ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵਲੋਂ ਗੀਤਕਾਰ ਰੱਤੂ ਰੰਧਾਵਾ ਦਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ

ਕੈਨੇਡਾ /ਵੈਨਕੂਵਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ):  ਵਿਸ਼ਵ ਦੀ ਪ੍ਰਸਿੱਧ ਪਹਿਲੇ ਨੰਬਰ ਤੇ ਇੱਡੋਜ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਇਪਸਾ ਅਤੇ ਲਾਇਬ੍ਰੇਰੀ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਪੰਜਾਬੀ ਸਾਹਿਤ ਤੇ ਕਲਮਾਂ ਨੂੰ ਮਾਣ ਸਤਿਕਾਰ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਸਾਹਿਤ ਸੰਸਥਾ ਦੇ ਸਾਰੇ ਹੀ ਪ੍ਰਬੰਧਕਾਂ ਅਤੇ ਬੁਲਾਰਿਆਂ ਨੇ ਬੜੀ ਸ਼ਿੱਦਤ ਨਾਲ ਸ਼ਿਰਕਤ ਕੀਤੀ । ਇਸ ਸਨਮਾਨ ਸਮਾਗਮ ਵਿੱਚ ਪੰਜਾਬ ਤੋਂ ਹਾਲ ਹੀ ਵਿਚ ਆਸਟ੍ਰੇਲੀਆ ਬ੍ਰਿਸਬੇਨ ਪੁੱਜੇ ਪ੍ਰਸਿੱਧ ਮਿਸ਼ਨਰੀ ਅਤੇ ਪੰਜਾਬੀ ਗੀਤਕਾਰ ਰੱਤੂ ਰੰਧਾਵਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।

ਸਭਾ ਦੇ ਬੁਲਾਰਿਆਂ ਨੇ ਰੱਤੂ ਰੰਧਾਵਾ ਦੀ ਜੀਵਨਸ਼ੈਲੀ ਅਤੇ ਉਨ੍ਹਾਂ ਦੀ ਸਮਾਜ ਨੂੰ ਆਪਣੇ ਗੀਤਾਂ ਵਿੱਚ ਦਿੱਤੀ ਗਈ ਸੇਧ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਦੀ ਕਲਮ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਆਸਟ੍ਰੇਲੀਆ ਪੁੱਜਣ ਤੇ ਜੀ ਆਇਆਂ ਕੀਤਾ । ਜ਼ਿਕਰਯੋਗ ਹੈ ਕਿ ਉਕਤ ਸਾਹਿਤ ਅਕਾਡਮੀ ਆਸਟ੍ਰੇਲੀਆ ਵੱਲੋਂ ਅਨੇਕਾਂ ਪੁਰਸਕਾਰ ਭਾਰਤ ਵਿੱਚ ਵੀ ਦਿੱਤੇ ਜਾਂਦੇ ਹਨ ਅਤੇ ਆਸਟ੍ਰੇਲੀਆ ਆਉਣ ਵਾਲੇ ਹਰ ਬੁੱਧੀਜੀਵੀ, ਸਾਹਿਤਕਾਰ, ਗੀਤਕਾਰ ਦਾ ਆਦਰ ਸਾਹਿਤ ਸਨਮਾਨ ਕੀਤਾ ਜਾਂਦਾ ਹੈ । ਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਨੇ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਉਪਰੰਤ ਸਭਾ ਦਾ ਧੰਨਵਾਦ ਕਰਦਿਆਂ ਆਪਣੀਆਂ ਪੰਜਾਬੀ ਅਤੇ ਸਮਾਜਿਕ ਰਚਨਾਵਾਂ ਪੜ੍ਹੀਆਂ । ਉਨ੍ਹਾਂ ਸਭਾ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਝੋਲੀ ਇਹ ਵਡਮੁੱਲਾ ਮਾਣ ਸਤਿਕਾਰ ਪਾ ਕੇ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਨੇ ਪੰਜਾਬੀ ਮਾਂ ਬੋਲੀ ਦਾ ਹੋਰ ਵੀ ਮਾਣ ਵਧਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਲੇਖਕਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePolice enter Pak Punjab Assembly, arrest lawmakers for creating ruckus
Next articleਜ਼ਿਲ੍ਹਾ ਕੋਆਰਡੀਨੇਟਰ ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ