(ਸਮਾਜ ਵੀਕਲੀ)–ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੰਮ ਦੀ ਸ਼ਲਾਘਾ
ਕਪੂਰਥਲਾ (ਕੌੜਾ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸ਼ੁਰੂ ਕੀਤੇ ਗਏ ਸਮਰ ਕੈਂਪ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਕਪੂ੍ਰਥਲਾ ਵਿਖੇ 3 ਜੁਲਾਈ ਤੋਂ ਲਗਾਤਾਰ ਸਮਰ ਕੈਂਪ ਪ੍ਰਿੰਸੀਪਲ ਲੀਨਾ ਸ਼ਰਮਾ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ।ਬੱਚਿਆਂ ਦੀ ਹੌਂਸਲਾ ਅਫਜਾਈ ਲਈ ਸ਼੍ਰੀਮਤੀ ਦਲਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਮਰ ਕੈਂਪ ਦੇਖਣ ਲਈ ਪਹੁੰਚੇ।ਉਨ੍ਹਾਂ ਕੈਂਪ ਅਧੀਨ ਚੱਲ ਰਹੀਆਂ ਗਤੀਵਿਧੀਆਂ ਨੂੰ ਧਿਆਨ ਨਾਲ ਦੇਖਿਆ ਅਤੇ ਬੱਚਿਆਂ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਬੱਚਿਆਂ ਨੂੰ ਹੋਰ ਵਧੀਆ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਲੈਕਚਰਾਰ ਵਨੀਸ਼ ਸ਼ਰਮਾ, ਲੈਕ. ਜਸਬੀਰ ਕੌਰ, ਲੈਕ. ਰੇਨੂੰ, ਲੇਕ. ਦਵਿੰਦਰ ਕੌਰ,ਰਕੇਸ਼ ਕੁਮਾਰ,ਮੈਡਮ ਅਨੁਪਮਾ, ਮੈਡਮ ਅਨੁਰਾਧਾ,ਮੈਦਮ ਅਰਸ਼ਦੀਪ, ਮੈਡਮ ਮਨਿੰਦਰ ਤੇ ਸਮੂਹ ਸਟਾਫ ਹਾਜਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly