ਰੂਸ ਨਾਲ ਭਾਰਤ ਦੇ ਸਬੰਧ ਪਰਖ਼ੇ ਹੋਏ ਤੇ ਗਹਿਰੇ: ਥਰੂਰ

ਤਿਰੂਵਨੰਤਪੁਰਮ (ਸਮਾਜ ਵੀਕਲੀ):  ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਸਥਿਤੀਆਂ ਵਿਚ ਕਈ ਵਾਰ ਹੋਏ ਬਦਲਾਅ ਦੇ ਬਾਵਜੂਦ ਵੀ ਭਾਰਤ-ਰੂਸ ਦੇ ਰਿਸ਼ਤਿਆਂ ਵਿਚ ਕੋਈ ਤਬਦੀਲੀ ਨਹੀਂ ਆਈ ਕਿਉਂਕਿ ਇਹ ਸਦੀਆਂ ਪੁਰਾਣੇ ਤੇ ਪਰਖ਼ੇ ਹੋਏ ਹਨ। ਭਾਰਤ-ਰੂਸ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮੌਕੇ ਇੱਥੇ ਰੂਸੀ ਹਾਊਸ ਵੱਲੋਂ ਕਰਾਏ ਗਏ ਇਕ ਸਮਾਗਮ ਵਿਚ ਥਰੂਰ ਨੇ ਕਿਹਾ ਕਿ ਸਾਰੇ ਮੁਲਕਾਂ ਵਿਚਾਲੇ ਕੂਟਨੀਤਕ ਰਿਸ਼ਤੇ ਮਜ਼ਬੂਤ ਹੋਣੇ ਚਾਹੀਦੇ ਹਨ। ਇਸ ਨਾਲ ਹੀ ਸੰਸਾਰ ਵਿਚ ਸ਼ਾਂਤੀ ਕਾਇਮ ਰਹਿ ਸਕਦੀ ਹੈ। ਥਰੂਰ ਨੇ ਕਿਹਾ ਕਿ ਭੂਗੋਲਿਕ ਤੇ ਸਿਆਸੀ ਸਥਿਤੀਆਂ ਵਿਚ ਕਈ ਵਾਰ ਬਦਲਾਅ ਦੇ ਬਾਵਜੂਦ ਵੀ ਦੋਵਾਂ ਮੁਲਕਾਂ ਦੇ ਰਿਸ਼ਤੇ ਬਦਲੇ ਨਹੀਂ ਹਨ। ਭਾਰਤ ਤੇ ਰੂਸ ਦੇ ਸਬੰਧ ਵਿਲੱਖਣ ਹਨ। ਉਨ੍ਹਾਂ ਕਿਹਾ ਕਿ ਸੋਵੀਅਤ ਸੰਘ ਦੇ ਟੁੱਟਣ ਮਗਰੋਂ ਲੱਗਿਆ ਸੀ ਕਿ ਦੋਸਤੀ ਖ਼ਤਮ ਹੋ ਜਾਵੇਗੀ। ਪਰ ਰੂਸ ਜੋ ਕਿ ਪੁਰਾਣਾ ਮਿੱਤਰ ਸੀ, ਸਾਡੇ ਆਰਥਿਕ ਵਿਕਾਸ ਤੇ ਸੁਰੱਖਿਆ ਲਈ ਮਦਦ ਦਿੰਦਾ ਰਿਹਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੀਰ ਵਾਨਖੇੜੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
Next articleਵਿਆਹ ਵਾਲੀ ਕਾਰ ਨਹਿਰ ’ਚ ਡਿੱਗੀ, ਲਾੜੇ ਸਣੇ ਨੌਂ ਮੌਤਾਂ