇਜ਼ਬਾਨ ਸਕੂਲ ਆਰ ਸੀ ਐਫ ਦੀ ਸੋਨੀਆ ਕੁਮਾਰੀ ਪਹਿਲੇ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਸੁਖਮਨਪ੍ਰੀਤ ਸਿੰਘ ਦੂਜੇ ਅਤੇ ਕੁਲਵੰਤ ਰਾਏ ਜੈਨ ਡੀ ਏ ਵੀ ਪਬਲਿਕ ਸਕੂਲ ਦੀ ਸਨੇਹਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ।ਸੀਨੀਅਰ ਗਰੁੱਪ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਦੀ ਗੁਰਲੀਨ ਕੌਰ ਪਹਿਲੇ, ਐਮ ਜੀ ਐਨ ਪਬਲਿਕ ਸਕੂਲ ਦਾ ਸੁਖਰਾਜ ਸਿੰਘ ਦੂਜੇ ਅਤੇ ਮੇਜ਼ਬਾਨ ਸਕੂਲ ਆਰ ਸੀ ਐਫ ਦੀ ਇੰਦਰਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ । ਲੇਖ ਪ੍ਰਤਿਯੋਗਿਤਾ ਦੀ ਜਜਮੈਂਟ ਮੈਡਮ ਦਲਜੀਤ ਕੌਰ ਨੇ ਕੀਤੀ । ਇਸ ਮੁਕਾਬਲੇ ਵਿਚ ਜੂਨੀਅਰ ਗਰੁੱਪ ‘ਚ ਐਮ. ਜੀ .ਐਨ ਦੀ ਆਮਨਾ ਪਹਿਲੇ, ਲਿਟਲ ਏਂਜਲ ਪਬਲਿਕ ਸਕੂਲ ਦੀ ਪਾਵਨੀ ਦੂਜੇ ਅਤੇ ਬਾਵਾ ਲਾਲਵਾਨੀ ਦੀ ਸਾਂਚੀ ਚੋਪੜਾ ਤੀਜੇ ਸਥਾਨ ‘ਤੇ ਰਹੀ । ਮਿਡਲ ਗਰੁਪ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਦੀ ਯਸ਼ਮੀਨ ਪਹਿਲੇ, ਸੈਕਰਡ ਹਾਰਡ ਦੀ ਜਸਕੀਰਤ ਦੂਸਰੇ ਅਤੇ ਬਾਵਾ ਲਾਲਵਾਨੀ ਦੀ ਗੁਰਸਿਮਰਨ ਤੀਜੇ ਸਥਾਨ ‘ਤੇ ਰਹੀ । ਸੀਨੀਅਰ ਗਰੁੱਪ ਵਿੱਚ ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਨਵਦੀਪ ਕੌਰ ਪਹਿਲੇ, ਓਲੀਵਰ ਪਬਲਿਕ ਸਕੂਲ ਦੀ ਸੰਮਪ੍ਰੀਤੀ ਪਾਠਕ ਦੂਜੇ ਅਤੇ ਸੈਕਰਡ ਹਾਰਡ ਦੀ ਅਨੂੰਦੀਪ ਕੌਰ ਤੀਜੇ ਸਥਾਨ ‘ਤੇ ਰਹੀ । ਸ਼ਬਦ ਗਾਇਨ ਮੁਕਾਬਲੇ  ਵਿੱਚ ਗੁਰੂ ਅਮਰਦਾਸ ਪਬਲਿਕ ਸਕੂਲ ਪਹਿਲੇ, ਅਕਾਲ ਗਲੈਕਸੀ ਦੂਸਰੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੀਜੇ ਸਥਾਨ ‘ਤੇ ਰਿਹਾ । ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਵਰਗਵਾਸੀ ਸਰਦਾਰ ਆਤਮਾ ਸਿੰਘ ਨੇ ਇਲਾਕੇ ਦੇ ਬੱਚਿਆਂ ਲਈ ਜੋ ਵਿਦਿਆ ਦੇ ਮੰਦਰ ਖੋਲੇ ਹਨ । ਉਹ ਅੱਜ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਰਾਖੀ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ, ਜੋ ਸਾਡੇ ਸਭ ਲਈ ਵੱਡੇ ਮਾਣ ਵਾਲੀ ਗੱਲ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਦਲਿਤ ਵਿਰੋਧੀ ਅਨਿਆ ਅਤੇ ਈਵੀਐਮ ਖਿਲਾਫ  ਜਬਰ ਜੁਲਮ ਵਿਰੋਧੀ ਫਰੰਟ ਤੇ ਐਸਸੀ /ਬੀਸੀ ਮੁਲਾਜ਼ਮ ਜਥੇਬੰਦੀਆਂ ਨੇ  ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ 
Next articleਇਟਲੀ ‘ਚ ਇੱਕ ਹੋਰ ਪੰਜਾਬੀ ਦੀ ਸ਼ੱਕੀ ਹਾਲਾਤਾਂ ‘ਚ ਮੌਤ