ਮਹਿੰਗਾਈ

ਗੁਰਾਂ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਹਾਏ-ਹਾਏ,,,, ਮਾਰੇ ਗੲੇ ਮਹਿੰਗਾਈ ਦੀ ਪਈ ਮਾਰ
ਜਿਉਣਾ ਦੁੱਭਰ ਮਿਡਲ ਕਲਾਸ ਦਾ,ਮੱਚੀ ਹਾਹਾਕਾਰ
ਹਾਏ-ਹਾਏ,,,, ਮਾਰੇ ਗਏ ਮਹਿੰਗਾਈ ਦੀ ਪਈ ਮਾਰ

ਡੀਜ਼ਲ, ਪਟਰੌਲ ਰੋਜ਼ ਏ ਵੱਧਦਾ
ਨੀਤੀ ਸਰਕਾਰ ਦੀ ਮਾੜੀ
ਧਰਨੇ ਮੁਜ਼ਾਹਰੇ ਜਨਤਾ ਕਰਦੀ
ਨਾਲੇ ਜਾਂਦੀ ਖੂਨ ਏ ਸਾੜੀ
ਆਵਾਜ਼ ਜਨਤਾ ਦੀ ਸਰਕਾਰ ਨਹੀਂ ਸੁਣਦੀ,ਬੈਠੀ ਏ ਚੁੱਪਧਾਰ
ਹਾਏ-ਹਾਏ,,,ਮਾਰੇ ਗਏ,,,,,

ਰਸੋਈ ਚਲਾਉਣੀ ਹੋ ਗਈ ਅੌਖੀ
ਹਰ ਸਮਾਨ ਰਸੋਈ ਦਾ ਮਹਿੰਗਾ
ਨੌ ਸੋ ਅੱਸੀ ਦਾ ਸਿਲੰਡਰ ਹੋ ਗਿਆ
ਭਾਈ ਏਜੰਸੀ ਵਾਲਾ ਕਹਿੰਦਾ
ਸੋਚਾਂ ਦੇ ਵਿੱਚ ਦਿਮਾਗ ਘੁੰਮ ਗਿਆ,ਸੱਟ ਵੱਜੀ ਤੇਜਧਾਰ
ਹਾਏ-ਹਾਏ,,,, ਮਾਰੇ ਗੲੇ,,,,

ਰਾਜਗੱਦੀ ‘ਤੇ ਜੋ ਹਾਕਮ ਬੈਠੇ
ਕੀ ਜਾਨਣ ਉਹ ਗਰੀਬੀ
ਗਰੀਬੀ ਦਾ ਸੇਕ ਤਾਂ ਗਰੀਬ ਜਾਣੇ
ਜਿਸ ਤਨ ਹੈ ਜੀ ਬੀਤੀ
ਪਾਪੀ ਪੇਟ ਭੁੱਖਾ ਨਾ ਸੌਂਵੇ,ਕਿਵੇਂ ਦੇਵਾਂ ਸੱਚ ਨਕਾਰ
ਹਾਏ-ਹਾਏ,,,, ਮਾਰੇ ਗੲੇ,,,,

ਬੇਰੁਜ਼ਗਾਰੀ ਪਈ ਕੂਕਦੀ
ਡੰਗ ਜ਼ਹਿਰੀਲੇ ਮਾਰੇ
ਅਰਜ਼ ਮੰਨ ਤੂੰ *ਗੁਰੇ ਮਹਿਲ* ਦੀ
ਤਰਸ ਕਰਲੈ ਸਰਕਾਰੇ
ਮਹਿੰਗਾਈ ਚੰਦਰੀ ਨੂੰ ਠੱਲ੍ਹ ਪਾਕੇ,
ਦੇ ਦੇਵੋ ਰੁਜ਼ਗਾਰ
ਹਾਏ-ਹਾਏ,,, ਮਾਰੇ ਗੲੇ,,,,

ਲੇਖਕ:-ਗੁਰਾਂ ਮਹਿਲ ਭਾਈ ਰੂਪਾ
ਪਿੰਡ :-ਭਾਈ ਰਪਾ
ਤਹਿਸੀਲ :-ਫੂਲ, ਜਿਲ੍ਹਾ, ਬਠਿੰਡਾ
ਮੋਬਾਇਲ :- 94632-60058

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਦਲ ਤੋਂ ‘ਫਖ਼ਰ-ਏ-ਕੌਮ’ ਐਵਾਰਡ ਵਾਪਸ ਲਿਆ ਜਾਵੇ: ਦਾਦੂਵਾਲ
Next articleਕਦੋਂ ਲੱਗੇਗੀ ਰੋਕ ਸਕੂਲ ਚੋਰ ਮਾਫੀਆ ਤੇ ?