ਅੰਤਰਝਾਤ

(ਸਮਾਜ ਵੀਕਲੀ)

ਮੈਂ ਔਰਤ ਜੱਗ ਦੀ ਜਣਨੀ ਦਾ
ਦੇਵੀ ਤੋਂ ਰੂਪ ਵਟਾਅ ਧਰਿਆ
ਹਾਕਮ ਨੇ ਕੁਰਸੀ ਦੀ ਖਾਤਰ
ਗ਼ੈਰਤ ਦਾ ਬਾਣਾਂ ਲਾਹ ਧਰਿਆ ।
ਗੁਰੂ ਨਾਨਕ ਹੱਕ ਦੁਆਇਆ ਸੀ
ਅੱਜ ਰਾਜ ਗੱਦੀ ਦੀ ਭੇਂਟ ਚੜੀ੍
ਸੰਗੀਨ ਅਪਰਾਧ ਦੀ ਦੁਨੀਆਂ ਵਿੱਚ
ਮੈਂ ਬਖਤਾਵਰਾਂ ਦੇ ਹੱਥ ਰੁਲ਼ੀ ।
ਬਾਬੇ ਜਾਬਰ ਕਿਹਾ ਸੀ ਬਾਬਰ ਨੂੰ
ਅੱਜ ਜਾਬਰ ਬਣੇਂ ਵਥੇਰੇ ਨੇ
ਮੈਨੂੰ ਵਿੱਚ ਚੌਰਾਹੇ ਟੰਗ ਦਿੱਤਾ
ਵੇਖੋ ਕਿੱਡੇ ਜ਼ਾਲਮ ਚਿਹਰੇ ਨੇ ?
ਕੰਜਕਾਂ ਦਾ ਪੁਜਾਰੀ ਚੁੱਪ ਰਿਹਾ
ਕਲਮਾਂ ਦਾ ਲਿਖਾਰੀ ਚੁੱਪ ਰਿਹਾ
ਮੇਰੇ ਦੇਸ਼ ਦਾ ਹਾਕਮ ਮੂੰਹ ਸੀ ਕੇ
ਅੱਖਾਂ ਬੰਦ ਕਰਕੇ ਤੁਰਦਾ ਪਿਆ ।
ਕਾਲੀ ਤੇ ਦੁਰਗਾ ਧੁਖਦੀ ਰਹੀ
ਲੋਅ ਦੀਵਿਆਂ ਵਾਲ਼ੀ ਪੁਛਦੀ ਰਹੀ
ਹੇ ਕੰਜਕ ਤੇਰਾ ਕੀ ਬਣਿਆ
ਕੋਈ ਸੀਨਾ ਤੇਰੇ ਲਈ ਤਣਿਆ ?
ਮਨੀਪੁਰ ਦਾ ਵਾਸੀ ਚੁੱਪ ਰਿਹਾ
ਰੁਪਿੰਦਰ ਦਾ ਸੀਨਾ ਦੁਖ ਰਿਹਾ
ਜੱਗ ਦੀ ਜਣਨੀ ਕੁਰਲਾਉਂਦੀ ਰਹੀ
ਇਨਸਾਫ਼ ਲਈ ਤਰਲੇ ਪਾਉਂਦੀ ਰਹੀ ।
   ਰੁਪਿੰਦਰ ਕੌਰ ਜਲਵਾਣਾਂ
   ਜਿਲਾ੍ ਮਲੇਰਕੋਟਲਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਗੁਰੂ ਨਾਨਕ ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਮੱਲਾਂ ਮਾਰੀਆਂ