ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਵਿੱਚ ਵਿਰੋਧੀ ਧਿਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਬਿਆਨ ਸਵੈ-ਵਿਰੋਧੀ ਹੈ ਤੇ ਸੂਬੇ ਦੀ ਹੋਂਦ ਤੋਂ ਬਿਨਾਂ ਹਰੇਕ ਦਿਨ ਸੰਘਵਾਦ ਦਾ ਅਪਮਾਨ ਹੈ। ਪੀਡੀਪੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਟਵੀਟ ਕੀਤਾ,‘ਸੂਬੇ ਵਿੱਚ ਹਾਲਾਤ ਆਮ ਦਰਸਾਉਣ ਲਈ ਇੱਥੋਂ ਦੇ ਲੋਕਾਂ ਨੂੰ ਚੁੱਪ ਰਹਿਣ ਲਈ ਡਰਾਉਣ ਮਗਰੋਂ ਭਾਰਤ ਸਰਕਾਰ ਦਾ ਇਹ ਬਿਆਨ ਦੇਣਾ ਕਿ ਸਥਿਤੀ ਅਜੇ ਵੀ ਆਮ ਨਹੀਂ ਹੈ, ਸਵੈ-ਵਿਰੋਧੀ ਹੈ। ਇਸੇ ਤਰ੍ਹਾਂ ਪੀਪਲਜ਼ ਕਾਨਫਰੰਸ ਮੁਖੀ ਸੱਜਾਦ ਲੋਨ ਨੇ ਪੁੱਛਿਆ ਕਿ ਹਾਲਾਤ ਆਮ ਹੋਣ ਦੀ ਪਰਿਭਾਸ਼ਾ ਕੌਣ ਦੇਵੇਗਾ? ਸੀਪੀਆਈ (ਐੱਮ) ਦੇ ਆਗੂ ਐੱਮ ਵਾਈ ਤਰੀਗਾਮੀ ਨੇ ਕਿਹਾ ਕਿ ਯੂਟੀ ਦੇ ਲੋਕਾਂ ਨੂੰ ਸੱਤਾ ਵਿੱਚ ਸ਼ਮੂਲੀਅਤ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਜੋ ਕਿ ਸੁਸ਼ਾਸਨ ਦਾ ਮੁੱਢਲਾ ਸਿਧਾਂਤ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly