ਸੁਹਾਂਜਣਾ/Moringa ਪੌਦੇ ਬਾਰੇ ਜਾਣਕਾਰੀ :

  (ਸਮਾਜ ਵੀਕਲੀ)-ਚਮਤਕਾਰੀ ਰੁੱਖ ਸੁਹਾਂਜਣਾ ਦੀ ਖਾਸੀਅਤ … ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa oleifera) ਹੈ ਅਤੇ ਅੰਗਰੇਜ਼ੀ ਵਿੱਚ ਡਰੱਮ ਸਟਿੱਕ ਕਿਹਾ ਜਾਂਦਾ ਹੈ !
1. ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ !
2. ਇਸ ਰੁੱਖ ਦੇ ਪੱਤਿਆਂ ਅਤੇ ਜੜਾਂ ਦੀ ਵਰਤੋਂ Protein Powder ਬਣਾਉਣ ਲਈ ਕੀਤੀ ਜਾਂਦੀ ਹੈ ਕਿਉਕਿ ਇਹ ਰੁੱਖ Natural Supplement ਹੈ ਅਤੇ ਇਸ ਵਿੱਚ ਸਾਰੇ ਲੋੜੀਂਦੇ ਤੱਤ ਭਰਪੂਰ ਮਾਤਰਾ ਵਿੱਚ ਹਨ !
3. ਇਹ ਰੁੱਖ ਸਲਫਰ, ਕਾਰਬਨ ਮੋਨੋਆਕਸਾਈਡ ਜਿਹੀਆ ਜ਼ਹਿਰੀਲੀਆ ਗੈਸਾ ਨੂੰ ਸੋਖਣ ਦੀ ਸਮਰੱਥਾ ਰੱਖਦਾ ਹੈ !
4. ਇਸਦੀਆਂ ਫਲੀਆਂ ਤੇ ਜੜਾਂ ਦੇ ਆਚਾਰ ਦੀ ਵਰਤੋਂ ਕਰਨ ਨਾਲ ਬੁਢਾਪਾ ਜਲਦੀ ਨਹੀ ਆਉਂਦਾ ਅਤੇ ਚਮੜੀ ਜਵਾਨ ਰਹਿੰਦੀ ਹੈ !
5. ਇਸ ਰੁੱਖ ਦੇ ਪੱਤਿਆਂ ਦੀ ਵਰਤੋਂ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖ਼ੂਨ ਦੀ ਕਮੀ ਦੂਰ ਹੁੰਦੀ ਹੈ ਤੇ ਕਲੈਸਟਰੋਲ ਅਤੇ ਯੂਰਿਕ ਐਸਿਡ ਕੰਟਰੋਲ ਵਿੱਚ ਰਹਿੰਦਾ ਹੈ !
6. ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋਂ 10 ਗੁਣਾਂ ਜਿਆਦਾ ਵਿਟਾਮਿਨ A ਹੈ !
7. ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋਂ 7 ਗੁਣਾਂ ਜਿਆਦਾ ਵਿਟਾਮਿਨ C ਹੈ !
8. ਇਸ ਰੁੱਖ ਦੇ ਪੱਤਿਆਂ ਵਿੱਚ ਕੇਲੇ ਨਾਲੋਂ 15 ਗੁਣਾਂ ਜਿਆਦਾ ਪੋਟਾਸ਼ੀਅਮ ਹੈ !
9.  ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ 17 ਗੁਣਾਂ ਜਿਆਦਾ ਪ੍ਰੋਟੀਨ ਹੈ !
10. ਇਸ ਰੁੱਖ ਵਿੱਚ ਬਦਾਮਾਂ ਨਾਲੋਂ 12 ਗੁਣਾਂ ਜਿਆਦਾ ਵਿਟਾਮਿਨ E ਹੈ !
11. ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾਂ ਜਿਆਦਾ ਆਇਰਨ ਹੈ !
ਇਸ ਰੁੱਖ ਦੀ ਮੌਜੂਦਗੀ ਬਦਬੂ ਪੈਦਾ ਨਹੀਂ ਹੋਣ ਦਿੰਦੀ ਤੇ ਪਿੱਪਲ ਅਤੇ ਨਿੰਮ ਤੋਂ ਬਾਅਦ ਸਭ ਤੋਂ ਵੱਧ 4kg ਕਾਰਬਨ ਡਾਈਆਕਸਾਈਡ ਨੂੰ ਸੌਖਣ ਦੀ ਸਮਰੱਥਾ ਇਸ ਰੁੱਖ ਦੀ ਹੈ !
5 ਸਾਲ ਦਾ ਇਹ ਰੁੱਖ ਕਰੀਬ 4 ਬੰਦਿਆ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦਾ ਹੈ !
South India ਵਿੱਚ ਇਸ ਦੀਆ ਫਲ਼ੀਆਂ ਦੀ ਸ਼ਬਜੀ ਬਣਾ ਕੇ ਖਾਦੀ ਜਾਂਦੀ ਹੈ ਅਤੇ ਫਲੀਆਂ ਦਾ ਅਚਾਰ ਵੀ ਪਾਇਆ ਜਾਂਦਾ ਹੈ ਅਤੇ ਇਸ ਨੂੰ ਸੰਜੀਵਨੀ ਬੂਟਾ ਵੀ ਕਿਹਾ ਜਾਂਦਾ ਹੈ !
ਇਹ ਬੂਟਾ ਦੂਜੇ ਬੂਟਿਆਂ ਤੋਂ ਪਹਿਲਾਂ ਤੇਜ਼ੀ ਨਾਲ ਵਧਦਾ ਹੈ !
ਸੋ ਸਾਨੂੰ ਅੱਜ ਪੰਜਾਬ ਦੇ ਹਲਾਤਾਂ ਅਨੁਸਾਰ ਅਜਿਹੇ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ ਤਾਂ ਜੋ ਹਵਾ ਵਿੱਚ ਆਕਸੀਜਨ ਦੀ ਸ਼ੁੱਧਤਾ ਵਧਾਈ ਜਾ ਸਕੇ !
ਜੋਰਾ ਸਿੰਘ ਬਨੂੜ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਡੇਰਾ ਰਹੀਮਪੁਰ ਵਿਖੇ ਬਾਲ ਯੋਗੀ ਬਾਬਾ ਪ੍ਰਗਟ ਨਾਥ  ਨਾਲ ਮੁਲਾਕਾਤ ਕਰਕੇ ਲਿਆ ਅਸ਼ੀਰਵਾਦ 
Next articleਸਭ ਤੋਂ ਜਰੂਰੀ ਕੌਣ ?