(ਸਮਾਜ ਵੀਕਲੀ)
ਉਗੜ ਦੁਗੜ ਭੰਬਾਂ ਭੌ
ਬਲਿਹਾਰੀ ਕੁਦਰਤ ਵੱਸਿਆ।
ਤੇਰਾ ਅੰਤ ਨਾ ਜਾਈ ਲੱਖਿਆ।
ਪਵਣੁ ਗੁਰੂ ਪਾਣੀ ਪਿਤਾ ਦੱਸਿਆ।
ਧਰਤ ਮਾਤਾ ਦੀ ਗੋਦ ਮੈਂ ਹੱਸਿਆ।
ਮੋਰੀ ਰੁਣ ਝੁਣ ਸਾਵਣ ਵਰਸਿਆ।
ਬੰਦਾ ਮੋਹ ਹੁਣ ਕਿਉਂ ਹੈ ਤਰਸਿਆ ।
ਉਤੋਂ ਗਗਨ ਦਮਾਮਾ ਵੱਜਿਆ।
ਮਾਨਵ ਜੂਝ ਜੂਝ ਨਾ ਰੱਜਿਆ।
ਏਤੀ ਮਾਰ ਪਏ ਕਰਲਾਏ ।
ਤੈਨੂੰ ਦਰਦ ਨਾ ਦਰਦ ਆਏ !
ਮੂਰਖ ਅਕਲਬੰਦ ਨੂੰ ਸਮਝਾਏ
ਢੋਡਰ ਕਾਂ ਬਨੇਰੇ ਉਤੇ ਬੁਰਕੀ ਖਾਏ ।
ਅਨਪੜ੍ਹ ਮੂਰਖ ਨੇ ਪੜ੍ਹੇ ਲਿਖੇ
ਪੜ੍ਹ ਨੇ ਪਾਏ
ਫੇਰ ਵੀ ਜਨਤਾ ਨੂੰ ਸਮਝਾਏ ਕਿਉ
ਸੰਘਰਸ਼ ਚ ਵਕਤ ਗਵਾਏ !
ਇਲਤੀ ਬਾਬਾ ਤੈ ਕੀ ਲੈਣਾ
ਤੇਰਾ ਕੀ ਢੱਗਾ ਢਹਿਣਾ
ਕਿਸੇ ਨੇ ਨਾ ਇਥੇ ਸਦੀਵੀ
ਰਹਿਣਾ ਬਹੁਤ ਕਹਿ ਲਿਆ ਜੋ ਕਹਿਣਾ !
ਬਾਬਾ ਇਲਤੀ,ਨੀਲੋੰ ਨਹਿਰ ਵਾਲੇ
ਬਿਨ੍ਹਾਂ ਚਾਬੀਆਂ ਦੇ ਵੇਚੇ ਤਾਲੇ!
ਅੰਨ੍ਹਾ ਸ਼ੌਕੀਨ ਗਾਰੇ ਵਿੱਚ ਲੱਤਾਂ
ਤੈਨੂੰ ਚੋਬਰਾ ਕੀ ਕੀ ਦੱਸਾਂ !
ਗੰਜਿਆਂ ਨੂੰ ਕਿਉਂ ਵੇਚਦਾ ਕੰਘੇ
ਚੁਪ ਕਰ ਹੋ ਜਾਣ ਨਾ ਦੰਗੇ !
ਅੰਨ੍ਹਿਆਂ ਕਿਉਂ ਵੇਚਦਾ ਚਸ਼ਮੇ
ਚੱਪਲਾਂ ਕਿਉਂ ਪਾਏ ਤਸ਼ਮੇ
ਬੱਲੇ ਬਾਬਾ ਤੇਰੇ ਕਰਤੇ ਦੂਰ ਹਨੇਰੇ
ਦੇਖੀ ਕਾਕਾ ਕਿਥੇ ਕੁ ਸਵੇਰੇ ?
ਬੁੱਧ ਚਿੰਤਨ ਨਾ ਕਰਿਆ ਕਰ
ਤੂੰ ਚੁਪ ਦਾ ਹੁੰਗਾਰਾ ਭਰਿਆ ਕਰ
ਕੀ ਲੈਣਾ ਹੈ ਪਾ ਕੇ ਡੰਡ
ਲੋਕਾਂ ਦੇਣਾ ਤੈਨੂੰ ਚੰਡ
ਬੁੱਧ ਸਿੰਘ ਨੀਲੋਂ
9464370823
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly