ਚਾਨਣ ਦੀਪ ਸਿੰਘ ਔਲਖ, (ਸਮਾਜ ਵੀਕਲੀ) ਮਾਨਸਾ : ਸਿਹਤ ਵਿਭਾਗ ਮਾਨਸਾ ਵੱਲੋਂ ਬੱਚਿਆਂ ਨੂੰ ਮਾਰੂ ਬੀਮਾਰੀਆਂ ਤੋਂ ਬਚਾਅ ਲਈ ਹਰ ਬੁੱਧਵਾਰ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ ਨੇ ਸਿਹਤ ਬਲਾਕ ਖਿਆਲਾ ਕਲਾਂ ਦੇ ਸਿਹਤ ਕੇਂਦਰ ਬੁਰਜ ਹਰੀ,ਬੁਰਜ ਢਿੱਲਵਾਂ ਅਤੇ ਰੜ੍ਹ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੌਰਾ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ ਨੇ ਟੀਕਾਕਰਨ ਕੈਂਪ, ‘ਮਾਂ’ ਪ੍ਰੋਗਰਾਮ ,’ਸਾਂਸ’ ਪ੍ਰੋਗਰਾਮ,ਖਸਰਾ ਰੁਬੈਲਾ ਦੀਆਂ ਦੋਵੇਂ ਖੁਰਾਕਾਂ ਪੂਰੀਆਂ ਕਰਨ ਤਾਂ ਜੋ ਦਸੰਬਰ 2023 ਤੱਕ ਖਸਰਾ ਰੁਬੈਲਾ ਬੀਮਾਰੀ ਦਾ ਪੂਰਨ ਖਾਤਮਾ ਹੋ ਸਕੇ। ਟੀਕਾਕਰਨ ਉਪਰੰਤ ਦਿੱਕਤ ਪੇਸ਼ ਆਉਣ ਤੇ ਰਿਪੋਰਟ ਭੇਜੀ ਜਾਵੇ।
ਆਸ਼ਾ ਵੱਲੋਂ ਘਰਾਂ ਦਾ ਦੌਰਾ ਕਰਨ ਸਮੇਂ ਹੈਡ ਕਾਊਂਟ ਸਰਵੇਖਣ ਕਰਕੇ ਡਿਊ ਲਿਸਟ ਤਿਆਰ ਕਰਨ ਦੀ ਹਦਾਇਤ ਕੀਤੀ ਗਈ। ਸੰਪੂਰਨ ਟੀਕਾਕਰਨ, ਛੇ ਮਹੀਨੇ ਤੱਕ ਮਾਂ ਦਾ ਦੁੱਧ, ਛੇ ਮਹੀਨੇ ਬਾਅਦ ਮਾਂ ਦੇ ਦੁੱਧ ਨਾਲ ਓਪਰੀ ਖੁਰਾਕ ਸ਼ੁਰੂ ਕਰਨ ਨਾਲ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਆਮ ਆਦਮੀ ਕਲੀਨਿਕ ਦੇ ਡਾਕਟਰ ਵੱਲੋਂ ਟੀਕਾਕਰਨ ਕੈਂਪ ਵਿੱਚ ਭਾਗੀਦਾਰੀ ਅਤੇ ਟੀਕਾਕਰਨ ਉਪਰੰਤ ਹੰਗਾਮੀ ਹਾਲਤ ਦੇ ਮੱਦੇਨਜ਼ਰ ਐਂਮਰਜੈਂਸੀ ਕਿਟ ਪੂਰੀ ਕਰਨ ਦੀ ਹਦਾਇਤ ਕੀਤੀ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਸਿਹਤ ਸੰਸਥਾਵਾਂ ਦੇ ਸਟਾਫ ਨੂੰ ਜੱਚਾ ਬੱਚਾ ਕਾਰਡ ਰਾਹੀਂ ਮਾਪਿਆਂ ਨੂੰ ਜਾਗਰੂਕਤਾ ਦੇਣ ਦੀ ਹਦਾਇਤ ਕੀਤੀ ਗਈ। ਇਸ ਕਾਰਡ ਰਾਹੀਂ ਬੱਚੇ ਦੇ ਟੀਕਾਕਰਣ ਸੂਚੀ, ਸੰਭਾਲ ਅਤੇ ਵਾਧੇ ਵਿਕਾਸ ਦੀ ਜਾਣਕਾਰੀ ਅਤੇ ਸਿਹਤਮੰਦ ਆਦਤਾਂ ਬਾਰੇ ਮਾਪਿਆਂ ਨੂੰ ਜਾਣੂੰ ਕਰਵਾਇਆ ਜਾਵੇ ਬਿਮਾਰੀ ਤੋਂ ਬਚਾਅ ਅਤੇ ਖ਼ਤਰੇ ਦੇ ਚਿੰਨ੍ਹਾਂ ਦੀ ਜਲਦੀ ਪਹਿਚਾਣ ਕਰਕੇ ਨਵਜੰਮੇ ਬੱਚਿਆਂ ਸਮੇਤ ਪੰਜ ਸਾਲ ਤੱਕ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਯਕੀਨੀ ਬਣਾਇਆ ਜਾਵੇ । ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly