‘ਸਾਗਰ ਵਿਚਲਾ ਮਾਰੂਥਲ’ ਲੋਕ ਅਰਪਣ 28 ਮਈ ਨੂੰ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਹੋਟਲ ਈਟਿੰਗ ਮਾਲ, ਸੰਗਰੂਰ ਵਿਖੇ 28 ਮਈ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਕੈਨੇਡਾ ਨਿਵਾਸੀ ਲੇਖਕ ਮਹਿੰਦਰ ਸਿੰਘ ਪੰਜੂ ਦਾ ਗ਼ਜ਼ਲ-ਸੰਗ੍ਰਹਿ ‘ਸਾਗਰ ਵਿਚਲਾ ਮਾਰੂਥਲ’ ਲੋਕ ਅਰਪਣ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੰਜੂ ਸਾਹਿਬ ਦਾ ਇੱਕ ਕਹਾਣੀ-ਸੰਗ੍ਰਹਿ ‘ਹੱਕ ਭੀਖ ਨਹੀਂ’, ਇੱਕ ਕਾਵਿ-ਸੰਗ੍ਰਹਿ ‘ਸਿੱਖੀ ਦੇ ਅਜਬ ਨਜ਼ਾਰੇ’, ਇੱਕ ਵਿਅੰਗ-ਕਾਵਿ ‘ਬੇਸੁਰੀ ਸਰਗਮ’, ਇੱਕ ਗ਼ਜ਼ਲ-ਸੰਗ੍ਰਹਿ ‘ਜੁਗਨੂੰ ਸੋਚਦੇ ਹਨ’ ਅਤੇ ਤਿੰਨ ਬਾਲ-ਸਾਹਿਤ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਉਸਤਾਦ ਗ਼ਜ਼ਲਕਾਰ ਸ੍ਰੀ ਗੁਰਦਿਆਲ ਰੌਸ਼ਨ ਕਰਨਗੇ ਅਤੇ ਉਸਤਾਦ ਗ਼ਜ਼ਲਕਾਰ ਸ੍ਰੀ ਬੂਟਾ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਸਬੰਧ ਪਰਚੇ ਡਾ. ਹਰਜੀਤ ਸਿੰਘ ਸੱਧਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਪ੍ਰੋ. ਦਵਿੰਦਰ ਖ਼ੁਸ਼ ਧਾਲੀਵਾਲ ਪੜ੍ਹਨਗੇ। ਪੁਸਤਕ ਸਬੰਧੀ ਵਿਚਾਰ-ਚਰਚਾ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ ਸਕਰੌਦੀ, ਦਲਬਾਰ ਸਿੰਘ ਚੱਠੇ ਸੇਖਵਾਂ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ ਹਿੱਸਾ ਲੈਣਗੇ। ਇਸ ਮੌਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article…ਤਾਂ ਕਿ ਧਰਤੀ ਤੇ ਜ਼ਿੰਦਗੀ ਧੜਕਦੀ ਰਹੇ – ਜਗਤਾਰ ਸਿੰਘ ਹਿੱਸੋਵਾਲ
Next articleਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ‘ਮਿਸ਼ਨ ਲਾਈਫ’ ਸਬੰਧੀ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ।