ਮੋਹ ਭਰੀ ਲਾਲਸਾ

(ਸਮਾਜ ਵੀਕਲੀ)

ਗਲੀ ਵਾਲਾ ਜਾਨਵਰ ਰੋਵੋ, ਰੋੜੇ ਮਾਰ ਭਜਾਉਂਦੇ ਵੇਖੇ ਨੇ ਮੈਂ,
ਆਪਣਾ ਟੋਮੀ ਰੋਵੋ, ਪਿਆਰ ਨਾਲ ਦੁੱਧ ਪਿਆਉਂਦੇ ਵੇਖੇ ਨੇ ਮੈਂ।

ਕੋਈ ਗੈਰ ਰੋਵੋ, ਉਸਦਾ ਹੋਰ ਤਮਾਸ਼ਾ ਉਡਾਉਂਦੇ ਵੇਖੇ ਨੇ ਮੈਂ,
ਕੋਈ ਆਪਣਾ ਰੋਵੋ, ਬੁੱਕਲ਼ ਵਿਚ ਚੁੱਪ ਕਰਾਉਂਦੇ ਵੇਖੇ ਨੇ ਮੈਂ।

ਕਿਸੇ ਨਾਲ ਜਦੋਂ ਮੁਹਬੱਤ ਹੇ ਜਾਵੇ, ਜਾਮ ਝੁਲਕਾਉਂਦੇ ਵੇਖੇ ਨੇ ਮੈਂ,
ਮਿਲੇ ਜਦੋਂ ਬੇਵਫ਼ਾਈ, ਉਸੀ ਜਾਮ ਨਾਲ ਗਮ ਭੁਲਾਉਂਦੇ ਵੇਖੇ ਨੇ ਮੈਂ।

ਰੱਖੜੀ ਬੰਨਵਾ ਕੇ, ਰਿਸ਼ਤਾ ਨਿਭਾਉਣ ਦੀ ਕਸਮ ਖਾਉਂਦੇ ਵੇਖੇ ਨੇ ਮੈਂ,
ਡਾਲਰ, ਪੋਂਡ ਕਮਾਉਣ ਲਈ, ਕਈ ਰਿਸ਼ਤੇ ਬਦਲਾਉਂਦੇ ਵੇਖੇ ਨੇ ਮੈਂ।

ਠੱਗੀਆਂ ਚੋਰੀਆਂ ਕਰਕੇ, ਕਈ ਪਾਪ ਵਾਲਾ ਘੜਾ ਭਰਦੇ ਵੇਖੇ ਨੇ ਮੈਂ,
ਫਿਰ ਆਖਰ ਸਮੇਂ ਸਭ ਇਥੇ ਛੱਡਕੇ, ਖਾਲੀ ਹੱਥ ਵੀ ਜਾਂਦੇ ਵੇਖੇ ਨੇ ਮੈਂ।

ਜਸਪਾਲ ਮਹਿਰੋਕ।
ਮੋਬਾਈਲ 6284347188
ਸਨੌਰ (ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੱਕੀ ਚਿਹਰੇ
Next articleਹੁਸਨਪ੍ਰੀਤ ਕੌਰ ਸਜਿਆ ਮਿਸਜ ਪੰਜਾਬਣ ਦਾ ਤਾਜ ਬਰਤਾਨੀਆ ਦੀ ਸਿਮਰਨਜੀਤ ਕੌਰ ਬਣੀ ਮਿਸ ਪੰਜਾਬਣ ਯੂਰਪ