HOME ਬੁੱਧੀਜੀਵੀਆਂ ਵਲੋਂ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਮਿਸ਼ਨਰੀ ਆਗੂ ਸ੍ਰੀ ਰਤਨ ਲਾਲ...

ਬੁੱਧੀਜੀਵੀਆਂ ਵਲੋਂ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਮਿਸ਼ਨਰੀ ਆਗੂ ਸ੍ਰੀ ਰਤਨ ਲਾਲ ਸਾਂਪਲਾ ਜੀ ਦੇ ਸਦੀਵੀ ਵਿਛੋੜੇ ‘ਤੇ ਦੁੱਖ ਪ੍ਰਗਟ

 ਜਲੰਧਰ,     (ਸਮਾਜ ਵੀਕਲੀ)    (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਅੰਬੇਡਕਰੀ, ਬੋਧੀ , ਸਤਿਗੁਰੂ ਰਵਿਦਾਸ ਸਭਾਵਾਂ ਦੇ ਕਾਰਜਕਰਤਾਵਾਂ , ਬੁੱਧੀਜੀਵੀਆਂ, ਨਗਰ ਨਿਵਾਸੀਆਂ ਅਤੇ ਪਤਵੰਤਿਆਂ ਵਲੋਂ ਸ਼੍ਰੀ ਰਤਨ ਲਾਲ ਸਾਂਪਲਾ ਜੀ ਦੇ ਸਦੀਵੀ ਵਿਛੋੜੇ ਕਾਰਨ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਤਿਕਾਰਯੋਗ ਬਾਪੂ ਸ਼੍ਰੀ ਰਤਨ ਲਾਲ ਸਾਂਪਲਾ ਜੀ ਇੰਗਲੈਂਡ ਵਿੱਚ 17 ਮਈ 2025 ਨੂੰ ਸਵੇਰੇ ਵੇਲੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਏ ਸਨ। ਇਹ ਖਬਰ ਸੁਣਦਿਆਂ ਹੀ ਅੰਬੇਡਕਰੀ ਵਿਚਾਰਧਾਰਾ ਵਾਲੇ ਬੁੱਧੀਜੀਵੀਆਂ ਨੂੰ ਭਾਰੀ ਸਦਮਾ ਲੱਗਿਆ। ਉਸੇ ਟਾਈਮ ਤੋਂ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ, ਚਮਨ ਸਾਂਪਲਾ, ਨਰੇਸ਼ ਸਾਂਪਲਾ ਕੋਲ ਦੁੱਖ ਪ੍ਰਗਟ ਕਰਨ ਲਈ ਬੁੱਧ ਵਿਹਾਰ, ਸੋਫੀ ਪਿੰਡ ਪਹੁੰਚੇ।

ਅੱਜ ਐਤਵਾਰ ਸਵੇਰੇ 7 ਵਜੇ ਤੋਂ ਹੀ ਬੁੱਧੀਜੀਵੀਆਂ ਦਾ ਇੱਥੇ ਪਹੁੰਚਣਾ ਸ਼ੁਰੂ ਹੋ ਗਿਆ ਸੀ। ਜਿਨ੍ਹਾਂ ਨੇ ਆਪਣੇ ਵਿਛੜੇ ਬਜ਼ੁਰਗ ਨੇਤਾ ਸਤਿਕਾਰਯੋਗ ਸ੍ਰੀ ਰਤਨ ਲਾਲ ਸਾਂਪਲਾ ਜੀ ਨੂੰ ਯਾਦ ਕੀਤਾ। ਬੁੱਧੀਜੀਵੀਆਂ ਨੇ ਉਹਨਾਂ ਦੁਆਰਾ ਸਥਾਪਿਤ ਬੁੱਧ ਵਿਹਾਰ, ਗਰੀਬ ਤੇ ਲਚਾਰ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੇਣ ਦੇ ਕਾਰਜ, ਗਰੀਬ ਧੀਆਂ ਦੇ ਸਮੂਹਿਕ ਵਿਆਹ ਕਰਨ ਦੇ ਉਪਰਾਲੇ, ਪਿੰਡ ਵਿੱਚ ਸਰਕਾਰੀ ਸਕੂਲ ਖੁਲਵਾਉਣ ਵਾਲੇ ਨੇਕ ਕੰਮਾਂ ਬਾਰੇ ਚਰਚਾ ਕੀਤੀ ਅਤੇ ਬਾਪੂ ਜੀ ਦਾ ਕੋਟਿਨ ਕੋਟਿ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦ ਕੀਤਾ। ਇਹ ਸਿਲਸਿਲਾ ਸ਼ਾਮ 8 ਵਜੇ ਤੱਕ ਚੱਲਦਾ ਰਿਹਾ। ਬੁੱਧੀਜੀਵੀਆਂ ਨੇ ਇਹ ਵੀ ਕਿਹਾ ਕਿ ਸ਼੍ਰੀ ਰਤਨ ਲਾਲ ਸਾਂਪਲਾ ਜੀ ਦੇ ਪਰਿਵਾਰ ਸਖੀ ਸਾਂਪਲਾ (ਬੇਟਾ) ਅਤੇ ਸ਼੍ਰੀਮਤੀ ਕਸ਼ਮੀਰ ਕੌਰ ਸਾਂਪਲਾ (ਨੂੰਹ) ਨੇ ਬਜ਼ੁਰਗਾਂ ਦੀ ਬਹੁਤ ਸੇਵਾ ਕੀਤੀ। ਉਹਨਾਂ ਨੂੰ ਸਮੇਂ- ਸਮੇਂ ਸਿਰ ਦਵਾਈ ਦਿੰਦੇ ਰਹੇ। ਉਨਾਂ ਦੀ ਪੂਰੀ ਦੇਖ ਭਾਲ ਅਤੇ ਸੰਭਾਲ ਕੀਤੀ, ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਬੈਡ ਰੈਸਟ ‘ਤੇ ਸਨ। ਬੁੱਧੀਜੀਵੀਆਂ ਵਿੱਚ ਗੁਰਮੀਤ ਸਾਂਪਲਾ, ਸੰਤੋਸ਼ ਕੁਮਾਰੀ ਸਾਂਪਲਾ, ਪ੍ਰਿੰਸੀਪਲ ਤਾਰਾ ਸਿੰਘ, ਡਾਕਟਰ ਗੁਰਪਾਲ ਚੌਹਾਨ, ਡਾਕਟਰ ਕੇਸਰ, ਡਾਕਟਰ ਜਸਵੰਤ ਜੀ, ਡਾਕਟਰ ਅਵਿਨਾਸ਼, ਪ੍ਰਦੀਪ ਕੁਮਾਰ ਪ੍ਰਧਾਨ ਗੁਰੂ ਰਵਿਦਾਸ ਸਭਾ ਸੋਫੀ ਪਿੰਡ, ਮਾਸਟਰ ਰਾਮ ਲਾਲ, ਲੈਂਬਰ ਬੰਗੜ, ਨੰਬਰਦਾਰ ਰੂਪ ਲਾਲ ਦਾ ਪਰਿਵਾਰ -ਪਰਵੀਨ ਕੁਮਾਰੀ ਪਿੰਡ ਬੰਬੀਆਂ, ਮਾਸਟਰ ਹਰਜਿੰਦਰ, ਸ਼ਿੰਗਾਰਾ ਰਾਮ ਸਾਬਕਾ ਸਰਪੰਚ, ਰੇਸ਼ਮ ਲਾਲ ਸਾਬਕਾ ਸਰਪੰਚ ਸੋਫੀ ਪਿੰਡ, ਰਾਜੇਸ਼ ਕੁਮਾਰ ਸਾਂਪਲਾ (ਗਰੀਸ) , ਨਿਰਮਲ ਕੁਮਾਰ ਸਾਂਪਲਾ, ਰੂਪ ਲਾਲ ਸਾਪਲਾ, ਜਸਵੰਤ ਰਾਏ ਸਾਂਪਲਾ, ਤੁਲਸੀ ਦਾਸ ਸਾਂਪਲਾ, ਦੇਵ ਰਾਜ ਸਾਂਪਲਾ, ਬਰਕੇਤ ਚੰਦ ਸਾਂਪਲਾ, ਗੁਰਪਾਲ, ਲਾਲ ਚੰਦ ਸਾਂਪਲਾ, ਗੌਤਮ ਸਾਂਪਲਾ, ਮਨਜੀਤ ਕੌਰ ਸਾਂਪਲਾ, ਕਾਂਤਾ ਸਾਂਪਲਾ, ਸੱਤਿਆ, ਕਵਿਤਾ ਢੰਡਾ, ਰੇਸ਼ਮੋ, ਕੁਲਵਿੰਦਰ, ਕਮਲੇਸ਼, ਰਾਣੀ, ਸੁਰਿੰਦਰ ਕੌਰ, ਜੋਤੀ, ਸ਼ਕੁੰਤਲਾ, ਰੱਜਤ ਅਤੇ ਹੋਰ ਬਹੁਤ ਸਾਰੇ ਨਗਰ ਨਿਵਾਸੀ ਸ਼ਾਮਿਲ ਹੋਏ। ਉਹਨਾਂ ਬਾਪੂ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਇੰਗਲੈਂਡ ਤੋਂ ਆਏ ਲਾਲ ਚੰਦ ਬੰਗੜ (ਲਾਲੀ) ਨੇ ਕਿਹਾ ਕਿ ਸ੍ਰੀ ਰਤਨ ਲਾਲ ਸਾਂਪਲਾ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਇੰਨੇ ਸਮਰਪਿਤ ਸਨ ਕਿ ਉਹਨਾਂ ਦੇ ਹਰ ਸਾਹ ਵਿੱਚੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਨਾਮ ਨਿਕਲਦਾ ਸੀ। ਪਿਛਲੇ ਚਾਰ ਪੰਜ ਸਾਲਾਂ ਤੋਂ ਹੀ ਮੈਨੂੰ ਉਨਾਂ ਦੀ ਰਹਿਨੁਮਾਈ ਹੇਠ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਹਨਾਂ ਤੋਂ ਇਲਾਵਾ ਸ਼ੋਕ ਸੁਨੇਹਿਆਂ ਵਿੱਚ ਚਰਨ ਦਾਸ ਸੰਧੂ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਜਲੰਧਰ, ਬਲਦੇਵ ਭਾਰਦਵਾਜ ਜਨਰਲ ਸਕੱਤਰ, ਡਾਕਟਰ ਜੀ.ਸੀ. ਕੌਲ, ਪ੍ਰੋਫੈਸਰ ਬਲਵੀਰ, ਹੁਸਨ ਲਾਲ ਬੌਧ ਸਿਧਾਰਥ ਨਗਰ, ਚੰਚਲ ਬੌਧ, ਬਲਦੇਵ ਜੱਸਲ ਮਕਸੂਦਾਂ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਐਡਵੋਕੇਟ ਦੀਪਕ, ਭੰਤੇ ਚੰਦਰ ਕੀਰਤੀ, ਭੰਤੇ ਪੂਰਨਿਮਾ ਦਿੱਲੀ, ਹਰਮੇਸ਼ ਜੱਸਲ, ਪ੍ਰਿੰਸੀਪਲ ਪਰਮਜੀਤ ਜੱਸਲ, ਸ਼ਾਮ ਲਾਲ ਜੱਸਲ, ਸਤਵਿੰਦਰ ਮਡਾਰ, ਡਾ. ਉਦੇੈ ਗੌਤਮ ਆਦਿ ਵਲੋਂ ਵੀ ਸ਼੍ਰੀ ਰਤਨ ਲਾਲ ਸਾਂਪਲਾ ਜੀ ਦੇ ਸਦੀਵੀ ਵਿਛੋੜੇ ‘ਤੇ ਦੁੱਖ ਪ੍ਰਗਟ ਕੀਤਾ ਗਿਆ।

ਵਿਦੇਸ਼ਾਂ ਤੋਂ ਫੋਨਾਂ ਰਾਹੀਂ ਐਡਵੋਕੇਟ ਹਰਭਜਨ ਸਾਂਪਲਾ ਨਾਲ ਸ੍ਰੀ ਰਤਨ ਸਾਂਪਲਾ ਜੀ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਂਝਾ ਕੀਤਾ ਗਿਆ। ਜਿਨਾਂ ਵਿੱਚ ਸੋਹਨ ਲਾਲ ਸਾਂਪਲਾ, ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਜਰਮਨੀ, ਡਾਕਟਰ ਹਰਬੰਸ ਬਿਰਦੀ ਯੂਕੇ, ਰਾਮ ਪਾਲ ਰਾਹੀ ਯੂਕੇ, ਮਨੋਹਰ ਵਿਰਦੀ ਯੂਕੇ, ਲੇਖ ਰਾਜ ਕਲੇਰ, ਇੰਗਲੈਂਡ, ਮਹਿੰਦਰ ਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਬਰਮਿੰਘਮ ਟੈਂਪਲ ਅਤੇ ਹੋਰ ਆਦਿ। ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਵੁਲਵਰਹੈਂਪਟਨ ਯੂਕੇ ਵੱਲੋਂ ਕਾਂਸ਼ੀ ਟੀਵੀ ‘ਤੇ ਸ੍ਰੀ ਰਤਨ ਲਾਲ ਸਾਂਪਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਕਿਹਾ ਕਿ ਮੈਨੂੰ 14 ਅਪ੍ਰੈਲ 2025 ਬਾਬਾ ਸਾਹਿਬ ਜੀ ਦੇ ਜੈਅੰਤੀ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਰਤਨ ਲਾਲ ਸਾਂਪਲਾ ਜੀ ਵੱਲੋਂ ਸਥਾਪਿਤ ਬੁੱਧ ਵਿਹਾਰ ਸੋਫੀ ਪਿੰਡ ਜਾਣ ਦਾ ਮੌਕਾ ਮਿਲਿਆ। ਉੱਥੇ ਦਾਨੀ ਸੱਜਣਾਂ ਦੀਆਂ ਲਿਸਟਾਂ ਲੱਗੀਆਂ ਹੋਈਆਂ ਹਨ। ਰਤਨ ਲਾਲ ਸਾਂਪਲਾ ਜੀ ਦੀਆਂ ਫੋਟੋ ਅਤੇ ਬੁੱਧ ਵਿਹਾਰ ‘ਤੇ ਉਹਨਾਂ ਦਾ ਨਾਂ ਲਿਖਿਆ ਹੋਇਆ ਹੈ। ਪ੍ਰਬੰਧ ਬਹੁਤ ਵਧੀਆ ਚੱਲ ਰਿਹਾ ਹੈ।

ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਨੇ ਬੁੱਧੀਜੀਵੀਆਂ, ਸਮਰਥਕਾਂ, ਆਗੂਆਂ, ਨਗਰ ਨਿਵਾਸੀਆਂ ਅਤੇ ਪਤਵੰਤਿਆਂ ਦਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ ਅਤੇ ਭਰੇ ਮਨ ਨਾਲ ਕਿਹਾ ਕਿ ਚਾਚਾ ਜੀ, ਸ਼੍ਰੀ ਰਤਨ ਲਾਲ ਸਾਂਪਲਾ ਜੀ ਸਮਾਜ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਦੇਖਣਾ ਚਾਹੁੰਦੇ ਸਨ। ਇਸੇ ਲਈ ਉਹਨਾਂ ਨੇ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ। ਉਨਾਂ ਦੇ ਜਾਣ ਨਾਲ, ਜੋ ਘਾਟਾ ਸਮਾਜ ਨੂੰ ਪਿਆ ਹੈ, ਉਹ ਕਦੇ ਪੂਰਾ ਨਹੀਂ ਹੋਵੇਗਾ। ਉਨਾਂ ਦੁਆਰਾ ਆਰੰਭੇ ਕਾਰਜਾਂ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਭ ਨੂੰ ਇੱਕਮੁੱਠ ਹੋ ਕੇ ਪੂਰਾ ਕਰਨਾ ਹੋਏਗਾ। ਇਹੀ ਉਹਨਾਂ ਦੀ ਦਿਲੀ ਇੱਛਾ ਸੀ ਕਿ ਇੱਕਜੁੱਟ ਹੋ ਕੇ ਹਰੇਕ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe government of India must resolve the Mahabodhi Vihar issue
Next articleਬੰਗਲਾਦੇਸ਼ ‘ਤੇ ਭਾਰਤ ਦੀ ਆਰਥਿਕ ਹੜਤਾਲ, ਜ਼ਮੀਨੀ ਬੰਦਰਗਾਹਾਂ ਬੰਦ, 770 ਮਿਲੀਅਨ ਡਾਲਰ ਦਾ ਝਟਕਾ ਲੱਗਾ