ਅਧਿਆਪਕਾਂ ਨੂੰ ਪੈਸ ਤੇ ਨੈਸ -2021ਦੀ ਤਿਆਰੀ ਵਿੱਚ ਜੁੱਟਣ ਲਈ ਪ੍ਰੇਰਿਤ ਕੀਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬਲਾਕ ਸਿੱਖਿਆ ਅਧਿਕਾਰੀ ਮਨਜਿੰਦਰ ਸਿੰਘ ਸੁਲਤਾਨਪੁਰ ਲੋਧੀ -1 ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਸ਼ੇਰ ਸਿੰਘ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜਿਥੇ ਬਲਾਕ ਸਿੱਖਿਆ ਅਧਿਕਾਰੀ ਮਨਜਿੰਦਰ ਸਿੰਘ ਵੱਲੋਂ ਸਕੂਲ ਨੂੰ ਆਈਆਂ ਹੋਈਆਂ ਗਰਾਂਟਾਂ ਨਾਲ ਹੋਏ ਸਕੂਲ ਦੇ ਵਿਕਾਸ ਕਾਰਜਾਂ ਤੇ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਤੇ ਤਸੱਲੀ ਪ੍ਰਗਟ ਕੀਤੀ ਗਈ।
ਉਥੇ ਹੀ ਪੰਜਾਬ ਅਚੀਵਮੈਂਟ ਸਰਵੇ 2921(ਪੈਸ) ਤੇ ਨੈਸ਼ਨਲ ਅਚੀਵਮੈਂਟ ਸਰਵੇ 2021 (ਨੈਸ) ਸਬੰਧੀ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੂਰਨ ਤਿਆਰੀ ਕਰਵਾਉਣ ਵਿਚ ਜੁੱਟਣ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ ਜਿੱਥੇ ਸਕੂਲ ਹੈੱਡ ਟੀਚਰ ਅਵਤਾਰ ਸਿੰਘ ਹੈਬਤਪੁਰ ਵੱਲੋਂ ਸਕੂਲ ਵਿੱਚ ਬਣਾਈ ਗਈ, ਨਵੀਂ ਸਟੇਜ ਤੇ ਸਕੂਲ ਦੀ ਬਿਲਡਿੰਗ ਸਬੰਧੀ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਬਲਾਕ ਸਿੱਖਿਆ ਅਧਿਕਾਰੀ ਮਨਜਿੰਦਰ ਸਿੰਘ ਨੂੰ ਜਾਣੂ ਕਰਵਾਇਆ ਗਿਆ ।
ਉਥੇ ਹੀ ਕੋਵਿੰਡ -19 ਦੌਰਾਨ ਸਕੂਲਾਂ ਵਿੱਚ ਚੱਲ ਰਹੀ ਦਾਖਲਾ ਮੁਹਿੰਮ ਦੇ ਤਹਿਤ ਨਿੱਜੀ ਸਕੂਲਾਂ ਵਿੱਚੋਂ ਵੱਡੀ ਗਿਣਤੀ ਸਕੂਲ ਵਿੱਚ ਵਿਦਿਆਰਥੀਆਂ ਦੇ ਹੋਏ ਦਾਖਲੇ ਸਬੰਧੀ ਵੀ ਜਾਣਕਾਰੀ ਦਿੱਤੀ । ਇਸ ਮੌਕੇ ਤੇ ਸਕੂਲ ਹੈੱਡ ਟੀਚਰ ਅਵਤਾਰ ਸਿੰਘ ਹੈਬਤਪੁਰ, ਰਸ਼ਪਾਲ ਸਿੰਘ ਵੜੈਚ, ਇੰਦਰਜੀਤ ਸਿੰਘ ਬਿਧੀਪੁਰ ,ਸੁਖਦੀਪ ਸਿੰਘ, ਮਨਪ੍ਰੀਤ ਕੌਰ, ਪਰਮਵੀਰ ਕੌਰ ਆਦਿ ਅਧਿਆਪਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly