ਮਨੀਪੁਰ ਵਿਖੇ ਔਰਤਾਂ ਨਾਲ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸਨ

ਬਸਪਾ ਆਗੂ ਪ੍ਰਵੀਨ ਬੰਗਾ ਨੇ ਮਨੀਪੁਰ ਦੀ ਘਟਨਾ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ

ਬੰਗਾ (ਸਮਾਜ ਵੀਕਲੀ)- ਆਦੀਵਾਸੀ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਅਜ ਦੇ ਪੰਜਾਬ ਬੰਦ ਦੋਰਾਨ ਬੰਗਾ ਸ਼ਹਿਰ ਦੇ ਬਸ ਸਟੈਂਡ ਦੇ ਸਾਹਮਣੇ ਵਖ ਵਖ ਸਮਾਜਿਕ ਰਾਜਨੀਤਕ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਵਿੱਚ ਸਮਾਜਿਕ ਜਥੇਬੰਦੀਆਂ ਤੇ ਵਖ ਵਖ ਰਾਜਨੀਤਕ ਪਾਰਟੀਆਂ ਦੇ ਆਗੂਆ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਬੰਦ ਦੀ ਕਾਲ ਦਾ ਸਮਰਥਨ ਹੋਣ ਦੇ ਕਾਰਨ, ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਬਸਪਾ ਦੀ ਸਮੂਹਿਕ ਲੀਡਰਸ਼ਿਪ ਸਾਥੀਆਂ ਸਮੇਤ ਸ਼ਾਮਿਲ ਹੋਏ. ਇਸ ਮੌਕੇ ਤੇ ਪ੍ਰਵੀਨ ਬੰਗਾ, ਜਿਲਾ ਉਪ ਪ੍ਰਧਾਨ ਸ੍ਰੀ ਰੂਪ ਲਾਲ ਧੀਰ ਜੀ, ਹਲਕਾ ਪ੍ਰਧਾਨ ਜੈ ਪਾਲ ਸੂੰਡਾ ਜੀ, ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੋਰ ਜੀ, ਬਸਪਾ ਆਗੂ ਪਰਦੀਪ ਜੱਸੀ, ਸ਼ਹਿਰੀ ਪ੍ਰਧਾਨ ਪ੍ਰਕਾਸ਼ ਬੈਂਸ, ਸ਼ਹਿਰੀ ਉਪ ਪ੍ਰਧਾਨ ਰਵਿੰਦਰ ਮਹਿਮੀ, ਹਰਜਿੰਦਰ ਲੱਧੜ ਸੋਨੂੰ, ਪਰਮਜੀਤ ਮਹਿਰਮਪੁਰ ਤੇ ਆਗੂ ਸ਼ਾਮਿਲ ਹੋਏ.

ਇਸ ਮੌਕੇ ਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਮਨੀਪੁਰ ਦੀ ਘਟਨਾ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਆਖਿਆ ਮਨੀਪੁਰ ਵਿੱਚ ਆਦੀਵਾਸੀਆਂ ਤੇ ਉਨ੍ਹਾਂ ਦੀਆਂ ਔਰਤਾਂ ਨੂੰ ਵੱਡੀ ਭੀੜ ਦੀ ਹਾਜਰੀ ਵਿੱਚ ਨੰਗੇ ਘੁਮਾਣਾ ਭਾਜਪਾ ਸਰਕਾਰ ਦੇ ਮਥੇ ਤੇ ਕਲੰਕ ਹੈ. ਇਸ ਘਟਨਾ ਨੇ ਭਾਜਪਾ ਦੇ ਨਾਹਰੇ ਬੇਟੀ ਪੜਾਉ ਬੇਟੀ ਬਚਾਓ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ. ਬਸਪਾ ਆਗੂ ਨੇ ਆਖਿਆ ਇਸ ਗੈਰਮਨੁਖੀ ਘਟਨਾ ਦੇ ਦੋਸ਼ੀਆਂ ਦੇ ਖਿਲਾਫ ਦੋ ਮਹੀਨੇ ਤਕ ਕਾਰਵਾਈ ਨਾ ਕਰਨਾ ਸੂਬਾ ਸਰਕਾਰ ਦੀ ਮਿਲੀਭੁਗਤ ਗੈਰਜਿਮੇਵਾਰ ਸਰਕਾਰ ਨੂੰ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ. ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਵਲੋ ਭਖਦੇ ਮੁੱਦਿਆਂ ਤੇ ਆਦੀਵਾਸੀਆਂ ਨੂੰ ਇਨਸਾਫ ਦਿਵਾਉਣ ਲਈ 13 ਅਗਸਤ ਨੂੰ ਜਲੰਧਰ ਬੂਟਾ ਮੰਡੀ ਮਹਾਂ ਪੰਚਾਇਤ ਕਰ ਰਹੀ ਹੈ. ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ, ਕਾਂਗਰਸ ਦੇ ਸੀਨੀਅਰ ਆਗੂ ਸਤਵੀਰ ਪਲੀ ਝਿਕੀ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਬਲਵੀਰ ਕਰਨਾਣਾ, ਬਲਵੀਰ ਲਾਦੀਆਂ, ਗੁਰਦਿਆਲ ਦੋਸਾਂਝ, ਅਵਤਾਰ ਹੀਉਂ, ਪਰਕਾਸ਼ ਫਰਾਲਾ, ਜ਼ੋਰਾਵਰ ਸੰਧੀ, ਰੋਸ਼ਨ ਭੂਤਾਂ, ਦੀਪਕ ਘਈ, ਰਮੇਸ਼ ਚਕ ਕਲਾਲ, ਦੇਸ ਰਾਜ ਬਸਰਾ, ਸੋਢੀ ਗੋਸਲਾਂ, ਪਾਲੋ ਰਾਣੀ, ਪਾਸਟਰ ਪਰਮਜੀਤ ਬੀਕਾ, ਚਰਨਜੀਤ ਸੱਲ੍ਹਾ ਨੰਬਰਦਾਰ, ਗੁਰਦੀਪ ਹੀਉ, ਡਾ ਸਤਪਾਲ ਬਾਲੂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਇਸ ਰੋਸ਼ ਪ੍ਰਦਰਸਨ ਵਿੱਚ ਪੁਜੀਆਂ ਸਨ।

Previous articleਨੰਬਰਦਾਰ ਯੂਨੀਅਨ ਦੇ ਵੇਹੜੇ ਸਿੱਧੂ ਮੂਸੇਵਾਲੇ ਵਾਲੇ ਦੇ ਪਿਤਾ ਸ. ਬਲਕੌਰ ਸਿੰਘ ਸਿੱਧੂ ਲਹਿਰਾਉਣਗੇ ਦੇਸ਼ ਦਾ ਤਿਰੰਗਾ ਝੰਡਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ 
Next article132nd Durand Cup: Delhi FC, Tribhuvan Army FC share spoils in 1-1 draw